#LATEST_BSP_PUNJAB :: ਕੇਜਰੀਵਾਲ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ, 1ਨਵੰਬਰ ਨੂੰ ਜਲੰਧਰ ਵਿਖੇ ਬੋਰੀਆਂ ਤੇ ਬੈਠਕੇ ਪ੍ਰਦਰਸ਼ਨ – ਜਸਵੀਰ ਸਿੰਘ ਗੜ੍ਹੀ

ਕੇਜਰੀਵਾਲ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ ਕਿਉਂ – ਜਸਵੀਰ ਸਿੰਘ ਗੜ੍ਹੀ

ਪਿਛੜੇ ਵਰਗਾਂ ਨੂੰ ਅਣਗੌਲੇ ਜਾਣ ਕਰਕੇ 1ਨਵੰਬਰ ਨੂੰ ਬੋਰੀਆਂ ਤੇ ਬੈਠਕੇ ਕੀਤਾ ਜਾਵੇਗਾ ਸਰਕਾਰ ਖਿਲਾਫ ਪ੍ਰਦਰਸ਼ਨ

Advertisements

ਜਲੰਧਰ 30ਨਵੰਬਰ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ 13ਸਵਾਲਾਂ ਨੂੰ ਲੈਕੇ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ ਕਿਉਂ ਹੋ ਗਈਆਂ। ਪੰਜਾਬ ਸਰਕਾਰ ਨੇ ਪਿਛਲੇ 20ਮਹੀਨਿਆਂ ਵਿਚ ਸ਼੍ਰੀ ਕੇਜਰੀਵਾਲ ਦੀਆਂ ਦਿੱਤੀਆਂ ਪੰਜ ਗਾਰੰਟੀਆਂ ਨੂੰ ਤਾਂ ਕੀ ਪੂਰਾ ਕਰਨਾ ਸੀ ਸਗੋਂ ਅਨੁਸੂਚਿਤ ਜਾਤੀਆਂ ਦੇ ਹੱਕਾਂ ਨੂੰ ਮਨੂੰਵਾਦੀ ਮਾਨਸਿਕਤਾ ਨਾਲ ਦਬਾਇਆ ਗਿਆ ਹੈ। ਅੱਜ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ 1ਕਰੋੜ ਤੋਂ ਜ਼ਿਆਦਾ ਹੈ ਜੋਕਿ 39ਜਾਤੀਆਂ ਵਿੱਚ ਹੈ, ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੀਆਂ 39ਜਾਤੀਆਂ ਨਾਲ ਵਿਤਕਰੇਬਾਜ਼ੀ ਕੀਤੀ ਹੈ। ਜਿਸਦੇ ਖ਼ਿਲਾਫ਼ 1ਨਵੰਬਰ ਨੂੰ ਜਲੰਧਰ ਵਿਖੇ ਬੋਰੀਆਂ ਤੇ ਬੈਠਕੇ ਪ੍ਰਦਰਸ਼ਨ ਕੀਤਾ ਜਾਵੇਗਾ।

Advertisements


ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ 15ਸਵਾਲਾਂ ਦੀ ਸੂਚੀ ਵਿਚ ਦੱਸਿਆ ਕਿ 1. ਸਮਾਜ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਕਿਉਂ ਨਹੀਂ ਦਿੱਤੀ ਗਈ? 2. IAS PCS NEET IIT etc ਕੋਰਸਾਂ ਲਈ ਕੋਚਿੰਗ ਮੁਫਤ ਕਿਉਂ ਨਹੀਂ ਦਿੱਤੀ ਗਈ? 3. ਸਮਾਜ ਦੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦਾ ਸਾਰਾ ਖਰਚ ਸਰਕਾਰ ਨੇ ਕਿਉਂ ਨਹੀਂ ਚੁੱਕਿਆ? 4. ਮਹਿਲਾਵਾਂ ਨੂੰ 1000/ਰੁਪਏ ਪ੍ਰਤੀ ਮਹੀਨਾ ਕਿਉਂ ਨਹੀਂ ਮਿਲਿਆ ? 5. ਬਿਮਾਰੀਆਂ ਨਾਲ ਪੀੜਤ ਲੋਕਾਂ ਦਾ ਸਾਰਾ ਖਰਚ ਸਰਕਾਰ ਨੇ ਕਿਉਂ ਨਹੀਂ ਚੁੱਕਿਆ? 6. ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਿਉਂ ਨਹੀਂ ਕੀਤਾ ਗਿਆ? 7. ਗਰੀਬਾਂ ਨੂੰ 5/5 ਮਰਲੇ ਦੇ ਪਲਾਟ ਕਿਉਂ ਨਹੀਂ ਮਿਲੇ? 8. ਰਾਜ ਸਭਾ ਵਿੱਚ ਇੱਕ ਵੀ ਅਨੁਸੂਚਿਤ ਜਾਤੀਆਂ ਦਾ ਮੈਂਬਰ ਕਿਉਂ ਨਹੀਂ ਚੁਣਿਆ ? 9. ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਕਿਉਂ ਨਹੀਂ ਲੱਗਿਆ? ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾ ਕੇ 10 ਤੋਂ 5 ਕਿਉਂ ਕੀਤੀ? ਮੈਂਬਰਾਂ ਦਾ ਕਾਰਜਕਾਲ 6 ਸਾਲ ਤੋਂ ਘਟਾਕੇ 3 ਸਾਲ ਕਿਉਂ ਕੀਤਾ? 10. ਲਾਅ ਅਫਸਰਾਂ ਦੀ ਭਰਤੀ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਦਾ ਵਕੀਲ ਕਿਉਂ ਨਹੀਂ ਚੁਣਿਆ? 11. ਮਜ਼ਦੂਰਾਂ ਦੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਿਉਂ ਕੀਤੇ ? 12. ਅਨੁਸੂਚਿਤ ਜਾਤੀਆਂ ਦਾ ਡਿਪਟੀ ਮੁੱਖ-ਮੰਤਰੀ ਲਾਉਣ ਦਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ? 13. ਵਿਦਿਆਰਥੀਆਂ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਹੋਰ ਮਜਬੂਤ ਕਰਨ ਲਈ ਸਿੱਖਿਆ ਸੰਸਥਾਵਾਂ ਦਾ 1500 ਕਰੋੜ ਰੁਪਿਆ ਤੋਂ ਜ਼ਿਆਦਾ ਬਕਾਇਆ ਜਾਰੀ ਕਿਉਂ ਨਹੀਂ ਕੀਤਾ? 14. ਓਬੀਸੀ ਜਮਾਤਾਂ ਲਈ ਜਾਤੀ ਜਨਗਣਨਾ ਸਰਕਾਰ ਦੇ ਏਜੇਂਡੇ ਤੇ ਕਿਓਂ ਨਹੀ ? 15. ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਤਹਿਤ ਨੌਕਰੀਆਂ ਤੇ ਸਿੱਖਿਆ ਵਿੱਚ 27% ਰਾਖਵਾਂਕਰਨ ਲਾਗੂ ਕਿਉਂ ਨਹੀਂ ?


ਪੰਦਰਾਂ ਸਵਾਲਾਂ ਦਾ ਉੱਤਰ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਪਾਣੀਆਂ ਦੇ ਮੁੱਦੇ ਤੇ ਸਰਮਾਏਦਾਰ ਰਾਜਨੀਤਿਕ ਦਲਾਂ ਦੀ ਸੱਦੀ ਮੀਟਿੰਗ ਵਿੱਚ ਦੇਣ, ਜਿੱਥੇ ਗਰੀਬਾਂ ਦਲਿਤਾਂ ਪਿੱਛੜੇ ਵਰਗਾਂ ਲਈ ਕੁਰਸੀ ਨਹੀਂ ਰੱਖੀ ਗਈ ਅਤੇ ਨਾ ਹੀ ਬਹੁਜਨ ਸਮਾਜ ਨੂੰ ਸੱਦਾ ਦਿੱਤਾ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply