ਵੱਡੀ ਖ਼ਬਰ : ਹੁਸ਼ਿਆਰਪੁਰ ਪੁਲਿਸ ਵਲੋਂ ਨੂੰ ਆਪਣੀ ਹੀ ਥਾਰ ਤੇ ਗੋਲੀਆਂ ਚਲਾਉਣ ਵਾਲੇ 5 ਕਾਬੂ : SPD ਸਰਬਜੀਤ ਬਾਹੀਆ

ਹੁਸ਼ਿਆਰਪੁਰ ਪੁਲਿਸ ਵਲੋਂ 26 ਜਨਵਰੀ ਦੇ ਦਿਹਾੜੇ ਤੇ ਆਪਣੀ ਹੀ  ਥਾਰ ਤੇ ਗੋਲੀਆਂ ਚਲਾਉਣ ਦਾ ਡਰਾਮਾ ਰਚਣ ਵਾਲੇ 5 ਕਥਿਤ ਦੋਸ਼ੀ ਕਾਬੂ 

 
ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਸਾ ਦੇ ਕੇ ਕਰੋੜਾ ਰੁਪਏ ਦੀ ਠੱਗੀ ਮਾਰਨ ਦਾ ਪਰਦਾ ਕੀਤਾ ਫਾਸ : ਐਸ ਪੀ ਡੀ ਸਰਬਜੀਤ ਬਾਹੀਆ

ਹੁਸ਼ਿਆਰਪੁਰ 27 ਜਨਵਰੀ ( ਤਰਸੇਮ ਦੀਵਾਨਾ )  ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ ਪੀ ਐਸ  ਪੁਲਿਸ ਕਪਤਾਨ ਤਫਤੀਸ, ਪ੍ਰਮਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼, ਹਰਕ੍ਰਿਸ਼ਨ ਸਿੰਘ ਪੀ ਪੀ ਐਸ, ਉਪ ਪੁਲਿਸ ਕਪਤਾਨ ਦਸੂਹਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ ਸਟਾਫ ਅਤੇ ਸਬ ਇੰਸਪੈਕਟਰ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀਆਂ ਵਿਸ਼ੇਸ਼ ਟੀਮਾਂ ਵੱਲੋਂ  26 ਜਨਵਰੀ ਦੇ ਸਮਾਗਮ ਤੇ ਥਾਣਾ ਦਸੂਹਾ ਦੇ ਏਰੀਆ ਵਿੱਚ ਮਹਿੰਦਰਾ ਧਾਰ ਤੇ ਗੋਲੀਆਂ ਚਲਾਉਣ ਦਾ ਡਰਾਮਾ ਰਚਣ ਵਾਲੇ 5 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

 ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੇਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 26 ਜਨਵਰੀ ਦੇ ਸਮਾਗਮ ਨੂੰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਪਿੰਡ ਬਲੱਗਣ ਦੇ ਥੋੜਾ ਅੱਗੇ ਪਿੰਡ ਜਲੋਟਾ ਵੱਲ ਮੇਨ ਸੜਕ ਤੇ ਇੱਕ ਥਾਰ ਗੱਡੀ ਰੰਗ ਕਾਲਾ ਨੰਬਰ PB 07 CD 7602 ਸੜਕ ਕਿਨਾਰੇ ਲਵਾਰਿਸ ਹਾਲਤ ਵਿੱਚ ਖੜੀ ਹੈ, ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਾ ਹੋਇਆ ਹੈ, ਗੱਡੀ ਵਿੱਚ ਕੋਈ ਵਿਅਕਤੀ ਮੌਜੂਦ ਨਹੀਂ ਹੈ, ਤੇ ਗੱਡੀ ਦੇ ਆਲੇ ਦੁਆਲੇ ਤੇ ਗੋਲੀਆਂ ਦੇ ਨਿਸ਼ਾਨ ਹਨ। ਉਪਰੋਕਤ ਸੂਚਨਾ ਮਿਲਣ ਤੋਂ ਬਾਅਦ ਪੂਰੇ ਜਿਲੇ ਵਿੱਚ ਚੌਕਸੀ ਵਧਾ ਦਿੱਤੀ ਗਈ ਤੇ ਉਪਰੋਕਤ ਵਾਰਦਾਤ ਤੇ ਨਾ-ਮਾਲੂਮ ਵਿਅਕਤੀਆਂ ਖਿਲਾਫ
25/27-54-59 ਅਸਲਾ ਐਕਟ ਤਹਿਤ ਥਾਣਾ ਦਸੂਹਾ ਵਿਖੇ ਮੁਕੱਦਮਾ  ਦਰਜ ਕੀਤਾ ਗਿਆ। ਜਿਸ ਉਪਰੰਤ 26 ਜਨਵਰੀ ਦੇ ਸਮਾਗਮ ਦੀ ਡਿਊਟੀ ਖਤਮ ਹੋਣ ਤੋਂ ਬਾਅਦ ਉਪਰੋਕਤ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਸਿੰਘ ਬਾਹੀਆ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਉਪਰੋਕਤ ਟੀਮ ਥਾਣਾ ਦਸੂਹਾ ਪੁੱਜੀ। ਜਿਥੇ ਉਪਰੋਕਤ ਟੀਮ ਨੇ ਵੱਖ ਵੱਖ ਤਰੀਕਿਆਂ ਨਾਲ ਤਫਤੀਸ਼ ਕਰਦੇ ਹੋਏ ਵੱਖ-ਵੱਖ ਵਿਅਕਤੀਆਂ ਤੋਂ ਪੁੱਛਗਿਛ ਕੀਤੀ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਪਰੋਕਤ ਥਾਰ ਕਾਰ ਦੇ ਮਾਲਕ ਦਾ ਨਾਮ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਪੁੱਤਰ ਤਰਸੇਮ ਸਿੰਘ ਵਾਸੀ ਜਾਗਲਾਂ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਹੈ। ਜੋ ਪੇਸ਼ੇ ਵਜੋਂ ਪਹਿਲਵਾਨੀ ਕਰਦਾ ਹੈ। ਜਿਸਨੇ ਆਪਣੇ ਪਿੰਡ ਜਾਗਲਾਂ ਵਿੱਚ ਅਖਾੜਾ ਖੋਲਿਆਂ ਹੋਇਆ ਹੈ, ਜਿੱਥੇ ਇਲਾਕੇ ਦੇ ਤੇ ਹਰਿਆਣਾ ਸਟੇਟ ਤੋਂ ਪਹਿਲਵਾਨ ਆ ਕੇ ਪਹਿਲਵਾਨੀ ਸਿੱਖਦੇ ਹਨ, ਜਿਥੇ ਉਸਨੇ ਪਹਿਲਵਾਨੀ ਦੀ ਟਰੇਨਿੰਗ ਦੇਣ ਲਈ ਜਰਨੈਲ ਸਿੰਘ ਉਰਵ ਕੋਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਣਖੁਣ ਸਰਖੀ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਰੱਖਿਆ ਹੋਇਆ ਹੈ। ਉਹਨਾ ਦੱਸਿਆ ਕਿ  ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਆਪਣੇ ਆਪ ਨੂੰ ਇਕ ਵੱਡਾ ਪੁਲਿਸ ਅਧਿਕਾਰੀ ਦੱਸਦਾ ਹੈ।
 
ਪਰ ਉਹ ਅਸਲ ਵਿਚ ਪੁਲਿਸ ਅਧਿਕਾਰੀ ਨਹੀਂ ਹੈ ਜਿਸਨੇ ਪੰਜਾਬ ਪੁਲਿਸ ਦੇ ਜਾਅਲੀ ਆਈ.ਡੀ ਕਾਰਡ ਬਣਵਾਏ ਹੋਏ ਹਨ ਅਤੇ ਅਕਸਰ ਵਰਦੀ ਪਹਿਨ ਕੇ ਰੱਖਦਾ ਹੈ, ਜਿਸਨੇ ਪੰਜਾਬ ਪੁਲਿਸ ਦੇ ਖੇਡ ਵਿਭਾਗ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੀਬ 15-20 ਵਿਅਕਤੀਆਂ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਹੈ ਜਿਸਨੇ ਇਸ ਕੰਮ ਲਈ ਆਪਣੇ ਨਾਲ ਜਰਨੈਲ ਸਿੰਘ ਉਕਤ, ਹਰਿਆਣਾ ਸਟੇਟ ਦੇ ਪਹਿਲਵਾਨ ਅਜੇ ਬਣਵਾਲਾ ਪੁੱਤਰ ਕਿਸ਼ਨ ਸਿੰਘ ਵਾਸੀ ਗਲੀ ਨੰਬਰ 10, ਨਹਿਰੂ ਗਰਡਨ ਕੈਥਲ ਥਾਣਾ ਸਿਵਲ ਲਾਈਨ ਜਿਲਾ ਕੋਬਲ ਸਟੇਟ ਹਰਿਆਣਾ ਅਤੇ ਆਪਣੇ ਜਵਾਈ ਸੰਜੀਵ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਰੈਲੀ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਰੱਖਿਆ ਹੋਇਆ ਹੈ ਅਤੇ ਜਿਸਨੇ ਉਪਰੋਕਤ ਵਿਅਕਤੀਆਂ ਨੂੰ 26 ਜਨਵਰੀ 2024 ਦੇ ਸਮਾਗਮ ਤੇ ਨਿਯੁਕਤੀ ਪੱਤਰ ਦੇਣ ਦਾ ਲਾਰਾ ਲਾ ਕੇ ਪੀ.ਏ.ਪੀ ਕੈਂਪਸ ਜਲੰਧਰ ਬੁਲਾਇਆ ਸੀ।
 
ਪਰ ਉਹਨਾਂ ਨੂੰ ਮੂਰਖ ਬਣਾ ਕੇ ਥਾਰ ਮਾਲਕ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਨੇ ਥਾਰ ਤੇ ਗੋਲੀਆਂ ਚੱਲਣ ਦਾ ਡਰਾਮਾ ਰਚਿਆ ਹੈ। ਜੋ ਉਪਰੋਕਤ ਵਿਅਕਤੀਆਂ ਵਿਚੋਂ ਕੁਝ ਵਿਅਕਤੀ ਥਾਰ ਮਾਲਕ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਤੇ ਹਮਲਾ ਹੋਣ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਥਾਣਾ ਦਸੂਹਾ ਪੁੱਜੇ ਜਿਹਨਾਂ ਪਾਸੋਂ ਪੁੱਛਗਿਛ ਕੀਤੀ ਗਈ ਜਿਹਨਾਂ ਨੇ ਆਪਣੇ ਨਾਲ ਹੋਈ ਉਪਰੋਕਤ ਠੱਗੀ ਸਬੰਧੀ ਲਿਖਤੀ ਦਰਖਾਸਤ ਦਿੱਤੀ ਜਿਸਤੇ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਨੂੰ ਕਾਬੂ ਕਰਕੇ  ਥਾਣਾ ਦਸੂਹਾ ਵਿਖੇ ਉਕਤ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।
 
ਉਪਰੋਕਤ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਸਪੈਸ਼ਲ ਟੀਮ ਵੱਲੋਂ ਵੱਖ-ਵੱਖ ਸਥਾਨਾਂ ਤੇ ਰੇਡ ਕਰਕੇ ਉਪਰੋਕਤ ਵਾਰਦਾਤ ਦਾ ਡਰਾਮਾ ਰਚਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਵਾਲੇ 5 ਵਿਅਕਤੀ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ, ਅਜੇ ਬਣਵਾਲਾ, ਜਰਨੈਲ ਸਿੰਘ ਉਰਫ ਕੈਲਾ, ਸੰਜੀਵ ਕੁਮਾਰ ਅਤੇ ਹਰਜਿੰਦਰ ਸਿੰਘ ਉਰਫ ਹਨੀ ਪੁੱਤਰ ਸੁੱਚਾ ਸਿੰਘ ਵਾਸੀ ਖਹਿਰਾਬਾਦ ਥਾਣਾ ਦਸੂਹਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਵਾਰਦਾਤ ਵਿਚ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਨੇ ਹਰਜਿੰਦਰ ਸਿੰਘ ਉਰਫ ਰਨੀ ਉਕਤ ਦੀ ਅਲਟੋ ਕਾਰ ਨੰਬਰੀ PB10 CL-2186 ਦੀ ਵਰਤੋਂ ਕੀਤੀ ਵੀ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਦੇਸੀ ਪਿਸਟਲ 32 ਬੋਰ ਦੀ ਵਰਤੋਂ ਵੀ ਕੀਤੀ ਸੀ ਅਧਿਕਾਰੀਆਂ ਨੇ ਦੱਸਿਆ ਕਿ ਉਪਰੋਕਤ ਕਾਰ ਤੇ ਪਿਸਟਲ ਨੂੰ ਬਰਾਮਦ ਕਰ ਲਿਆ ਗਿਆ ਹੈ।
 
ਹੁਸ਼ਿਆਰਪੁਰ ਪੁਲਿਸ ਨੇ ਉਪਰੋਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਡਰ ਦਾ ਮਾਹੌਲ ਖਤਮ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply