#LATEST NEWS PUNJAB : ਪਿਤਾ, ਮਾਂ ਤੇ ਵੱਡੇ ਭਰਾ ਦੀ ਗੋਲ਼ੀਆਂ ਮਾਰ ਕੇ ਹੱਤਿਆ

ਜਲੰਧਰ : ਥਾਣਾ ਲਾਂਬੜਾ ਅਧੀਨ ਪੈਂਦੇ ਟਾਵਰ ਇਨਕਲੇਵ ਫੇਜ਼-3 ’ਚ ਇਕ ਵਿਅਕਤੀ ਨੇ ਆਪਣੇ ਪਿਤਾ, ਮਾਂ ਤੇ ਵੱਡੇ ਭਰਾ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਬਲਬੀਰ ਸਿੰਘ, ਥਾਣਾ ਲਾਂਬੜਾ ਦੇ ਇੰਚਾਰਜ ਇੰਸਪੈਕਟਰ ਅਮਨ ਸੈਣੀ, ਥਾਣਾ ਕਰਤਾਰਪੁਰ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਮ੍ਰਿਤਕਾਂ ਦੀ ਪਛਾਣ ਸੁਰੱਖਿਆ ਗਾਰਡ ਜਗਬੀਰ ਸਿੰਘ, ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਤੇ ਪੁੱਤਰ ਗਗਨਦੀਪ ਸਿੰਘ ਵਜੋਂ ਹੋਈ ਹੈ। ਜਦਕਿ ਹਮਲਾਵਰ ਹਰਪ੍ਰੀਤ ਸਿੰਘ ਜਗਬੀਰ ਸਿੰਘ ਦਾ ਛੋਟਾ ਪੁੱਤਰ ਹੈ।

Advertisements

ਜਾਣਕਾਰੀ ਅਨੁਸਾਰ  ਬੈਂਕ ’ਚ ਸਕਿਓਰਿਟੀ ਗਾਰਡ ਵਜੋਂ ਤਾਇਨਾਤ ਜਗਬੀਰ ਸਿੰਘ ਦੇ ਦੋ ਪੁੱਤਰ ਗਗਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਹਨ। ਹਰਪ੍ਰੀਤ ਮਕਾਨ ਆਪਣੇ ਨਾਂ ਕਰਵਾਉਣ ਲਈ ਅਕਸਰ ਮਾਂ ਅੰਮ੍ਰਿਤਪਾਲ ਕੌਰ ਤੇ ਪਿਤਾ ਜਗਬੀਰ ਸਿੰਘ ਨਾਲ ਝਗੜਾ ਸੀ। ਵੀਰਵਾਰ ਨੂੰ ਦੁਪਹਿਰ ਤੋਂ ਹੀ ਉਹ ਭਰਾ, ਮਾਂ ਤੇ ਪਿਤਾ ਨਾਲ ਲੜ ਰਿਹਾ ਸੀ। ਇਲਾਕੇ ਦੇ ਲੋਕਾਂ ਮੁਤਾਬਕ ਦੋ ਵਾਰ ਉਨ੍ਹਾਂ ਘਰ ਜਾ ਕੇ ਮਾਮਲਾ ਸ਼ਾਂਤ ਕਰਵਾਇਆ।

Advertisements

ਪਰ ਦੇਰ ਰਾਤ ਘਰ ’ਚੋਂ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਲੋਕ ਉਨ੍ਹਾਂ ਦੇ ਘਰ ਦੇ ਬਾਹਰ ਪੁੱਜੇ ਤਾਂ ਖੂਨ ਨਾਲ ਲੱਥਪੱਥ ਹਰਪ੍ਰੀਤ ਸਿੰਘ ਹੱਥ ’ਚ ਰਾਈਫਲ ਫੜੀ ਤੇਜ਼ ਰਫਤਾਰ ਨਾਲ ਬਾਹਰ ਭੱਜ ਰਿਹਾ ਸੀ। ਲੋਕਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਜਗਬੀਰ ਸਿੰਘ, ਉਸ ਦੀ ਪਤਨੀ ਅੰਮ੍ਰਿਤਪਾਲ ਤੇ ਗਗਨਦੀਪ ਸਿੰਘ ਦੀਆਂ ਲਾਸ਼ਾਂ ਅੰਦਰ ਪਈਆਂ ਸਨ। ਲੋਕਾਂ ਨੇ ਹੀ ਪੁਲਿਸ ਨੂੰ ਸੂੁਚਨਾ ਦਿੱਤੀ।

Advertisements

ਡੀਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਹਰਪ੍ਰੀਤ ਦੇ ਪਿਤਾ ਦੀ .22 ਬੋਰ ਦੀ ਰਾਈਫ਼ਲ ’ਚੋਂ ਕੁਲ 10 ਰਾਊਂਡ ਫਾਇਰ ਕੀਤੇ ਗਏ। ਇਨ੍ਹਾਂ ’ਚੋਂ ਚਾਰ ਗੋਲ਼ੀਆਂ ਉਸ ਦੇ ਪਿਤਾ ਦੀ ਛਾਤੀ ’ਚ ਲੱਗੀਆਂ ਹਨ। ਜਦਕਿ ਦੋ ਗੋਲ਼ੀਆਂ ਉਸ ਦੀ ਮਾਂ ਦੀ ਗਰਦਨ ਤੇ ਢਿੱਡ ’ਚ ਲੱਗੀਆਂ ਹਨ। ਦੋ ਗੋਲ਼ੀਆਂ ਭਰਾ ਦੀ ਛਾਤੀ ’ਚ ਲੱਗੀਆਂ।

ਡੀਐੱਸਪੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਮੁਲਜ਼ਮ ਕਿਤੇ ਲੁਕਿਆ ਹੋਇਆ ਹੈ ਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply