ਪੰਜਾਬ ਸਰਕਾਰ ਵਲੋਂ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਨੇ 12 ਨਵੇਂ ਸਟੱਡ, ਡਰੇਨੇਜ਼ ਵਿਭਾਗ ਨੂੰ ਸਟੱਡ ਬਣਾਉਣ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਕੀਤੀ ਹਦਾਇਤ ਬਿਆਸ ਦਰਿਆ ਨੇੜਲੇ ਪਿੰਡ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ
ਹੁਸ਼ਿਆਰੁਪਰ, 26 ਜੁਲਾਈ (Vikas Julka,Sukhwinder) : ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਬਿਆਸ ਦਰਿਆ ਦੇ ਬੰਨ•ਾਂ ਦਾ ਦੌਰਾ ਕਰਦਿਆਂ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਬੰਨ•ਾਂ ਦੀ ਮਜ਼ਬੂਤੀ ਵਿਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਉਨ•ਾਂ ਪਿੰਡ ਰੜ•ਾ ਵਿਖੇ ਬਣਾਏ ਗਏ 4 ਸਟੱਡ ਅਤੇ ਸਪੱਰ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਬਾਕੀ ਥਾਵਾਂ ‘ਤੇ ਵੀ ਵਿੱਢੇ ਗਏ ਇਸ ਕਾਰਜ ਨੂੰ ਜਲਦੀ ਮੁਕੰਮਲ ਕੀਤਾ ਜਾਵੇ, ਤਾਂ ਜੋ ਹੜ•ਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਸਕਣ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਾਲ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 12 ਨਵੇਂ ਸਟੱਡ ਆਦਿ ਬਣਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਪਿੰਡ ਰੜ•ਾ ਵਿਖੇ 37 ਲੱਖ ਰੁਪਏ ਦੀ ਲਾਗਤ ਨਾਲ ਦੋ ਸਪੱਰ ਬਣਾਏ ਗਏ ਹਨ, ਜਦਕਿ 33 ਲੱਖ ਰੁਪਏ ਦੀ ਲਾਗਤ ਨਾਲ ਦੋ ਸਟੱਡ ਬਣਾਏ ਗਏ ਹਨ। ਉਨ•ਾਂ ਕਿਹਾ ਕਿ ਸਟੱਡ ਅਤੇ ਸਪੱਰ ਬਣਾਉਣ ਦਾ ਉਦੇਸ਼ ਹੜ•ਾਂ ਦੀ ਮਾਰ ਘਟਾਉਣਾ ਹੈ, ਤਾਂ ਜੋ ਕਿਸਾਨਾਂ ਦੀਆਂ ਫਸਲਾਂ ਖਰਾਬ ਨਾ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਪਵਿੱਤਰ ਵੇਈਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਵਿੱਤਰ ਵੇਈਂ ਦੇ ਦੋਨੇ ਕਿਨਾਰੇ ਮਜ਼ਬੂਤ ਕੀਤੇ ਜਾਣ। ਉਨ•ਾਂ ਕਿਹਾ ਕਿ ਪਿੰਡ ਗਾਲੋਵਾਲ ਤੋਂ ਸ਼ੁਰੂ ਕਾਲੀ ਵੇਈਂ ਦਾ ਪਾਣੀ ਪਿੰਡ ਪੁਲਪੁਖਤਾ ਵਿਖੇ ਪਵਿੱਤਰ ਵੇਈਂ ਨਾਲ ਮਿਲਦਾ ਹੈ, ਇਸ ਲਈ ਕਾਲੀ ਵੇਈਂ ਦੀ ਸਫਾਈ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਇਸ ਲਈ ਹੋਲੀ ਵੇਈਂ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਗੰਭੀਰਤਾ ਨਾਲ ਵਿੱਢੇ ਕੰਮ ਨੇਪਰੇ ਚਾੜਨ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਬਿਆਸ ਦਰਿਆ ਨੇੜੇ ਪੈਂਦੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ•ਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ•ਾਂ ਪਿੰਡ ਵਾਸੀਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਅਤੇ ਡਰੇਨੇਜ਼ ਵਿਭਾਗ ਵਲੋਂ ਕੀਤੇ ਜਾ ਰਹੇ ਹੜ• ਰੋਕੂ ਕੰਮਾਂ ਬਾਰੇ ਵੀ ਪੁੱਛਿਆ, ਜਿਸ ‘ਤੇ ਪਿੰਡ ਵਾਸੀਆਂ ਨੇ ਤਸੱਲੀ ਪ੍ਰਗਟਾਈ। ਉਨ•ਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦਰਿਆ ਵਿਚ ਨਾ ਨਹਾਉਣ ਦਿੱਤਾ ਜਾਵੇ। ਇਸ ਤੋਂ ਇਲਾਵਾ ਪਸ਼ੂਆਂ ਨੂੰ ਵੀ ਦਰਿਆ ਵਿਚ ਨਾ ਨਹਾਇਆ ਜਾਵੇ। ਉਨ•ਾਂ ਕਿਹਾ ਕਿ ਹੜ•ਾਂ ਨਾਲ ਪਿੰਡ ਵਾਸੀਆਂ ਦੀ ਫਸਲ ਖਰਾਬ ਨਾ ਹੋਵੇ, ਇਸ ਲਈ ਸਰਕਾਰ ਵਲੋਂ ਹੜ ਰੋਕੂ ਕੰਮ ਕਰਵਾਏ ਜਾ ਰਹੇ ਅਤੇ ਇਨ•ਾਂ ਕੰਮਾਂ ਦੀ ਉਹ ਖੁਦ ਲਗਾਤਾਰ ਨਿਗਰਾਨੀ ਰੱਖ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਿਆਸ ਦਰਿਆ ਨੇੜਲੇ ਪਿੰਡਾਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ•ਾਂ ਡਰੇਨੇਜ਼ ਵਿਭਾਗ ਨੂੰ ਸਟੱਡ ਅਤੇ ਹੋਰ ਹੜ• ਰੋਕੂ ਕੰਮ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ, ਤਾਂ ਜੋ ਹੜ•ਾਂ ਵਰਗੇ ਹਾਲਾਤ ਦਾ ਸਾਹਮਣਾ ਕੀਤਾ ਜਾ ਸਕੇ। ਇਸ ਮੌਕੇ ਐਸ.ਡੀ.ਐਮ ਦਸੂਹਾ ਸ਼੍ਰੀਮਤੀ ਜੋਤੀ ਬਾਲਾ, ਐਕਸੀਅਨ ਡਰੇਨੇਜ਼ ਸ਼੍ਰੀ ਸੁਖਵਿੰਦਰ ਸਿੰਘ ਕਲਸੀ, ਸ਼੍ਰੀ ਨਵਭੂਸ਼ਨ ਡੋਗਰਾ, ਸ੍ਰੀ ਸੁਖਪ੍ਰੀਤ ਸਿੰਘ, ਸ਼੍ਰੀ ਜਗਦੀਪ ਸਿੰਘ, ਸ਼੍ਰੀ ਸਾਗਰ ਲਾਂਬਾ, ਸ਼੍ਰੀ ਵਰੁਣ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp