LATEST : ਵੱਡੀ ਖ਼ਬਰ : ਅਪਾਹਜ ਸਿੰਘ ਨੇ ਅਮਿਤ ਸ਼ਾਹ ਦੇ ਵਗਾਹ ਮਾਰੀ ਜੁੱਤੀ, ਮੌਕੇ ਤੇ ਗ੍ਰਿਫਤਾਰ

ਕਰਨਾਲ :  ਹਰਿਆਣਾ ਦੇ ਕਰਨਾਲ ਵਿੱਚ ਅੰਤੋਦਿਆ ਕਾਨਫਰੰਸ ਵਿੱਚ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਿੱਚ ਇੱਕ ਵਿਅਕਤੀ ਨੇ ਸਟੇਜ ਵੱਲ ਜੁੱਤੀ ਮਾਰ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਾਹ ਆਪਣਾ ਭਾਸ਼ਣ ਖਤਮ ਕਰਕੇ ਸਟੇਜ ਤੋਂ ਵਾਪਸ ਜਾ ਰਹੇ ਸਨ। ਜੁੱਤੀ ਸੁੱਟਣ ਵਾਲਾ ਅਪਾਹਜ ਹੈ। ਉਹ ਲਾਭਪਾਤਰੀਆਂ ਵਿੱਚ ਬੈਠਾ ਸੀ। ਹਾਲਾਂਕਿ ਸਟੇਜ ਤੋਂ ਕਾਫੀ ਦੂਰੀ ਹੋਣ ਕਾਰਨ ਉਸ ਦੀ ਜੁੱਤੀ ਅਮਿਤ ਸ਼ਾਹ ਤਕ ਪਹੁੰਚ ਨਹੀਂ ਸਕੀ।  

ਪੁਲੀਸ ਨੇ ਤੁਰੰਤ ਕੁਰੂਕਸ਼ੇਤਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਰਵਿੰਦਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ। ਇਸੇ ਲਈ ਉਸ ਨੇ ਅਜਿਹਾ ਕੀਤਾ। 

Advertisements

ਇਸ ਤੋਂ ਪਹਿਲਾਂ ਕਾਨਫਰੰਸ  ਤੋਂ ਬਾਅਦ ਸ਼ਾਹ ਨੇ ਕਿਹਾ ਕਿ 1 ਜਨਵਰੀ ਤੋਂ ਸੂਬੇ ਦੇ ਬਜ਼ੁਰਗਾਂ ਨੂੰ 3000 ਰੁਪਏ ਦੀ ਬੁਢਾਪਾ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਤੀਰਥਨ ਯੋਜਨਾ ਤਹਿਤ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਈ ਜਾਵੇਗੀ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply