ਫ਼ੌਜੀ ਜਵਾਨ ਰਜਿੰਦਰ ਸਿੰਘ ਨੇ ਵਾਰੀ ਦੇਸ਼ ਤੋਂ ਜਾਨ

ਰਜਿੰਦਰ ਦੇ ਸਹੁਰੇ ਤੇ ਸਾਬਕਾ ਫ਼ੌਜੀ ਗੁਲਜ਼ਾਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ ਤੇ ਉੱਧਰੋਂ ਪਾਕਿਸਤਾਨ ਨੇ ਗੋਲ਼ੀਬਾਰੀ ਕਰ ਦਿੱਤੀ ਤੇ ਰਜਿੰਦਰ ਦੀ ਜਾਨ ਚਲੀ ਗਈ।

Gurdaspur : ਜ਼ਿਲ੍ਹੇ ਦੇ ਪਿੰਡ ਪੱਬਾਂਰਾਲੀ ਦੇ ਫ਼ੌਜੀ ਜਵਾਨ ਰਜਿੰਦਰ ਸਿੰਘ ਦੀ ਕਸ਼ਮੀਰ ਵਿੱਚ ਪਾਕਿਸਤਾਨੀ ਫ਼ੌਜ ਦੀ ਗੋਲ਼ੀ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸ਼ਹੀਦ ਜਵਾਨ ਚਾਰ ਸਾਲ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ 57 ਰਾਸ਼ਟਰੀਆ ਰਾਈਫਲਜ਼ ਨਾਲ ਸ਼੍ਰੀਨਗਰ ਵਿੱਚ ਤਾਇਨਾਤ ਸੀ। ਬੀਤੇ ਦਿਨ ਉਹ ਮਾਛਲ ਸੈਕਟਰ ਵਿੱਚ ਡਿਊਟੀ ‘ਤੇ ਤਾਇਨਾਤ ਸੀ ਅਤੇ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਕਾਰਨ ਰਜਿੰਦਰ ਸਿੰਘ ਦੀ ਜਾਨ ਚਲੀ ਗਈ।

ਸ਼ਹੀਦ ਦੇ ਭਰਾ ਦਲਵਿੰਦਰ ਸਿੰਘ ਦੱਸਿਆ ਕਿ ਰਜਿੰਦਰ ਸਿੰਘ ਮਾਰਚ ਮਹੀਨੇ ਵਿੱਚ ਛੁੱਟੀ ਕੱਟ ਕੇ ਗਿਆ ਸੀ। ਬੀਤੇ ਦਿਨੀਂ ਉਸ ਨੇ ਫ਼ੋਨ ਕਰ ਕੇ ਕਿਹਾ ਸੀ ਕਿ ਡਿਊਟੀ ਕਾਰਨ ਹੁਣ ਉਹ ਤਿੰਨ ਦਿਨ ਤਕ ਗੱਲ ਨਹੀਂ ਕਰ ਸਕੇਗਾ। ਇਸ ਦੌਰਾਨ ਉਸ ਦੀ ਮੌਤ ਦੀ ਖ਼ਬਰ ਆ ਗਈ।

Advertisements

ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ ਅਤੇ ਰਜਿੰਦਰ ਦੇ ਫ਼ੌਜ ਵਿੱਚ ਜਾਣ ਕਾਰਨ ਪਰਿਵਾਰ ਨੂੰ ਕਾਫੀ ਸਹਾਰਾ ਲੱਗਿਆ ਸੀ। ਸ਼ਹੀਦ ਜਵਾਨ ਆਪਣੇ ਪਿੱਛੇ ਮਾਪੇ, ਪਤਨੀ ਤੇ ਛੋਟਾ ਬੱਚਾ ਛੱਡ ਗਿਆ ਹੈ।

Advertisements

ਰਜਿੰਦਰ ਦੇ ਸਹੁਰੇ ਤੇ ਸਾਬਕਾ ਫ਼ੌਜੀ ਗੁਲਜ਼ਾਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ ਤੇ ਉੱਧਰੋਂ ਪਾਕਿਸਤਾਨ ਨੇ ਗੋਲ਼ੀਬਾਰੀ ਕਰ ਦਿੱਤੀ ਤੇ ਰਜਿੰਦਰ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ ਵਿੱਚ ਕੋਈ ਤਾਲਮੇਲ ਨਹੀਂ ਹੈ, ਸਿਆਸਤਦਾਨਾਂ ਦੀ ਕੁਰਸੀ ਤਾਂ ਬਰਕਰਾਰ ਹੈ ਪਰ ਜਵਾਨ ਉਨ੍ਹਾਂ ਦੇ ਸ਼ਹੀਦ ਹੋ ਰਹੇ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply