ਚੰਗੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕਿਸ਼ੋਰ ਕੁੜੀਆਂ ਨੂੰ ਅਨੀਮੀਆ ਮੁਕਤ ਕਰਨਾ ਬਹੁਤ ਜਰੂਰੀ : ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ
ਹਰੀਆਂ ਪੱਤੇਦਾਰ ਸਬਜ਼ੀਆਂ,ਮੌਸਮੀ ਫਲ ਅਤੇ ਗੁੜ ਵਰਗੇ ਖਾਦ ਪਦਾਰਥਾਂ ਨੂੰ ਭੋਜਨ ਚ ਸ਼ਾਮਿਲ ਕਰਕੇ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ : ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਨਾ
ਹੁਸ਼ਿਆਰਪੁਰ 22 ਜਨਵਰੀ (CDT NEWS ) ਅਨੀਮੀਆ ਮੁਕਤ ਭਾਰਤ” ਪ੍ਰੋਗਰਾਮ ਤਹਿਤ ਕਿਸ਼ੋਰੀਆਂ ਵਿੱਚ ਅਨੀਮੀਆ ਦੇ ਖਾਤਮੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕਰਦੇ ਹੋਏ ਇਕ ਮੁਹਿੰਮ ਵਿੱਢੀ ਗਈ ਹੈ। ਇਸ ਸੰਬੰਧੀ ਅੱਜ ਇੱਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਜੀ ਨੇ ਮੁੱਖ ਮਹਿਮਾਨ ਵਜੋਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਵਿੱਚ ਸਕੂਲ ਦੀਆਂ 52 ਵਿਦਿਆਰਥਣਾਂ ਨੂੰ ਆਇਰਨ ਦੀਆਂ ਗੋਲੀਆਂ ਵੰਡੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਅਨੀਮੀਆ ਦਾ ਖਾਤਮਾ ਕਰਨ ਲਈ ਅੱਜ ਤੋਂ ਹੀ ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਨੂੰ ਅਨੀਮੀਆ ਮੁਕਤ ਕਰਨਾ ਜ਼ਰੂਰੀ ਹੈ। ਇਸੇ ਨੂੰ ਮੁੱਖ ਰੱਖਦਿਆਂ ਖੂਨ ਦੀ ਕਮੀ ਵਾਲੀਆਂ ਲੜਕੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਤਿੰਨ ਮਹੀਨੇ ਤੱਕ ਲਈ ਅਨੀਮੀਆ ਮੁਕਤ ਕਰਨ ਲਈ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਇਸ ਦਵਾਈ ਦੇ ਨਾਲ ਨਾਲ ਆਪਣੇ ਖਾਣੇ ਵਿੱਚ ਵੀ ਆਇਰਨ ਭਰਪੂਰ ਚੀਜ਼ਾਂ ਨੂੰ ਤਰਜੀਹ ਦੇਣ। ਉਨ੍ਹਾਂ ਇਸ ਸਮਾਗਮ ਵਿੱਚ ਹੰਸ ਫਾਊਂਡੇਸ਼ਨ ਦੇ ਉਪਸਥਿਤ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਉਹਨਾਂ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿੱਤੀਆਂ ਆਇਰਨ ਦੀਆਂ ਗੋਲੀਆਂ ਲਈ ਅਭਾਰ ਜਤਾਇਆ। ਡਾ ਬਲਵਿੰਦਰ ਕੁਮਾਰ ਡਮਾਣਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਖਾਣੇ ਵਿੱਚ ਵੀ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਜਰੂਰੀ ਸ਼ਾਮਿਲ ਕਰਨ। ਹਰੀਆਂ ਪੱਤੇਦਾਰ ਸਬਜ਼ੀਆਂ ਜਿੱਥੇ ਅਨੀਮੀਆ ਨੂੰ ਦੂਰ ਕਰਦੀਆਂ ਹਨ ਮੌਸਮੀ ਫਲ ਤੇ ਸਬਜ਼ੀਆਂ ਸਰੀਰ ਦੇ ਹੋਰ ਜਰੂਰੀ ਤੱਤਾਂ ਨੂੰ ਪੂਰਾ ਕਰਨ ਦਾ ਕੰਮ ਕਰਦੇ ਹਨ।
ਡਾ.ਸੀਮਾ ਗਰਗ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਜੋ ਅਨੀਮੀਆ ਤੋਂ ਮੁਕਤ ਕਰਨ ਲਈ ਇਹ ਮੁਹਿੰਮ ਆਰੰਭ ਕੀਤੀ ਗਈ ਹੈ ਇਸ ਤਹਿਤ 10 ਤੋਂ 19 ਸਾਲ ਦੀਆਂ ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਦੇ ਐਚ.ਬੀ. ਟੈਸਟ ਕਰਕੇ ਜਿਨ੍ਹਾਂ ਲੜਕੀਆਂ ਦਾ ਐਚ.ਬੀ. 8 ਤੋਂ 10 ਗ੍ਰਾਮ ਦੇ ਵਿੱਚ ਪਾਇਆ ਗਿਆ ਹੈ ਨੂੰ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ 3 ਮਹੀਨੇ ਬਾਅਦ ਇਹਨਾਂ ਦੇ ਐਚ ਬੀ ਦੀ ਮੁੜ ਜਾਂਚ ਕੀਤੀ ਜਾਵੇਗੀ।
ਇਸ ਮੌਕੇ ਉਕਤ ਤੋਂ ਇਲਾਵਾ ਐਸ.ਐਮ.ਓ ਚੱਕੋਵਾਲ ਡਾ.ਬਲਦੇਵ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਡਾ ਮਨਦੀਪ ਕੌਰ ਏਐਮਓ ਆਰਬੀਐਸਕੇ, ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਸਟਾਫ ਨਰਸ ਰੇਨੂੰ ਅਤੇ ਹੰਸ ਫਾਊਂਡੇਸ਼ਨ ਤੋਂ ਪ੍ਰੋਗਰਾਮ ਮੈਨੇਜਰ ਹਰੀਸ਼ ਪਾਂਡੇ, ਪ੍ਰੋਜੈਕਟ ਮੈਨੇਜਰ ਹਰੀਸ਼ ਕੁਕਰੇਤੀ, ਪ੍ਰੋਜੈਕਟ ਕੋਆਰਡੀਨੇਟਰ ਓਮ ਰਾਜ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਵੀ ਹਾਜ਼ਰ ਸੀ ।
एक अच्छे एवं स्वस्थ समाज के निर्माण के लिए किशोरियों को एनीमिया से मुक्त करना बहुत जरूरी है: डिप्टी कमिश्नर श्रीमती कोमल मित्तल
हरी पत्तेदार सब्जियाँ, मौसमी फल और गुड़ जैसे खाद्य पदार्थ भोजन में शामिल कर एनीमिया को दूर किया जा सकता है: सिविल सर्जन डॉ.बलविंदर कुमार डमाना
होशियारपुर 22 जनवरी 2024 (CDT NEWS ) एनीमिया मुक्त भारत कार्यक्रम के तहत किशोर-किशोरियों में एनीमिया को दूर करने के लिए जिला प्रशासन एवं स्वास्थ्य विभाग द्वारा अभियान चलाया गया है। इस संबंध में आज सरकारी सीनियर सेकेंडरी स्कूल रेलवे मंडी में प्रिंसिपल ललिता अरोड़ा की अध्यक्षता में एक समारोह का आयोजन किया गया। जिसमें डिप्टी कमिश्नर होशियारपुर सुश्री कोमल मित्तल जी मुख्य अतिथि और सिविल सर्जन होशियारपुर डॉ. बलविंदर कुमार डमाना विशेष अतिथि के तौर पर शिरकत की।जिला टीकाकरण अफ़सर डॉ. सीमा गर्ग के नेतृत्व में आयोजित इस कार्यक्रम में स्कूल की 52 छात्राओं को आयरन की गोलियां वितरित की गईं।
इस अवसर पर डिप्टी कमिश्नर श्रीमती कोमल मित्तल ने कहा कि एनीमिया को खत्म करने के लिए किशोरियों को एनीमिया से मुक्ति दिलाना बहुत जरूरी है ।इसी बात को ध्यान में रखते हुए एनीमिया से पीड़ित किशोरियों की पहचान कर उन्हें तीन माह तक आयरन की गोलियां दी जा रही हैं। उन्होंने छात्रों से इस दवा के साथ-साथ अपने आहार में आयरन युक्त खाद्य पदार्थों को प्राथमिकता देने को कहा। उन्होंने इस कार्यक्रम में उपस्थित हंस फाउंडेशन के प्रतिनिधियों को विशेष रूप से धन्यवाद दिया और इस अभियान को सफल बनाने के लिए उनके द्वारा दी गई आयरन टेबलेट्स के लिए आभार व्यक्त किया। डॉ. बलविंदर कुमार डमाना ने विद्यार्थियों को संबोधित करते हुए कहा कि उन्हें अपने भोजन में हरी सब्जियां,मौसमी फल तथा गुड आदि को शामिल करना चाहिए। इन से शरीर के अन्य जरूरी तत्वों की पूर्ति होती है।
डॉ. सीमा गर्ग ने जानकारी साझा करते हुए बताया कि एनीमिया से निजात पाने के लिए जिला प्रशासन और स्वास्थ्य विभाग की ओर से यह अभियान शुरू किया गया है।परीक्षण के उपरंत जिन लड़कियों का एच.बी. 8 से 10 ग्राम के बीच पाया गया उनको आयरन की गोलियां दी जा रही हैं और 3 महीने के बाद एचबी के लिए दोबारा परीक्षण किया जाएगा।
इस अवसर पर एस एम ओ चक्कोवाल डा बलदेव सिंह डिप्टी मास मीडिया ऑफिसर तृप्ता देवी, डॉ. मनदीप कौर एएमओ आरबीएसके, जिला प्रोग्राम अफ़सर मोहम्मद आसिफ, जिला बीसीसी कॉर्डिनेटर अमनदीप सिंह, स्टाफ नर्स रेनू और हंस फाउंडेशन सेप्रोग्राम मैनेजर हरीश पांडे, प्रोजेक्ट मैनेजर हरीश कुकरेती, प्रोजेक्ट कॉर्डिनेटर ओम एवं स्कूल का समस्त स्टाफ भी उपस्थित था।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp