ਦਰਦਨਾਕ ਮੌਤ : WATCH VIRAL VIDEO : GURDASPUR NEWS : ਟਰੈਕਟਰ ਸਟੰਟ, ਫੇਰ ਤਾੜੀਆਂ ਦੀ ਗੂੰਜ, ਬਾਅਦ ਚ ਮੌਤ

ਗੁਰਦਾਸਪੁਰ / ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ) :   ਗੁਰਦਾਸਪੁਰ ਵਿੱਚ ਇੱਕ ਟਰੈਕਟਰ ਸਟੰਟ ਭਿਆਨਕ ਰੂਪ ਵਿੱਚ ਗਲਤ ਹੋ ਜਾਣ ‘ਤੇ ਤਾੜੀਆਂ ਦੀ ਗੂੰਜ ਫੇਰ  ਦਹਿਸ਼ਤ ਅਤੇ ਬਾਅਦ ਚ ਹਫੜਾ-ਦਫੜੀ ਤੇ ਮੌਤ ਦੇ ਗ਼ਮਗੀਨ ਮਹੌਲ ਚ ਬਦਲ ਗਿਆ । ਗੁਰਦਾਸਪੁਰ ਵਿੱਚ 29 ਸਾਲਾ ਸੁਖਮਨਦੀਪ ਸਿੰਘ ਨਾਮਕ ਸਟੰਟਮੈਨ ਦੀ ਟਰੈਕਟਰ ਤੋਂ ਵ੍ਹੀਲੀ ਚਲਾਉਂਦੇ ਸਮੇਂ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਚੂਰ ਦੀ ਹੈ। ਬਾਬਾ ਗਨੀ ਜੀ ਦੀ ਯਾਦ ਵਿੱਚ ਲੱਗੇ ਮੇਲੇ ਵਿੱਚ ਟਰੈਕਟਰ ਦਾ ਸਟੰਟ ਕੀਤਾ ਜਾ ਰਿਹਾ ਸੀ। ਘਟਨਾ ਤੋਂ ਬਾਅਦ ਪ੍ਰਬੰਧਕਾਂ ਨੇ ਮੇਲਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।

ਹੁਣ ਗੁਰਦਾਸਪੁਰ ਦੇ ਟਰੈਕਟਰ ਸਟੰਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਵਾਇਰਲ ਕਲਿੱਪ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬ ਰਹੀ ਹੈ । ਵਾਇਰਲ ਟਰੈਕਟਰ  ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਖਮਨਦੀਪ ਟਰੈਕਟਰ ਨਾਲ ਸਟੰਟ ਕਰ ਰਿਹਾ ਸੀ ਅਤੇ ਹੈਰਾਨ ਹੋਏ ਲੋਕ ਉਸਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਸਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਟਰੈਕਟਰ 2 ਟਾਇਰਾਂ ‘ਤੇ ਹਵਾ ‘ਚ ਚੱਕਰ ਲਗਾ ਰਿਹਾ ਹੈ ਮਤਲਬ ਸੁਖਮਨ ਵ੍ਹੀਲੀ ਚਲਾ ਰਿਹਾ ਸੀ। ਇਸ ਨੂੰ ਕੋਈ ਨਹੀਂ ਚਲਾ ਰਿਹਾ ਸੀ, ਸੁਖਮਨਦੀਪ ਕੋਲ ਖੜ੍ਹਾ ਸੀ। ਇਸ ਦੌਰਾਨ ਟਰੈਕਟਰ ਬੇਕਾਬੂ ਹੋ ਗਿਆ। ਸੁਖਮਨਦੀਪ ਨੇ ਕਾਬੂ ਕਰਨ ਲਈ ਟਰੈਕਟਰ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਸ ਨੇ ਟਾਇਰ ‘ਤੇ ਪੈਰ ਰੱਖ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਦੂਜਾ ਪੈਰ ਚਿੱਕੜ ‘ਚ ਖਿਸਕ ਗਿਆ।

Advertisements

ਇਸ ਤੋਂ ਬਾਅਦ ਟਰੈਕਟਰ ਸੁਖਮਨਦੀਪ ਵੱਲ ਮੁੜ ਗਿਆ । ਅਚਾਨਕ ਸੁਖਮਨਦੀਪ ਟਰੈਕਟਰ ਹੇਠਾਂ ਆ ਗਿਆ। ਫਿਰ ਟਰੈਕਟਰ ਸੁਖਮਨਦੀਪ ਨੂੰ ਕੁਝ ਸਮੇਂ ਲਈ ਘਸੀਟਦਾ ਰਿਹਾ। ਇਸ ਦੌਰਾਨ ਨੇੜੇ ਖੜ੍ਹੇ ਦੋ ਵਿਅਕਤੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਟਰੈਕਟਰ ਦੀ ਲਪੇਟ ‘ਚ ਆਉਣ ਤੋਂ ਵਾਲ-ਵਾਲ ਬਚ ਗਏ। ਘਟਨਾ ਤੋਂ ਬਾਅਦ ਸੁਖਮਨਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

Advertisements

ਜ਼ਿਕਰਯੋਗ ਹੈ ਕਿ ਸੁਖਮਨਦੀਪ  ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਸਟੰਟਮੈਨ ਹੋਣ ਤੋਂ ਇਲਾਵਾ ਕਿਸਾਨ ਵੀ ਸੀ। ਰਿਪੋਰਟਾਂ ਮੁਤਾਬਕ ਸੁਖਮਨਦੀਪ ਨੇ ਸਟੰਟ ਕਰਨਾ ਉਦੋਂ ਸਿੱਖ ਲਿਆ ਜਦੋਂ ਉਹ ਕਿਸਾਨਾਂ ਦੇ ਧਰਨੇ ਵਿੱਚ ਹਿੱਸਾ ਲੈ ਰਿਹਾ ਸੀ। ਉਸ ਤੋਂ ਬਾਅਦ ਸੁਖਮਨਦੀਪ ਪੰਜਾਬ ਦੇ ਮੇਲਿਆਂ ਵਿੱਚ ਸਟੰਟ ਕਰਦਾ ਸੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply