ਚੱਬੇਵਾਲ ਹਲਕੇ ਲਈ 2 ਨਵੇਂ ਫੀਡਰ ਕਨੈਕਸ਼ਨ
Hoshiarpur,(Vikas Julka) : ਐਸ.ਪੀ.ਸੀ.ਐਲ. ਮੰਡਲ ਮਾਹਿਲਪੁਰ ਅਧੀਨ ਓਵਰਲੋਡ ਚਲਦੇ 11 ਕੇਵੀ ਕਾਲੇਵਾਲ ਫੀਡਰ ਨੂੰ 2 ਭਾਗਾਂ ਵਿੱਚ ਵੰਡ ਕੇ ਇੱਕ ਨਵਾਂ ਫੀਡਰ 11 ਕੇਵੀ ਗੋਗੜੋ ਫੀਡਰ ਉਸਾਰਿਆ ਗਿਆ ਅਤੇ 11 ਕੇਵੀ ਲਕਸੀਹਾਂ ਫੀਡਰ ਨੂੰ 2 ਭਾਗਾਂ ਵਿੱਚ ਵੰਡ ਕੇ 11 ਕੇਵੀ ਲਾਲਪੁਰ ਭਾਣਾ ਫੀਡਰ ਉਸਾਰਿਆ ਗਿਆ। ਇਹਨਾਂ ਦੋਵੇਂ ਨਵੇਂ ਉਸਾਰੇ ਫੀਡਰਾਂ ਦਾ ਉਦਘਾਟਨ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। 11 ਕੇ.ਵੀ ਕਾਲੇਵਾਲ ਫੀਡਰ ਜਿਸਦੀ ਪਹਿਲਾਂ ਵੋਲਟੇਜ਼ ਰੈਗੁਲਰ 10 ਪ੍ਰਤਿਸ਼ਤ ਸੀ, ਦੇ ਸੁਧਾਰ ਲਈ ਨਵੀਂ 11 ਕੇਵੀ 7 ਕਿਲੋਮੀਟਰ ਲਾਈਨ ਉਸਾਰੀ ਗਈ ਅਤੇ 6 ਕਿਲੋਮੀਟਰ 11 ਕੇਵੀ ਲਾਈਨ ਦੇ ਕੰਡਕਟਰ ਦੀ ਵਡੌਤਰੀ 30 ਐਮ.ਐਮ. ਤੋਂ 80 ਐਮ.ਐਮ. ਕੀਤੀ ਗਈ ਪਹਿਲਾ ਇਸ ਫੀਡਰ ਤੇ ਪਿੰਡ ਕਾਲੇਵਾਲ ਭਗਤਾਂ, ਮੁੱਖੋਮਜਾਰਾ, ਚਾਦਣੂ ਬ੍ਰਾਹਮਣਾ, ਚੱਕ ਮੱਲਾਂ, ਢੱਕੋ, ਸ਼ੇਰਪੁਰ, ਨੰਗਲ ਖਿਡਾਰਿਆਂ ਅਤੇ ਗੋਗੜੋ ਚਲਦੇ ਸਨ।
ਹੁਣ 11 ਕੇਵੀ ਗੋਗੜੋ ਫੀਡਰ ਤੇ 4 ਨੰ. ਪਿੰਡਾਂ ਗੋਗੜੋ, ਸ਼ੇਰਪੁਰ, ਢੱਕੋ, ਨੰਗਲ ਖਿਡਾਰੀਆਂ ਦਾ ਲੋਡ ਪਾਇਆ ਜਾਵੇਗਾ। ਇਸੇ ਤਰਾਂ ਹੀ 66 ਕੇ.ਵੀ ਭਾਮ ਤੋਂ ਚਲਦੇ 11 ਕੇਵੀ ਲਕਸੀਹਾਂ ਫੀਡਰ ਤੇ ਸਰਹਾਲਾ ਕਲਾਂ, ਸਰਹਾਲਾ ਖੁਰਦ, ਰਸੂਲਪੁਰ, ਮੁੱਗੋਪੱਟੀ, ਅਲਾਵਲਪੁਰ, ਭਾਣਾ, ਮਾਹਲਾ ਵਲਟੋਹੀਆਂ ਪਿੰਡ ਚਲਦੇ ਹਨ। ਨਵੇਂ ਉਸਾਰੇ 11 ਕੇਵੀ ਲਾਲਪੁਰ ਭਾਣਾ ਫੀਡਰ ਤੇ ਲਕਸੀਹਾ, ਮੁੱਗੋ ਪੱਟੀ, ਮਾਹਲਾ ਵਲਟੋਹੀਆ, ਅਲਾਵਲਪੁਰ ਅਤੇ ਭਾਣਾ ਪਿੰਡਾਂ ਦੀ ਬਿਜਲੀ ਸਪਲਾਈ ਚੱਲੇਗੀ। ਜਿਸ ਨਾਲ ਪਹਿਲਾਂ ਚਲਦੇ 11 ਕੇਵੀ ਲਕਸੀਹਾ ਫੀਡਰ ਦੀ ਵੋਲਟੇਜ ਰੈਗੁਲੇਸ਼ਨ 13 ਪ੍ਰਤੀਸ਼ਤ ਤੋਂ 3 ਪ੍ਰਤੀਸ਼ਤ ਰਹਿ ਜਾਵੇਗੀ।
ਇਸ ਨਾਲ ਇਲਾਕੇ ਨੂੰ ਵੋਲਟੇਜ ਸੁਧਾਰ ਦੇ ਨਾਲ-ਨਾਲ ਨਿਰਵਿਘਨ ਸਪਲਾਈ ਮਿਲੇਗੀ। ਇਹਨਾਂ ਕਾਰਜਾਂ ਨੂੰ ਪੂਰਾ ਕਰਨ ਲਈ 67.72 ਲੱਖ ਖਰਚਾ ਆਇਆ ਹੈ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਆਉਣ ਵਾਲੀਆਂ ਸਮੱਸਿਆ ਤੋਂ ਨਿਪਟਣ ਲਈ ਹਰ ਵੇਲੇ ਤਿਆਰ ਹਾਂ ਅਤੇ ਇਹਨਾਂ ਲਈ ਹਰ ਬਣਦਾ ਉਪਰਾਲਾ ਕੀਤਾ ਜਾਵੇਗਾ। ਡਾ. ਰਾਜ ਨੇ ਇਹ ਵਿਚਾਰ ਜਾਹਿਰ ਕੀਤੇ ਕਿ ਨਵੇਂ 2 ਸਬ-ਸਟੇਸ਼ਨ ਲੱਗਣ ਨਾਲ ਇਲਾਕਾ ਵਾਸੀਆਂ ਨੂੰ ਬਿਜਲੀ ਸਪਲਾਈ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ।
ਇਸ ਸਮੇਂ ਪਿੰਡਾਂ ਦੇ ਸਰਪੰਚ, ਪੰਚ ਅਤੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਇੰਜ. ਜਸਵਿੰਦਰ ਸਿੰਘ ਸੈਣੀ ਵਧੀਕ ਨਿਗਰਾਨ, ਇੰਜ.. ਮੰਡਲ ਮਾਹਿਲਪੁਰ, ਇੰਡ. ਅਮਿਤ ਸ਼ਰਮਾ ਵਧੀਕ ਨਿਗਰਾਨ ਇੰਡ ਪੀ. ਐਡ ਐਮ. 220 ਕੇਵੀ ਮਾਹਿਲਪੁਰ, ਇੰਜ. ਸੁਭਾਸ਼ ਚੰਦਰ ਠੇਠਰ ਐਸ.ਡੀ.ਓ. ਮਾਹਿਲਪੁਰ, ਇੰਜ. ਸੁਖਜਿੰਦਰ ਸਿੰਘ ਏ.ਈ.ਈ. ਪਾਲਦੀ, ਇੰਜ. ਗੁਰਚਰਨ ਸਿੰਘ ਏ.ਏ.ਈ. ਮਾਹਿਲਪੁਰ, ਇੰਜ. ਮਹਿਦਰਪਾਲ ਜੇ.ਈ., ਇੰਜ. ਰਵਿੰਦਰ ਸਿੰਘ ਜੇ.ਈ., ਇੰਜ. ਪਰਦੁੱਮਨ ਗੌਤਮ ਜੇ.ਈ., ਇੰਜ. ਹਰਜਿੰਦਰ ਸਿੰਘ ਜੇ.ਈ. ਇੰਜ. ਗੁਰਜੀਤ ਸਿੰਘ ਜੇ.ਈ. , ਇੰਜ. ਅਮਰਜੀਤ ਸਿੰਘ ਜੇ.ਈ, ਇੰਜ. ਹਰਦੀਪ ਸਿੰਘ ਜੇ.ਈ ਆਦਿ ਸ਼ਾਮਿਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements
Advertisements