14 ਸਤੰਬਰ ਜਲੰਧਰ ਰੈਲੀ ਦਾ ਐਲਾਨ
ਹੁਸ਼ਿਆਰਪੁਰ,(Vikas Julka) : ਪੰਜਾਬ ਸੁਬਾਰਡੀਨੇਟ ਸਰਵਿਿਸਜ ਫੈਡਰੇਸ਼ਨ ਵਲੋਂ ਪੰਜਾਬ ਤੇ ਯੂ.ਟੀ. ਸਾਂਝਾ ਮੁਲਾਜ਼ਮ ਮੰਚ ਵਲੋਂ 1 ਅਤੇ 2 ਅਗਸਤ ਨੂੰ ਡਾਇਰੈਕਟੋਰੇਟਾਂ ਅਤੇ ਡਿਪਟੀ ਕਮਿਸ਼ਨਰ ਦੇ ਦਫਤਰਾਂ ਅੱਗੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਦਾ ਸਮਰਥਣ ਕਰਦਿਆ ਵੱਡੇ ਕਾਫਲਿਆ ਦੇ ਰੂਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇੰਨਹਾਂ ਸ਼ਬਦਾਂ ਦਾ ਪ੍ਰਗਟਾਵਾ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਕਰਦਿਆ ਦਸਿਆ ਕਿ ਪ.ਸ.ਸ.ਫ. ਵਲੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਂਝੀਆ ਮੰਗਾਂ ਲਈ ਜਿੱਥੇ ਅਜਾਦਾਨਾ ਤੌਰ ਤੇ 1 ਜੁਲਾਈ ਤੋਂ ਬਲਾਕ /ਤਹਿਸੀਲ ਪੱਧਰੀ ਰੈਲੀਆਂ / ਮੁਜਾਹਰੇ ਕੀਤੇ ਜਾ ਰਹੇ ਹਨ ਅਤੇ 5 ਅਗਦਤ ਤੋਂ 23 ਅਗਸਤ ਤੱਕ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ, ਇਸ ਦੇ ਨਾਲ ਹੀ 14 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਤੇ ਮੁਜਾਹਰਾ ਕੀਤਾ ਜਾਵੇਗਾ, ਜਿਸ ਨੂੰ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ (ਅੀਸ਼ਘਓਢ) ਦੇ ਕੌਮੀ ਚੇਅਰਮੈਨ ਸਾਥੀ ਸੁਭਾਸ਼ ਲਾਂਬਾ ਅਤੇ ਜਨਰਲ ਸਕੱਤਰ ਸਾਥੀ ਏ. ਸ੍ਰੀਕੁਮਾਰ ਵੀ ਸੰਬੋਧਨ ਕਰਨਗੇ ਉੱਥੇ ਸਾਂਝੀਆ ਮੰਗਾਂ ਲਈ ਪੰਜਾਬ ਤੇ ਯੂ.ਟੀ. ਸਾਂਝਾ ਮੁਲਾਜ਼ਮ ਮੰਚ ਵਲੋਂ 1 ਤੇ 2 ਅਗਸਤ ਨੂੰ ਕੀਤੇ ਜਾ ਰਹੇ ਐਕਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਉੇਕਤ ਆਗੂਆਂ ਨੇ ਵੱਖ ਵੱਖ ਮੁਲਾਜ਼ਮ ਫੈਡਰੇਸ਼ਨਾਂ / ਮੰਚਾਂ ਅਤੇ ਪੈਨਸ਼ਨਰ ਜੱਥੇਬੰਦੀਆ ਨੂੰ ਅਪੀਲ ਕੀਤੀ ਕਿ ਜੇਕਰ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਵਲੋ ਧਾਰੀ ਚੁੱਪ ਤੇ ਅੜੀਅਲ ਵਤੀਰੇ ਨੂੰ ਤੋੜਨਾ ਹੈ ਤਾਂ ਅੱਜ ਸਮਾਂ ਮੰਗ ਕਰਦਾ ਹੈ ਕਿ ਪੰਜਾਬ ਅੰਦਰ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਸਾਂਝਾ ਮੰਚ ਉਸਾਰ ਕੇ ਲੜਾਈ ਦਿੱਤੀ ਜਾਵੇ ਤਾਂ ਜੋ ਕੱਚੇ ਮੁਲਾਜ਼ਮ ਪੱਕੇ ਕਰਾਏ ਜਾ ਸਕਣ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਸੋਸ਼ਣ ਬੰਦ ਕਰਵਾ ਕੇ ਘੱਟੋਂ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ, ਪੁਰਾਣੀ ਪੈਨਸ਼ਨ ਬਹਾਲ ਕਰਾਈ ਜਾ ਸਕੇ, ਮੰਹਿਗਾਈ ਭੱਤੇ ਦਾ ਪਿਛਲਾ ਬਕਾਇਆ ਅਤੇ ਰਹਿੰਦੀਆਂ ਕਿਸ਼ਤਾਂ ਜਾਰੀ ਕਰਵਾਈਆਂ ਸਕਣ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਈ ਜਾ ਸਕੇ, 2400/- ਰੁਪਏ ਸਲਾਨਾ ਦਾ ਜ਼ਜੀਆ ਟੈਕਸ ਵਾਪਿਸ ਕਰਵਾਇਆ ਜਾ ਸਕੇ, ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੁ ਕਰਵਾਇਆ ਜਾ ਸਕੇ, ਜਨਤੱਕ ਖੇਤਰ ਦੇ ਅਦਾਰਿਆ ਦੀ ਰਾਖੀ ਕੀਤੀ ਜਾ ਸਕੇ ਅਤੇ ਹੋਰ ਮੰਗਾਂ ਦੀ ਪੂਰਤੀ ਕਰਵਾਈ ਜਾ ਸਕੇ।
ਇਸ ਮੌਕੇ ਉਕਤ ੳਾਗੂਆ ਤੋਂ ਇਲਾਵਾ ਪ.ਸ.ਸ.ਫ. ਦੇ ਸੂਬਾਈ ਆਗੂ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਦਰਸ਼ਨ ਸਿਮਘ ਬੇਲੂਮਾਜਰਾ, ਰਾਮਜੀ ਦਾਸ ਚੌਹਾਨ, ਨੀਨਾ ਜੌਹਨ, ਇੰਦਰਜੀਤ ਸਿੰਘ ਵਿਰਦੀ, ਕੁਲਦੀਪ ਦੌੜਕਾ, ਗੁਰਦੀਪ ਸਿੰਘ ਬਾਜਵਾ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ, ਬਿਮਲਾ ਦੇਵੀ, ਹਰਪਾਲ ਕੌਰ, ਅਮਰੀਕ ਸਿੰਘ, ਰਜਿੰਦਰ ਕੌਰ ਕਾਕੜਾ, ਜਸਪ੍ਰੀਤ ਸਿੰਘ ਗਗਨ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp