ਵੱਡੀ ਖ਼ਬਰ : ਐੱਸਐੱਸਪੀ ਵੱਲੋਂ ਲੜਕੀ ਨਾਲ ਛੇੜਛਾੜ ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ ’ਚ ਦੋ ਥਾਣੇਦਾਰ ਮੁਅੱਤਲ

ਖੰਨਾ :  ਲੜਕੀ ਨਾਲ ਛੇੜਛਾੜ ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ ’ਚ ਪੁਲਿਸ ਜ਼ਿਲ੍ਹਾ ਖੰਨਾ ’ਚ ਚੌਕੀ ਇੰਚਾਰਜ ਬਲਵੀਰ ਸਿੰਘ ਤੇ ਉਸ ਦੇ ਸਾਥੀ ਏਐੱਸਆਈ ਹਰਮੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ।

 ਜਾਣਕਾਰੀ ਅਨੁਸਾਰ ਇਕ ਲੜਕੀ ਦਾ ਆਪਣੇ ਪ੍ਰੇਮੀ ਨਾਲ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਬਲਵੀਰ ਸਿੰਘ ਜਾਂਚ ਕਰ ਰਹੇ ਸਨ। ਲੜਕੀ ਸ਼ਿਕਾਇਤ ਦੇ ਸਿਲਸਿਲੇ ’ਚ ਅਕਸਰ ਚੌਕੀ ਆਉਂਦੀ ਸੀ। ਇਸ ਦੌਰਾਨ ਲੜਕੀ ਨੇ ਆਪਣੇ ਪ੍ਰੇਮੀ ਨਾਲ ਸਮਝੌਤਾ ਕਰ ਲਿਆ ।

Advertisements

ਇਸ ਤੋਂ ਬਾਅਦ ਲੜਕੀ ਨੇ ਐੱਸਐੱਸਪੀ ਖੰਨਾ ਅਮਨੀਤ ਕੌਂਡਲ ਨੂੰ ਸ਼ਿਕਾਇਤ ਕੀਤੀ ਜਿਸ ’ਚ ਉਸ ਨੇ ਦੋਸ਼ ਲਾਇਆ  ਕਿ ਜਦੋਂ ਉਸ ਨੂੰ ਚੌਕੀ ਬੁਲਾਇਆ ਜਾਂਦਾ ਸੀ ਤਾਂ ਚੌਕੀ ਇੰਚਾਰਜ ਬਲਵੀਰ ਸਿੰਘ ਤੇ ਏਐੱਸਆਈ ਹਰਮੀਤ ਸਿੰਘ ਉਸ ਨਾਲ ਛੇੜਖਾਨੀ ਕਰਦੇ ਸਨ ਤੇ ਅਸ਼ਲੀਲ ਟਿੱਪਣੀਆਂ ਕਰਦੇ ਸਨ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮੁਅੱਤਲ ਵੀ ਕਰ ਦਿੱਤਾ ਗਿਆ।

Advertisements

ਐੱਸਐੱਸਪੀ ਅਮਨੀਤ ਕੌਂਡਲ ਨੇ ਲੜਕੀ ਦਾ ਮਾਮਲਾ ਹੋਣ ’ਤੇ ਆਪਣੇ ਪੱਧਰ ’ਤੇ ਜਾਂਚ ਕਰਵਾਈ ਜਿਸ ’ਚ ਲੜਕੀ ਦੇ ਦੋਸ਼ ਸਹੀ ਪਾਏ ਗਏ। 6 ਅਕਤੂਬਰ ਨੂੰ ਚੌਕੀ ਇੰਚਾਰਜ ਬਲਵੀਰ ਸਿੰਘ ਤੇ ਏਐੱਸਆਈ ਹਰਮੀਤ ਸਿੰਘ ਖ਼ਿਲਾਫ਼ ਪਾਇਲ ਥਾਣੇ ’ਚ ਆਈਪੀਸੀ ਦੀ ਧਾਰਾ 354ਏ, 166ਏ, 294, 506, 34 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਦੋਵਾਂ ਨੂੰ ਇਕੱਠਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਐੱਸਐੱਸਪੀ ਕੌਂਡਲ ਨੇ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਕੋਈ ਵੀ ਹੋਵੇ, ਕਾਨੂੰਨ ਸਭ ਲਈ ਬਰਾਬਰ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply