ਪੰਜਾਬ : ਸੂਬੇ ਦੇ ਕਈ ਜ਼ਿਲ੍ਹਿਆਂ ’ਚ ਪੈਟਰੋਲ ਪੰਪਾਂ ’ਤੇ ਪੈਟਰੋਲ ਖ਼ਤਮ ਹੋ ਗਿਆ ਤੇ ਅੱਜ ਮੰਗਲਵਾਰ ਨੂੰ ਵੀ ਕਈ ਲੋਕ ਪਰੇਸ਼ਾਨ ਹੋ ਰਹੇ ਹਨ। ਥਾਂ ਥਾਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਲੁਧਿਆਣਾ ਤੇ ਜਲੰਧਰ ਦੇ ਜ਼ਿਆਦਾਤਰ ਪੰਪਾਂ ‘ਤੇ ਸਵੇਰ ਤੋਂ ਹੀ ਭਾਰੀ ਭੀੜ ਹੈ। ਲੋਕਾਂ ‘ਚ ਪੈਟਰੋਲ-ਡੀਜ਼ਲ ਖ਼ਤਮ ਹੋਣ ਦਾ ਡਰ ਬਣਿਆ ਹੋਇਆ ਹੈ। ਲਾਡੋਵਾਲੀ ਰੋਡ ’ਤੇ ਸਰਕਾਰੀ ਪੈਟਰੋਲ ਪੰਪ ’ਤੇ ਵਾਹਨਾਂ ਦੀ ਭੀੜ ਕਾਰਨ ਸੜਕ ’ਤੇ ਜਾਮ ਲੱਗ ਗਿਆ।
ਕਈ ਪੰਪਾਂ ’ਤੇ ਡੀਜ਼ਲ ਵੀ ਖ਼ਤਮ ਹੋਣ ਦੀ ਸੂਚਨਾ ਹੈ। ਰੂਪਨਗਰ ’ਚ ਪੈਟਰੋਲ ਪੰਪਾਂ ’ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪੁਆਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
ਹਿੱਟ ਐਂਡ ਰਨ ਕਾਨੂੰਨ ‘ਚ ਸਜ਼ਾ ਨੂੰ ਸਖ਼ਤ ਕਰਨ ਦੇ ਵਿਰੋਧ ‘ਚ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਮੰਗਲਵਾਰ ਯਾਨੀ ਅੱਜ ਦੂਜਾ ਦਿਨ ਹੈ। ਹੜਤਾਲ ਦਾ ਅਸਰ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ ਸਮੇਤ ਕਈ ਸੂਬਿਆਂ ‘ਚ ਦਿਖਾਈ ਦੇ ਰਿਹਾ ਹੈ।
ਨਵੇਂ ਕਾਨੂੰਨ ਦੇ ਤਹਿਤ ਟੱਕਰ ਮਾਰ ਕੇ ਭੱਜਣ ਤੇ ਦੁਰਘਟਨਾ ਦੀ ਸੂਚਨਾ ਨਾ ਦੇਣ ‘ਤੇ ਡਰਾਈਵਰਾਂ ਨੂੰ 10 ਸਾਲ ਤੱਕ ਦੀ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਦੋਸ਼ੀ ਨੂੰ ਸਿਰਫ਼ ਦੋ ਸਾਲ ਦੀ ਜੇਲ੍ਹ ਹੋ ਸਕਦੀ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp