1 ਅਤੇ 2 ਅਗਸਤ ਨੂੰ ਜਿਲ੍ਹਾ ਪੱਧਰ ਤੇ ਕੀਤੇ ਜਾ ਰਹੇ ਸੰਘਰਸ਼ ‘ਚ ਹੋਣਗੇ ਸ਼ਾਮਲ
ਹੁਸ਼ਿਆਰਪੁਰ,(Vikas Julka) : ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਦੀ ਜ਼ਿਲਾ ਕਾਰਜਕਾਰਨੀ ਦੀ ਇੱਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਦੀ ਪ੍ਰਧਾਨਗੀ ਹੇਠ ਜੱਥੇਬੰਦੀ ਦੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰਬਰ 19 ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਜੱਥੇਬੰਦੀ ਦੇ ਆਗੂਆਂ ਸਮੇਤ ਸੂਬਾਈ ਚੇਅਰਮੈਨ ਮਹਿੰਦਰ ਸਿੰਘ ਪਰਵਾਨਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਜੋਨਲ ਪੈ੍ਰਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਮੀਟਿੰਗ ‘ਚ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ 1-1-2006 ਤੋਂ 1-12-2011 ਦੇ ਦੌਰਾਨ ਰਿਟਾਇਰ ਹੋਏ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਆਪਣਾ ਬਣਦਾ ਹੱਕ ਪ੍ਰਾਪਤ ਕਰਨ ਲਈ ਪੂਰਾ ਕੇਸ ਤਿਆਰ ਕਰਕੇ ਸਬੰਧਤ ਵਿਭਾਗ ਰਾਹੀ ਅਕਾਉਟੈਂਟ ਜਨਰਲ ਨੂੰ ਭੇਜਣ ਸਬੰਧੀ ਵਿਸਥਾਰ ਸਹਿਤ ਕਾਣਕਾਰੀ ਦਿੱਤੀ ਅਤੇ ਕਈ ਕੇਸ ਮੌਕੇ ਤੇ ਭਰ ਕੇ ਵੀ ਦਿੱਤੇ ਗਏ।
ਉਨ੍ਹਾਂ ਬਾਕੀਆ ਨੂੰ ਵੀ ਸੁਚੇਤ ਹੋ ਕੇ ਸਮੇਂ ਸਿਰ ਆਪਣੇ ਕੇਸ ਭੇਜਣ ਦੀ ਅਪੀਲ ਕੀਤੀ ਤਾਂ ਕਿ ਉਨ੍ਹਾਂ ਨੂੰ ਬਣਦਾ ਆਰਥਿਕ ਲਾਭ ਮਿਲ ਸਕੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਾਂਗਰਸ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕਰਨ ਕਰਕੇ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ। ਸੈਣੀ ਨੇ ਦਸਿਆ ਕਿ ਬੇਈਮਾਨ ਕਾਂਗਰਸ ਸਰਕਾਰ ਵਲੋਂ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਪੂਰੀਆਂ ਕਰਨ ਦੀ ਬਜਾਏ ਲਾਰੇ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ।
ਉਨ੍ਹਾਂ ਪੈਨਸ਼ਨਰਾਂ ਅਤੇ ਮੁਲਾਜਮਾਂ ਨੂੰ 22 ਮਹੀਨਿਆਂ ਦਾ ਡੀ.ਏ.ਦਾ ਏਰੀਅਰ ਦਾ ਬਕਾਇਆ ਅਦਾ ਕਰਨ ਅਤੇ ਡੀ.ਏ. ਦੇ ਬਕਾਇਆਂ ਦੀ ਅਦਾਇਗੀ ਨਕਦ ਰੂਪ ਵਿੱਚ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਵਰੀ 2016 ਤੋਂ ਨਕਦ ਬਕਾਏ ਸਮੇਤ ਲਾਗੂ ਕਰਨ, ਜਨਵਰੀ 04 ਤੋਂ ਰੈਗੂਲਰ ਭਰਤੀ ਹੋਏ ਕਰਮਚਾਰੀਆਂ ਨੂੰ ਕੰਟ੍ਰੀਬਿਊਟਰੀ ਪੈਂਨਸ਼ਨ ਦੀ ਬਜਾਏ ਪੁਰਾਣੀ ਪੈਂਨਸ਼ਨ ਪ੍ਰਣਾਲੀ ਬਹਾਲ ਕੀਤੀ ਜਾਵੇ, ਸੀ.ਪੀ.ਐਫ. ਦੀ ਥਾਂ ਜੀ.ਪੀ.ਫੰਡ. ਬਹਾਲ ਕੀਤਾ ਜਾਵੇ ਅਤੇ ਬਾਅਦ ਵਿੱਚ ਵੀ ਰੈਗੂਲਰ ਕੀਤੇ ਮੁਲਾਜਮਾਂ ਨੂੰ ਵੀ ਪੁਰਾਣੀ ਪੈਨਸ਼ਨ ਸਕੀਮ ਅਧੀਨ ਰੈਗੂਲਰ ਕਰਨ, ਮੈਡੀਕਲ ਭੱਤਾ 2500/- ਰੁਪਏ ਪ੍ਰਤੀ ਮਾਸਿਕ ਜਾਰੀ ਕਰਨ ਦੀ ਕੈਪਟਨ ਸਰਕਾਰ ਤੋਂ ਪੁਰਜੋਰ ਮੰਗ ਕੀਤੀ। ਸੈਣੀ ਨੇ ਦਸਿਆ ਕਿ ਮੀਟਿੰਗ ਵਿੱਚ ਹਰ ਬੁਲਾਰੇ ਨੇ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨਾ ਮੰਨਣ ਤੇ ਸਖਤ ਰੋਸ ਪ੍ਰਗਟ ਕੀਤਾ। ਵੇਖਣ ਤੋਂ ਜਾਪਦਾ ਸੀ ਕਿ ਪੰਜਾਬ ਸਰਕਾਰ ਵਿਰੁੱਧ ਪੰਜਾਬ ਭਰ ਦੇ ਪੈਨਸ਼ਰਾਂ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ।
ਜਿਸ ਕਰਕੇ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ:) ਦੇ ਐਲਾਨ ਨੂੰ ਮੁੱਖ ਰੱਖਦਿਆਂ ਜਿਲ੍ਹੇ ਭਰ ਦੇ ਪੈਂਨਸ਼ਨਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਿਸਜ਼ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਅਤੇ ਪੰਜਾਬ ਸਿਵਲ ਸਕੱਤਰੇਤ ਮੁਲਾਜ਼ਮਾਂ ਦੀ ਸਾਂਝੀ ਐਕਸਨ ਕਮੇਟੀ ਵਲੋਂ ਮੰਗਾਂ ਦੀ ਪ੍ਰਾਪਤੀ ਲਈ 1 ਅਤੇ 2 ਅਗਸਤ ਨੂੰ ਜਿਲ੍ਹਾ ਪੱਧਰ ਤੇ ਡੀ.ਸੀ. ਦਫਤਰ ਅੱਗੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਮੀਟੰਗ ਵਿੱਚ ਉਕਤ ਤੋਂ ਇਲਾਵਾ ਪ੍ਰਿੰਸੀਪਲ ਪਿਆਰਾ ਸਿੰਘ, ਗਿਆਨ ਸਿੰਘ ਗੁਪਤਾ, ਬਾਬੂ ਰਾਮ ਸ਼ਰਮਾ, ਸ਼ਮਸ਼ੇਰ ਸਿੰਘ ਧਾਮੀ, ਡਾ: ਤਰਲੋਚਨ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ, ਵਿਜੈ ਕੁਮਾਰ ਆਦਿ ਆਗੂ ਵੀ ਸਾਮਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp