policeman’s son arrested for thrashing woman, charged with rape after Rajnath Singh orders action (Doaba Times)
-ਤੇਜੀ ਨਾਲ ਵਾਇਰਲ ਹੋ ਰਹੀ ਸੀ ਵੀਡੀਓ
New Dehi (Balwinder Singh)ਨੌਜਵਾਨ ਕੁੜੀ ਨੂੰ ਬੇਰਹਮੀ ਨਾਲ ਕੁੱਟਣ ਵਾਲਾ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਹਿ ਮੰਤਰੀ ਰਾਜਨਾਥ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਸਨ।
ਮੁਲਜ਼ਮ ਦਾ ਨਾਂ ਰੋਹਿਤ ਤੋਮਰ ਹੈ। ਘਟਨਾ ਬਾਅਦ ਉਹ ਫਰਾਰ ਹੋ ਗਿਆ ਸੀ। ਵਾਇਰਲ ਵੀਡੀਓ ਵਿੱਚ ਉਹ ਪੀੜਤਾ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੇ ਤਿਲਕ ਨਗਰ ਪੁਲਿਸ ਥਾਣੇ ਦੀ ਹੈ, ਪਰ ਦਿੱਲੀ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਮੁਲਜ਼ਮ ਤੋਮਰ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਪੁਲਿਸ ਮੁਤਾਬਕ ਵੀਡੀਓ 2 ਸਤੰਬਰ ਨੂੰ ਉੱਤਰ ਨਗਰ ’ਚ ਬਣਾਇਆ ਗਿਆ ਸੀ।
ਇੱਕ ਹੋਰ ਕੁੜੀ ਨੇ ਇਲਜ਼ਾਮ ਲਾਇਆ ਸੀ ਕਿ ਰੋਹਿਤ ਤੋਮਰ ਸਬ ਇੰਸਪੈਕਟਰ ਦਾ ਮੁੰਡਾ ਹੈ ਤੇ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਕੁੜੀ ਦੇ ਪਰਿਵਾਰ ਨੂੰ ਵੀ ਧਮਕੀ ਦਿੱਤੀ ਸੀ। ਕਰੀਬ ਡੇਢ ਸਾਲ ਪਹਿਲਾਂ ਲੜਕੀ ਦੇ ਤੋਮਰ ਨਾਲ ਸਬੰਧ ਰਹੇ ਸਨ। ਪਰਿਵਾਰ ਮੁਤਾਬਕ ਇਹ ਵਾਇਰਲ ਵੀਡੀਓ ਤੋਮਰ ਨੇ ਸ਼ਿਕਾਇਤ ਦੇਣ ਵਾਲੀ ਲੜਕੀ ਨੂੰ ਧਮਕਾਉਣ ਲਈ ਭੇਜੀ ਸੀ।
।
EDITOR
CANADIAN DOABA TIMES
Email: editor@doabatimes.com
Mob:. 98146-40032 whtsapp