ਮੰਦਭਾਗੀ ਖ਼ਬਰ : ਮੌਤ ਇੰਝ ਵੀ ਆਉਂਦੀ ਹੈ, ਜਿਵੇਂ ਹੀ ਦੁਕਾਨ ਦਾ ਸ਼ਟਰ ਚੁਕਿਆ ਤਾਂ ਜ਼ਬਰਦਸਤ ਧਮਾਕਾ, 2 ਦਰਦਨਾਕ ਮੌਤਾਂ  

ਰੋਪੜ  : ਇਥੋਂ ਦੇ ਭਰਤਗੜ੍ਹ ‘ਚ ਅੱਜ ਤੜਕੇ ਇਕ ਮਠਿਆਈ ਦੀ ਦੁਕਾਨ ‘ਤੇ ਹੋਏ ਦਰਦਨਾਕ ਹਾਦਸੇ ‘ਚ ਇਕ ਹਲਵਾਈ  ਅਤੇ ਉਸ ਦੇ ਨੌਕਰ ਦੀ ਮੌਤ ਹੋ ਗਈ। ਜਦਕਿ ਮੰਡੀ ਦਾ ਚੌਕੀਦਾਰ ਅੱਗ ਦੀ ਲਪੇਟ ‘ਚ ਆ ਕੇ ਬੁਰੀ ਤਰ੍ਹਾਂ ਸੜ ਗਿਆ।

ਇਹ ਘਟਨਾ ਭਰਤਗੜ੍ਹ ਬੱਸ ਸਟੈਂਡ ਸਥਿਤ ਕਮਲ ਸਵੀਟ ਸ਼ਾਪ ਵਿਖੇ ਵਾਪਰੀ। ਅੱਜ ਸਵੇਰੇ ਚੌਕੀਦਾਰ ਰੋਸ਼ਨ ਲਾਲ ਨੇ ਕਮਲ ਸਵੀਟ ਸ਼ਾਪ ਸਮੇਤ ਮੋਬਾਈਲ ਦੀ ਦੁਕਾਨ ਦੇ ਮਾਲਕ ਨੂੰ ਫੋਨ ਕਰ ਕੇ ਕਮਲ ਸਵੀਟ ਸ਼ਾਪ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ। ਮੋਬਾਈਲ ਦੀ ਦੁਕਾਨ ਕਰਦੇ ਹੋਏ ਮਨਜੀਤ ਸਿੰਘ ਨੇ ਤੁਰੰਤ ਮਿਠਾਈ ਦੀ ਦੁਕਾਨ ਦੇ ਮਾਲਕ ਜਤਿਨ ਗੌਤਮ ਉਰਫ਼ ਬੰਟੀ ਨੂੰ ਫੋਨ ਕਰ ਕੇ ਅੱਗ ਲੱਗਣ ਦੀ ਸੂਚਨਾ ਪੁਲੀਸ ਨੂੰ ਦਿੱਤੀ।

Advertisements

ਜਤਿਨ ਗੌਤਮ ਆਪਣੇ ਨੌਕਰ ਸੱਜਣ ਸਿੰਘ ਨਾਲ ਮੌਕੇ ‘ਤੇ ਪਹੁੰਚ ਗਿਆ ਅਤੇ ਜਿਵੇਂ ਹੀ ਉਸ ਨੇ ਦੁਕਾਨ ਦਾ ਸ਼ਟਰ ਚੁਕਿਆ  ਤਾਂ ਅੰਦਰੋਂ ਅੱਗ ਦੀਆਂ ਲਪਟਾਂ ਨਿਕਲਣ ਅਤੇ ਗੈਸ ਸਿਲੰਡਰ ਦਾ ਜ਼ਬਰਦਸਤ ਧਮਾਕਾ ਹੋ ਗਿਆ | ਅੱਗ ਦੀ ਲਪੇਟ ਵਿੱਚ ਆਏ ਜਤਿਨ ਗੌਤਮ, ਸੱਜਣ ਸਿੰਘ ਅਤੇ ਚੌਕੀਦਾਰ ਰੋਸ਼ਨ ਲਾਲ ਅੱਗ ਦੀ ਲਪਟ ਵਿੱਚ ਬੁਰੀ ਤਰ੍ਹਾਂ ਸੜ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਤਿਨ ਗੌਤਮ ਦੇ ਪਰਖੱਚੇ ਉੱਡ ਗਏ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply