#PATHANKOT NEWS : ਚਾਹੇ ਸਰਕਾਰੀ ਸੇਵਾਵਾ, ਚਾਹੇ ਸਮਾਜਿਕ ਕਾਰਜ ਹੋਣ, ਦੂਜਿਆ ਲਈ ਪ੍ਰੇਰਣਾ ਸਰੋਤ ਸਨ DEO ਪਵਨ ਕੁਮਾਰ



ਦੂਜਿਆ ਲਈ ਪ੍ਰੇਰਣਾ ਸਰੋਤ ਸਨ ਸ੍ਰੀ ਪਵਨ ਕੁਮਾਰ

ਪਠਾਨਕੋਟ, 24 ਅਕਤੂਬਰ

(ਰਾਜਿੰਦਰ ਸਿੰਘ ਰਾਜਨ, ਬਿਊਰੋ ਚੀਫ)

ਕੁਝ ਇਨਸਾਨ ਇਸ ਦੁਨੀਆ ਤੇ ਅਜਿਹੇ ਨੇਕ ਕਾਰਜ਼, ਚਾਹੇ ਉਹ ਸਰਕਾਰੀ ਸੇਵਾਵਾ, ਚਾਹੇ ਸਮਾਜਿਕ ਕਾਰਜ ਹੋਣ ਕਰ ਜਾਂਦੇ ਹਨ ਕਿ ਉਨਾਂ ਦਾ ਇਸ ਦੁਨੀਆ ਤੋਂ ਤੁਰ ਜਾਣਾਂ ਦੂਜਿਆ ਲਈ ਪ੍ਰੇਰਣਾ ਸਰੋਤ ਬਣ ਜਾਂਦਾ ਹੈ। ਅਜਿਹੀ ਸ਼ਖਸੀਅਤ ਸਨ ਸਿੱਖਿਆ ਵਿਭਾਗ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸਵ: ਪਵਨ ਕੁਮਾਰ (60)। ਉਨ੍ਹਾਂ ਦੇ ਪਿਤਾ ਦਾ ਨਾਮ ਸ੍ਰੀ ਮਹਿੰਗਾ ਮੱਲ ਹੈ ਜੋ ਕਿ ਸਾਬਕਾ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਦੀ ਪੋਸਟ ਤੇ ਸਨ । ਸ੍ਰੀ ਪਵਨ ਕੁਮਾਰ ਨੇ ਦਸਵੀ ਦੀ ਵਿਦਿਆ ਆਪਣੇ ਜੱਦੀ ਸ਼ਹਿਰ ਸਰਕਾਰੀ ਸਕੂਲ ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ਤੋਂ ਹਾਸਲ ਕੀਤੀ ਅਤੇ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਡਿਪਲੋਮਾ ਹਾਸਲ ਕੀਤਾ।ਲੰਮਾ ਸਮਾਂ ਸਿੱਖਿਆ ਵਿਭਾਗ ਗੁਰਦਾਸਪੁਰ ਵਿੱਖੇ ਜ਼ਿਲ੍ਹਾ ਕੋਆਰਡੀਨੇਟਰ ਦੀਆਂ ਸੇਵਾਵਾ ਤੋਂ ਬਾਅਦ ਗੁਰਦਾਸਪੁਰ ਸਥਿਤ ਇਲਾਕੇ ਦਾ ਜਰਨੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਪਿ੍ੰਸੀਪਲ ਤਾਇਨਾਤ ਰਹੇ।



ਸਿੱਖਿਆ ਵਿਭਾਗ ਨੇ ਸ੍ਰੀ ਪਵਨ ਕੁਮਾਰ ਦੀਆ ਬੇਹਤਰੀਨ ਸੇਵਾਵਾ ਨੂੰ ਦੇਖਦਿਆਂ ਹੋਇਆ ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਪਠਾਨਕੋਟ ਤਾਇਨਾਤ ਕੀਤਾ ਅਤੇ 3 ਜੂਨ 2012 ਨੂੰ ਉਨ੍ਹਾਂ ਦੀ ਜੁਆਇਨਿੰਗ ਹੋਈ। ਡੀ ਜੀ ਐਸ ਈ ਕ੍ਰਿਸ਼ਨ ਕੁਮਾਰ ਦੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਚੰਡੀਗੜ੍ਹ ਦੀਆਂ ਵੀ ਸੇਵਾਵਾ ਨਿਭਾਈਆ। ਪਵਨ ਕੁਮਾਰ ਨੇ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਕੰਮ ਕਰਦਿਆ ਲੁਪਤ ਹੋਏ ਆਪਣੇ ਵਿਰਸ਼ੇ ਨੂੰ ਸੁਰਜੀਤ ਕਰਦਿਆਂ ਸਕੂਲਾ ਵਿੱਚ ਸਭਿਆਚਾਰਕ ਮੇਲੇ ਕਰਾਏ ਤੇ ਇਹਨਾਂ ਸਭਿਆਚਾਰਕ ਮੇਲਿਆ ਵਿੱਚ ਬੱਚਿਆਂ ਅੰਦਰ ਛੁੱਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਵਿਚ ਅਹਿਮ ਰੋਲ ਨਿਭਾਇਆਂ।

ਇਸ ਕੜ੍ਹੀ ਵੱਜੋਂ ਸਕੂਲੀ ਬੱਚਿਆਂ ਵਿੱਚ ਚਿੱਤਰਕਾਰੀ ਮੁਕਾਬਲੇ, ਵੱਖ-ਵੱਖ ਸਭਿਆਚਾਰਕ ਮੁਕਾਬਲੇ, ਸਾਇੰਸ ਪ੍ਰਦਰਸ਼ਨੀਆ, ਛੋਟੀਆਂ ਤੇ ਵੱਡੀਆਂ ਖੇਡਾ ਨੂੰ ਪ੍ਰਫੁੱਲਿਤ ਕਰਨ ਤੋਂ ਇਲਾਵਾ ਸਰਕਾਰੀ ਸਕੂਲਾ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸ੍ਰੀ ਪਵਨ ਕੁਮਾਰ ਸਿੱਖਿਆ ਵਿਭਾਗ ਵਿੱਚ ਕੋਈ ਵੀ ਕੰਮ ਨੂੰ ਪੈਂਡਿੰਗ ਨਹੀ ਸੀ ਰਹਿਣ ਦਿੰਦੇ, ਇਥੋ ਤੱਕ ਕਿ ਖੁਲੇ ਦਰਬਾਰ ਲਾਕੇ ਆਪਣੀ ਹਦੂਦ ਵਿੱਚ ਆਉਂਦੇ ਆਧਿਆਪਕ, ਕਲਰਕਾਂ, ਦਰਜਾ ਚਾਰ ਮੁਲਾਜ਼ਮਾਂ, ਪੈਨਸ਼ਨਰਜ ਅਤੇ ਵਿਦਿਆਰਥੀਆਂ ਦੇ ਮਾਪਿਆ ਦੀਆ ਸਮੱਸਿਆਵਾ ਆਦਿ ਕੰਮਾ ਨੂੰ ਮੌਕੇ ਤੇ ਨਿਪਟਾਉਣਾ ਵਿਭਾਗ ਵਿੱਚ ਪ੍ਰੇਰਨਾ ਸਰੋਤ ਬਣੇ।

ਇੱਥੋ ਤੱਕ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆ ਦਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਜਜ਼ਬਾਤੀ ਪੱਖਾਂ ਦਾ ਵਿਕਾਸ ਕਰਨ ਲਈ ਵੱਖ-ਵੱਖ ਤਰ੍ਹਾਂ ਕਿਰਿਆਵਾਂ ਕਰਵਾਕੇ ਇਕ ਚੰਗੇ ਨਾਗਰਿਕ ਬਣਾਉਣ ਲਈ ਯਤਨਸ਼ੀਲ ਰਹਿੰਦੇ ਸਨ ਸ੍ਰੀ ਪਵਨ ਕੁਮਾਰ।
ਇਸ ਤੋਂ ਇਲਾਵਾ ਉਹ ਹਰ ਸਾਲ 26 ਜਨਵਰੀ ਤੇ 15 ਅਗਸਤ ਦੇ ਦਿਹਾੜਿਆਂ ਨੂੰ ਮੁੱਖ ਰੱਖਦਿਆ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲੀ ਬੱਚਿਆ ਵਿੱਚ ਸ਼ਾਨਦਾਰ ਅਭਿਆਸ ਕਰਾਕੇ ਇੰਨ੍ਹਾਂ ਵਿਸ਼ੇਸ਼ ਦਿਹਾੜਿਆ ਤੇ ਪ੍ਰਸ਼ਾਸਨ ਤੋਂ ਸ਼ਾਬਾਸ਼ੀ ਤੇ ਸਨਮਾਨ ਹਾਸਲ ਕਰਦੇ ਸਨ।
ਸ੍ਰੀ ਪਵਨ ਕੁਮਾਰ 30 ਅਪ੍ਰੈਲ 2021 ਨੂੰ ਨਵਾਂ ਸ਼ਹਿਰ ਤੋਂ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੇਵਾ ਮੁਕਤ ਹੋਏ।

ਆਪਣੀ ਰਿਹਾਇਸ਼ ਢਾਕੀ ਰੋਡ ਪਠਾਨਕੋਟ ਵਿੱਖੇ ਪਿੱਛਲੇ ਦਿਨੀਂ 13 ਅਕਤੂਬਰ 2023 ਨੂੰ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ਪਵਨ ਕੁਮਾਰ ਦਾ ਦਿਹਾਂਤ ਹੋ ਗਿਆ ।
ਉਨ੍ਹਾਂ ਦੀ ਧਰਮ ਪਤਨੀ ਵਨਪਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਰਸਮ ਪਗੜੀ 25 ਅਕਤੂਬਰ 2023 ਦੁਪਹਿਰ 1 ਤੋਂ 2 ਵਜੇ ਤੱਕ ਸਾਵਨ ਕਿਰਪਾਲ ਆਸ਼ਰਮ ਢਾਕੀ ਰੋਡ ਪਠਾਨਕੋਟ ਵਿਖੇ ਹੋਵੇਗੀ। ਇਸ ਮੌਕੇ ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਣ ਕਰਨਗੇ।
__________________
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply