ਮਜਦੂਰਾਂ ਨੂੰ ਗੁਲਾਮ ਬਣਾਉਣ ਦੀ ਸਾਜਿਸ਼ ਵਿਰੁੱਧ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਤੇ 2 ਅਗਸਤ ਨੂੰ ਦੇਸ਼ ਭਰ ਵਿੱਚ ਰੋਸ ਵਿਖਾਵੇ ਕੀਤੇ ਜਾਣਗੇ : ਰਘੂਨਾਥ ਸਿੰਘ

ਸੀਟੂ ਜਿਲ੍ਹਾ ਹੁਸ਼ਿਆਰਪੁਰ ਦਾ 17ਵਾਂ ਡੈਲੀਗੇਟ ਅਜਲਾਸ ਸਫਲਤਾ ਪੂਰਬਕ ਸੰਪਨ, ਜਨਰਲ ਸਕੱਤਰ ਮਹਿੰਦਰ ਬਢੋਆਣਾ ਅਤੇ ਕਮਲਜੀਤ ਸਿੰਘ ਰਾਜਪੁਰ ਭਾਈਆਂ ਮੁੜ ਪ੍ਰਧਾਨ ਚੁਣੇ ਗਏ
ਹੁਸ਼ਿਆਰਪੁਰ, (Sukhwinder Singh) : ਅੱਜ ਇੱਥੇ ਜਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਚੱਬੇਵਾਲ ਵਿਖੇ ਸੀਟੂ ਜਿਲ੍ਹਾ ਹੁਸ਼ਿਆਰਪੁਰ ਦਕ ਅਜਲਾਸ ਕਾਮਰੇਡ ਕਮਲਜੀਤ ਸਿੰਘ ਰਾਜਪੁਰ ਭਾਈਆਂ, ਕਾਮਰੇਡ ਧੰਨਪਤ ਅਤੇ ਬੀਬੀ ਜੋਗਿੰਦਰ ਕੌਰਤੇ ਅਧਾਰਤ ਪ੍ਰਘਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਅਜਲਾਸ ਦੇ ਸ਼ੁਰੂ ਵਿੱਚ ਝੰਡਾ ਲਹਿਰਾਉਣ ਦੀ ਰਸਮ ਸੀਟੂ ਦੇ ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਕੀਤੀ। ਇਜਲਾਸ ਦੇ ਆਰੰਭ ਵਿੱਚ ਪਿਛਲੇ ਸਮੇਂ ਵਿੱਚ ਸ਼ਹੀਦ ਹੋਏ ਅਤੇ ਵਿੱਛੜੇ ਸੀਟੂ ਆਗੂਆਂ ਅਤੇ ਵਰਕਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਗਈ। ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਕਿ ਲੋਕ ਸਭਾ ਚੋਣਾਂ ਜਿੱਤਕੇ ਮੋਦੀ ਸਰਕਾਰ ਦੇ ਮੁੁੜ ਸਤ੍ਹਾ ਵਿੱਚ ਆਉਣ ਤੋਂ ਬਾਅਦ ਫਿਰਕੂ-ਫਾਸ਼ੀਵਾਦ ਸ਼ਕਤੀਆਂ ਅਤੇ ਕਾਰਪੋਰੇਟ ਘਰਾਣਿਆ ਵਲੋਂ ਮਿਹਨਤਕਸ਼ ਲੋਕਾਂ ਉੱਤੇ ਅਤੇ ਘੱਟ ਗਿਣਤੀਆਂ ਉਤੇ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

Advertisements

 

ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂਕਰਕੇ ਮਜਦੂਰਾਂ ਨੂੰ ਗੁਲਾਮਾਂ ਵਾਲਾ ਰੁਤਵਾ ਦੇਣ ਦੀਆਂ ਸਾਜਿਸ਼ਾਂ ਰੱਚੀਆਂ ਜਾ ਰਹੀਆਂ ਹਨ। ਰਘੂਨਾਥ ਸਿੰਘ ਨੇ ਦਸਿਆ ਕਿ ਮੋਦੀ ਸਰਕਾਰ ਵਲੋਂ ਕਿਰਤੀਆਂ ਨੂੰ ਗੁਲਾਮਾਂ ਵਿੱਚ ਤਬਦੀਲ ਕਰਨ ਦੀਆਂ ਸਾਜਿਸ਼ਾਂ ਵਿਰੁੱਧ 2 ਅਗਸਤ ਨੂੰ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਉੱਤੇ ਪੰਜਾਬ ਅਤੇ ਚੰਡੀਗੜ੍ਹ ਵਿਖੇ ਰੋਸ ਵਿਖਾਵੇ ਕੀਤੇ ਜਾਣਗੇ। ਅਜਲਾਸ ਵਿੱਚ ਸੀਟੂ ਜਨਰਲ ਸਕੱਤਰ ਮਹਿੰਦਰ ਕੁਮਾਰ ਬਢੋਆਣਾ ਵਲੋਂ ਪਿਛਲੇ ਕੰਮਾਂ, ਪ੍ਰਾਪਤੀਆਂ ਅਤੇ ਘਾਟਾਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ।ਰਿਪੋਰਟ ਉੱਤੇ ਹੋਈ ਉਸਾਰੂ ਬਹਿਸ ਤੋਂ ਬਾਅਦ ਰਿਪੋਰਟ ਨੂੰ ਡੈਲੀਗੇਟਾਂ ਵਲੋਂ ਦਿੱਤੇ ਸੁਝਾਵਾਂ ਸਮੇਤ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਰਿਪੋਰਟ ਵਿੱਚ ਅੱਗਲੇ ਤਿੰਨ ਸਾਲਾ ਵਿੱਚ ਸੀਟੂ ਦੀ ਮੈਂਬਰਸ਼ਿਪ ਦੁਗਣੀ ਕਰਨ ਅਤੇ ਜਿਲ੍ਹਾ ਹੁਸ਼ਿਆਰਪੁਰ ਦੀਆਂ ਵੱਡੀਆਂ ਸਨਅਤੀ ਇਕਾਈਆਂ ਵਿੱਚ ਸੀਟੂ ਨੂੰ ਮੁੜ ਸੁਰਜੀਤ ਕਰਨ ਦਾ ਨਾਅਰਾ ਦਿੱਤਾ ਗਿਆ।

Advertisements

ਅਤਪਣੇ ਭਰਾਤਰੀ ਸੰਦੇਸ਼ ਵਿੱਚ ਆਲ ਇੰਡੀਆ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾ: ਗੁਰਮੇਸ਼ ਸਿੰਘ ਨੇ ਕਿਜਾ ਕਿ ਦੇਸ਼ ਅੰਦਰ ਫਿਰਕੂ-ਫਾਸ਼ੀਵਾਦੀ ਤਾਕਤਾਂ ਅਤੇ ਲੋਕ ਮਾਰੂ ਨੀਤੀਆਂ ਵਿਰੁੱਧ ਮਜਦੂਰਾਂ, ਖੇਤ ਮਜਦੂਰਾਂ ਅਤੇ ਕਿਸਾਨਾਂ ਦੀ ਏਕਤਾ ਸਮੇਂ ਦੀ ਮੁੱਖ ਲੋੜ ਜ?। ਕਿਸਾਨ ਸਭਾ ਦੇ ਸੂਬਾਈ ਆਗੂ ਕਾ: ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਕਿਸਾਨ ਸਭਾ ਮਜਦੂਰਾਂ ਦੇ ਹਰ ਸੰਘਰਸ਼ ਦਾ ਪੁਰਜੋਰ ਸਮਰਥਣ ਕਰੇਗੀਅਤੇ ਮਜਦੂਰ –ਕਿਸਾਨ ਏਕਤਾ ਨੂੰ ਮਜਬੂਤ ਕਰੇਗੀ।ਕੰਮਕਾਜੀ ਇਸਤਰੀ ਤਾਲਮੇਲ ਕਮੇਟੀ ਦੀ ਸੂਬਾਈ ਮੈਂਬਰ ਕਾ: ਰਜਿੰਦਰ ਕੌਰ ਨੇ ਕਿਹਾ ਕਿ ਸੀਟੂ ਨੂੰ ਮਜਬੂਤ ਕਰਨ ਲਈ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਸੀਟੂ ਨਾਲ ਸਬੰਧਤ ਯੂਨੀਅਨਾਂ ਆਪਣੀ ਤਾਲਮੇਲ ਮਜਬੂਤ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸਾਂਝਾ ਸੰਘਰਸ਼ ਆਰੰਭ ਕਰਨਾ।
ਅਜਲਾਸ ਵਿੱਚ ਸਰਬਸੰਮਤੀ ਨਾਲ ਹੇਠ ਲਿਖੇ ਅਹੁਦੇਦਾਰਾਂ ਦੀ ਚੋਣ ਕੀਤੀ ਮਹਿੰਦਰ ਕੁਮਾਰ ਬਢੋਆਣਾ ਜਨਰਲ ਸਕੱਤਰ, ਕਮਲਜੀਤ ਸਿੰਘ ਰਾਜਪੁਰ ਭਾਈਆਂ ਪ੍ਰਧਾਨ, ਜਸਵਿੰਦਰ ਕੌਰ ਢਾਡਾ, ਸੀਨੀਅਰ ਉੱਪ ਪ੍ਰਧਾਨ ਮਨਜੀਤ ਕੌਰ, ਉਪ ਪ੍ਰਧਾਨ, ਧੰਨਪੱਤ ਅਤੇ ਸੋਮ ਨਾਥ, ਸਕੱਤਰ ਜੋਗਿੰਦਰ ਕੌਰ ਮੁਕੰਦਪੁਰ, ਸ਼ੇਰਯੰਗ ਬਹਾਦਰ, ਅਤੇ ਗੁਰਬਖਸ਼ ਕੌਰ। ਇਸ ਤੋਂ ਇਲਾਵਾ 14 ਮੈਂਬਰੀ ਵਰਕਿੰਗ ਕਮੇਟੀ ਚੁਣੀ ਗਈ। ਆਖਰ ਵਿੱਚ ਪੰਨਬੱਸਾਂ ਦੀ ਹੋ ਰਹੀ 14-15-16 ਅਗਸਤ ਦੀ ਹੜਤਾਲ ਦਾ ਸਮਰਥਣ ਕੀਤਾ ਗਿਆ। ਕਾਨਫਰੰਸ ਵਿੱਚ ਸ਼ਾਮਲ ਹੋਏ ਸਾਥੀਆਂ ਦਾ ਪ੍ਰਧਾਨ ਕਮਲਜੀਤ ਸਿੰਘ ਵਲੋਂ ਧੰਨਵਾਦ ਕੀਤਾ ਗਿਆ ਅਤੇ 2 ਅਗਸਤ ਨੂੰ ਮਜਦੂਰ ਵਿਰੋਧੀ ਸੋਧਾਂ ਵਿਰੁੱਧ ਟਰੇਡ ਯੂਨੀਅਨਾਂ ਦੇ ਕੌਮੀ ਸੱਦੇ ਤੇ ਜਿਲ੍ਹੇ ਅੰਦਰ ਰੋਸ ਮਾਰਚ ਕੀਤੇ ਜਾਣਗੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply