#Jai Krishan Singh Rouri : Bureau of Indian Standards organizes Gram Panchayat level meeting

Bureau of Indian Standards organizes Gram Panchayat level meeting
 
Garhshankar/Hoshiarpur, January 3: 
Bureau of Indian Standards (Ministry of Consumer Affairs, Food & Public Distribution , Govt of India) Chandigarh Branch Office (CHBO) today organised fourth Gram Panchayat level meeting  at  Block Gharshankar, under the  able guidance of  Smt. Komal Mittal, I.A.S. Deputy Commissioner Hoshiarpur and Shri Balraj Singh Addl. Deputy Commissioner (Dev) Hoshiarpur.
Sh. Jai Krishan Singh Rouri Deputy speaker Punjab Vidhan Sabha attended as Chief guest of the function. He emphasis the need of the hour for new Techniques to be adopted in day to day life. He urge the participants to use I.S.I mark and hallmark when ever  they do procurement for personal use as well as for procurement at village level. He also give best wishes to B.I.S offices for enhancing Knowledge about bls care app and for upcoming remaining workshops at District Hoshiarpur .
  Wherein about 77 Sarpanches, Panchas and Panchayat Samiti Members participated. A booklet and fliers  about development of BIS standards  for villages and agriculture related information were distributed among participants to enhance their knowledge about Standards in their routine day to day life as well as in farm sector.
 
During the program  the participants were apprised about significance of Standards to procure quality goods for any development activity , personal needs or at the time of making irrigation sources to farms. 
 
Participants also downloaded BIS Care app and learn to use this App for verifying the authenticity of genuine ISI Mark and Hallmarking and tried various products to validate their authenticity. A good number of women Panchayat members enthusiastically participated in the discussion on Hallmarking and BIS Care App. Participants also chant the slogan  ‘JAGO GARAHAK JAGO’ with great zeal. 
 
The participants also shared their views after the workshop about their experience and how they can effectively use the information they have gained through this meeting. Participants were amazed by knowing that they can directly raise a complaint or concern at BIS Care App and check misuse of standard mark. The entire audience unanimously thanks for enlightening them on the newer knowledge they have gained on the BIS marking and means to check their authenticity and raised demand to conduct more such programs in their respective villages. 
 
Smt. Manjinder Kaur  BDPO Gharshankar also share  her views on importance of ISI verified products and ask Participant to verify the product through BIS Care app before buying products for personal use or for procurement for village through ISI , HUID  Hallmark  for Gold ornaments and Registration Mark for Electric and Electronics products . Sh Jeevan (Superintendent, BDPO office) and his entire team provide necessary  arrangements to organise this successful workshop , A High Tea with Refreshment also served to Panchs and Sarpanchs . This workshop is assisted by Zoya Siddiqui (District Development Fellow) Hoshiarpur. Smt Manjinder Kaur BDPO thanks to entire BIS team consisting of  Dalbir Singh ( Consultant, B.I.S.) Sh. Foran Chand (Resource Person)  and Sh. Yograj Singh  from BIS for the awareness Program.
 

ਡਿਪਟੀ ਸਪੀਕਰ ਰੌੜੀ ਵੱਲੋਂ ਆਈ. ਐਸ. ਆਈ ਅਤੇ ਹਾਲਮਾਰਕ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦਾ ਸੱਦਾ

-ਭਾਰਤੀ ਮਿਆਰ ਬਿਊਰੋ ਵੱਲੋਂ ਕਰਵਾਏ ਜਾਗਰੂਕਤਾ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
-ਕੈਂਪ ਵਿਚ ਵੱਡੀ ਗਿਣਤੀ ’ਚ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਨੇ ਕੀਤੀ ਸ਼ਮੂਲੀਅਤ
ਗੜ੍ਹਸ਼ੰਕਰ/ਹੁਸ਼ਿਆਰਪੁਰ, 3 ਜਨਵਰੀ :
ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲਾ, ਭਾਰਤ ਸਰਕਾਰ ਨਾਲ ਸਬੰਧਤ ਭਾਰਤੀ ਮਿਆਰ ਬਿਊਰੋ ਦੀ ਚੰਡੀਗੜ੍ਹ ਸ਼ਾਖਾ ਦਫ਼ਤਰ ਸੀ. ਐਚ. ਬੀ. ਓ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ ਦੇ ਸਹਿਯੋਗ ਨਾਲ ਬਲਾਕ ਗੜ੍ਹਸ਼ੰਕਰ ਵਿਖੇ ਬੀ. ਡੀ. ਪੀ. ਓ ਮਨਜਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦਾ ਚੌਥਾ ਗ੍ਰਾਮ ਪੰਚਾਇਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 77 ਦੇ ਕਰੀਬ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
  ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਾਜ਼ਰੀਨ ਪੰਚਾਂ-ਸਰਪੰਚਾਂ, ਸੰਮਤੀ ਮੈਂਬਰਾਂ ਅਤੇ ਆਮ ਲੋਕਾਂ ਨੂੰ ਆਈ. ਐਸ. ਆਈ ਅਤੇ ਹਾਲਮਾਰਕ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੀ. ਆਈ. ਐਸ ਐਪ ਦੀ ਵਰਤੋਂ ਕਰਕੇ ਜਿਥੇ ਲੋਕ ਵਧੀਆ ਕੁਆਲਿਟੀ ਦਾ ਸਾਮਾਨ ਹਾਸਲ ਕਰ ਸਕਦੇ ਹਨ, ਉਥੇ ਠੱਗੀ ਤੋਂ ਵੀ ਬਚ ਸਕਦੇ ਹਨ। ਉਨ੍ਹਾਂ ਭਾਰਤੀ ਮਿਆਰ ਬਿਊਰੋ ਦੇ ਨੁਮਾਇੰਦਿਆਂ ਦੇ ਇਸ ਉੱਦਮ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਮੌਕੇ ਬੀ. ਆਈ. ਐਸ ਵੱਲੋਂ ਪਿੰਡਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਕਿਤਾਬਚੇ, ਫਲਾਇਰ ਅਤੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਹਾਜ਼ਰੀਨ ਵਿਚ ਵੰਡੀ ਗਈ, ਤਾਂ ਜੋ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਨਾਲ-ਨਾਲ ਖੇਤੀਬਾੜੀ ਖੇਤਰ ਦੇ ਗਿਆਨ ਵਿਚ ਵੀ ਵਾਧਾ ਕੀਤਾ ਜਾ ਸਕੇ। ਸਮਾਗਮ ਦੌਰਾਨ ਪੰਚਾਂ-ਸਰਪੰਚਾਂ ਨੂੰ ਵਿਕਾਸ ਗਤੀਵਿਧੀਆਂ ਲਈ ਨਿੱਜੀ ਲੋੜਾਂ, ਪਿੰਡਾਂ ਦੇ ਵਿਕਾਸ ਲਈ ਅਤੇ ਖੇਤਾਂ ਵਿਚ ਸਿੰਚਾਈ ਸਰੋਤ ਬਣਾਉਣ ਸਮੇਂ ਮਿਆਰੀ ਸਾਮਾਨ ਖ਼ਰੀਦਣ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਹਾਜ਼ਰੀਨ ਵੱਲੋਂ ਬੀ. ਆਈ. ਐਸ ਕੇਅਰ ਐਪ ਨੂੰ ਵੀ ਡਾਊਨਲੋਡ ਕੀਤਾ ਗਿਆ ਅਤੇ ਅਸਲ ਆਈ. ਐਸ. ਆਈ ਮਾਰਕ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇਸ ਐਪ ਦੀ ਵਰਤੋਂ ਕਰਨਾ ਵੀ ਸਿਖਾਇਆ ਗਿਆ ਤਾਂ ਜੋ ਰੋਜ਼ਾਨਾ ਜੀਵਨ ਵਿਚ ਮਿਆਰਾਂ ਬਾਰੇ ਊੁਨ੍ਹਾਂ ਦੇ ਗਿਆਨ ਵਿਚ ਵਾਧਾ ਹੋ ਸਕੇ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਮਹਿਲਾ ਪੰਚਾਇਤ ਮੈਂਬਰਾਂ ਨੇ ਹਾਲ ਮਾਰਕਿੰਗ ਅਤੇ ਬੀ. ਆਈ. ਐਸ ਕੇਅਰ ਐਪ ’ਤੇ ਚਰਚਾ ਵਿਚ ਉਤਸ਼ਾਹ ਨਾਲ ਭਾਗ ਲਿਆ। ਹਾਜ਼ਰੀਨ ਵੱਲੋਂ ਬੜੇ ਜੋਸ਼ ਨਾਲ ‘ਜਾਗੋ ਗ੍ਰਾਹਕ ਜਾਗੋ’ ਦਾ ਨਾਅਰੇ ਵੀ ਲਗਾਏ ਗਏ। ਹਾਜ਼ਰ ਪੰਚਾਇਤ ਮੈਂਬਰਾਂ ਨੇ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਦੀ ਪ੍ਰਭਾਵੀ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਇਹ ਜਾਣ ਕੇ ਹੈਰਾਨ ਹੋ ਗਏ ਕਿ ਉਹ ਬੀ. ਆਈ. ਐਸ ਕੇਅਰ ਐਪ ’ਤੇ ਖ਼ੁਦ ਸਿੱਧੇ ਤੌਰ ’ਤੇ ਸ਼ਿਕਾਇਤ ਕਰ ਸਕਦੇ ਹਨ ਅਤੇ ਸਟੈਂਡਰਡ ਮਾਰਕ ਦੀ ਦੁਰਵਰਤੋਂ ਦੀ ਜਾਂਚ ਕਰ ਸਕਦੇ ਹਨ, ਜਿਸ ਦਾ ਵਿਭਾਗ ਵੱਲੋਂ ਇਕ ਮਹੀਨੇ ਦੇ ਅੰਦਰ ਨਿਪਟਾਰਾ ਕਰਨਾ ਹੁੰਦਾ ਹੈ। ਇਸ ਮੌਕੇ ਬੀ. ਡੀ. ਪੀ. ਓ ਮਨਜਿੰਦਰ ਕੌਰ ਨੇ ਆਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਅਜਿਹੇ ਕੈਂਪ ਪਿੰਡ ਪੱਧਰ ’ਤੇ ਵੀ ਲਗਾਏ ਜਾਣਗੇ। ਉਨ੍ਹਾਂ ਬੀ. ਆਈ. ਐਸ ਵਿਭਾਗ ਤੋਂ ਆਏ ਸਲਾਹਕਾਰ ਦਲਬੀਰ ਸਿੰਘ, ਰਿਸੋਰਸ ਪਰਸਨ ਫੋਰਨ ਚੰਦ ਅਤੇ ਯੋਗਰਾਜ ਦਾ ਧੰਨਵਾਦ ਕੀਤਾ।  ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿੱਦੀਕੀ, ਸੁਪਰਡੈਂਟ ਜੀਵਨ ਅਤੇ ਬੀ. ਡੀ. ਪੀ. ਓ ਦਫ਼ਤਰ ਗੜ੍ਹਸ਼ੰਕਰ ਦਾ ਸਮੁੱਚਾ ਸਟਾਫ ਹਾਜ਼ਰ ਸੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply