ਕਰਾਸ ਕੰਟਰੀ ਦੌੜ ਨੂੰ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਸ਼ੇ ਛੱਡੋ, ਹੁਨਰ ਅਪਣਾਓ ਵਿਸ਼ੇ ‘ਤੇ ਕਰਵਾਈ ਗਈ ਕਰਾਸ ਕੰਟਰੀ ਦੌੜ ਨੂੰ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
-ਖੇਡਾਂ ਵਤਨ ਪੰਜਾਬ ਦੀਆਂ ਦਾ ਕਰਵਾਇਆ ਗਿਆ ਸਮਾਪਤੀ ਸਮਾਹੋਹ
 
ਨਵਾਂਸ਼ਹਿਰ, 6 ਅਕਤੂਬਰ, 2023:(ਐਸਕੇ ਜੋਸ਼ੀ)
 
ਲੈਮਰਿਨ  ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਦੇ ਸਹਿਯੋਗ ਦੇ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ  ‘ਨਸ਼ੇ ਛੱਡੋ, ਹੁਨਰ ਅਪਣਾਓ’ ਥੀਮ ਹੇਠ ਕਰਾਸ ਕੰਟਰੀ ਦੌੜ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਰਹੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਮਾਗਮ ਵਿੱਚ 500  ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਤਣ ਲਈ ਆਤਮਵਿਸ਼ਵਾਸ ਦੀ ਲੋੜ ਹੁੰਦੀ ਹੈ ਅਤੇ ਉਹ ਹੀ ਵਿਅਕਤੀ ਸਫਲਤਾ ਹਾਸਲ ਕਰਦਾ ਹੈ ਜੋ ਅੱਗੇ ਵਧਣ ਦੀ ਇੱਛਾ ਰੱਖਦਾ ਹੈ।
 
ਉਨ੍ਹਾਂ ਅਜਿਹਾ ਸ਼ਾਨਦਾਰ ਸਮਾਗਮ ਕਰਵਾਉਣ ਲਈ ਯੂਨੀਵਰਸਿਟੀ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਮਾਗਮ ਕਰਵਾਉਣ ਲਈ ਯੂਨੀਵਰਸਿਟੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ ਗਿਆ।
 
ਇਸ ਮੌਕੇ ‘ਖੇਡਾਂ ਵਤਨ ਪੰਜਾਬ ਦੀਆਂ ‘ ਦੇ ਬੈਨਰ ਹੇਠ ਵਾਲੀਬਾਲ ਦੇ ਮੈਚ ਅਤੇ ਹੋਰ ਖੇਡ ਮੁਕਾਬਲੇ ਵੀ ਕਰਵਾਏ ਗਏ। ਸੱਭਿਆਚਾਰਕ ਸਮਾਗਮਾਂ ਗਿੱਧਾ, ਭੰਗੜਾ ਅਤੇ ਹੋਰਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ‘ਤੇ ਕੋਰੀਓਗ੍ਰਾਫ਼ੀ ਨੂੰ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ।
 
  ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦਿਨ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਵਧਾਈ। ਉਨ੍ਹਾਂ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਆਪਣੀ ਸਮਾਪਤੀ ਟਿੱਪਣੀ ਵਿੱਚ ਸੁਝਾਅ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਖੇਡਾਂ ਦੇ ਨਾਲ-ਨਾਲ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਜੋ ਕਿ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ। ਧਰਤੀ ਨੂੰ ਸੁੰਦਰ ਬਣਾਉਣ ਲਈ ਵਾਤਾਵਰਣ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ।ਉਨ੍ਹਾਂ ਨਾਲ ਐਲ.ਟੀ.ਐਸ.ਯੂ ਕੈਂਪਸ ਵਿੱਚ ਖੇਡਾਂ ਦੀ ਸਥਾਪਨਾ ਅਤੇ ਪ੍ਰਫੁੱਲਤ ਕਰਨ ਲਈ ਐਲ.ਟੀ.ਐਸ.ਯੂ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
 
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ, ਯੂਨੀਵਰਸਿਟੀ ਦੇ ਅਧਿਕਾਰੀ  ਪ੍ਰੋ: ਬੀ.ਐਸ. ਸਤਿਆਲ, ਰਜਿਸਟਰਾਰ ਸਤਬੀਰ ਐਸ.ਬਾਜਵਾ, ਸੰਯੁਕਤ ਰਜਿਸਟਰਾਰ ਡਾ.ਐਨ.ਐਸ.ਗਿੱਲ, ਡਾ.ਐਚ.ਐਸ.ਧਾਮੀ, ਡਾ.ਆਸ਼ੂਤੋਸ਼ ਸ਼ਰਮਾ, ਇੰਜ.ਅਮਨਦੀਪ ਸਿੰਘ,ਇੰਜ. ਮਨਦੀਪ ਅਟਵਾਲ, ਰਤਨ ਕੌਰ ਕੋਆਰਡੀਨੇਟਰ ਵਿਦਿਆਰਥੀ ਭਲਾਈ, ਪੀ.ਆਰ.ਓ. ਨਰਿੰਦਰ ਭੂੰਬਲਾ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ, ਸਟਾਫ਼ ਮੈਂਬਰ ਅਤੇ ਸਮੂਹ ਵਿਦਿਆਰਥੀ ਇਸ ਮੌਕੇ ਹਾਜ਼ਰ ਸਨ |
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply