ਭਾਰਤ ਦੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ 75ਵੇਂ ਸਾਲ ਨੂੰ ਡਾਇਮੰਡ ਜੁਬਲੀ ਸਾਲ ਵਜੋਂ ਮਨਾਇਆ
ਹੁਸ਼ਿਆਰਪੁਰ 29 ਜਨਵਰੀ ( ਤਰਸੇਮ ਦੀਵਾਨਾ ) ਭਾਰਤ ਦੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ 75ਵੇਂ ਸਾਲ ਨੂੰ ਡਾਇਮੰਡ ਜੁਬਲੀ ਸਾਲ ਵਜੋਂ ਮਨਾਇਆ। ਇਸ ਸਮਾਗਮ ਦਾ ਆਯੋਜਨ ਭਾਰਤ ਦੇ ਚੀਫ਼ ਜਸਟਿਸ ਸ਼.ਡੀ.ਵਾਈ ਚੰਦਰਚੂੜ ਸਮੇਤ ਸੁਪਰੀਮ ਕੋਰਟ ਦੇ ਹੋਰ ਜੱਜਾਂ ਨੇ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਮੌਕੇ ‘ਤੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਸੀ ਜੇ ਆਈ ਨੂੰ ਵਧਾਈ ਦਿੱਤੀ ਅਤੇ ਡਿਜੀਟਲ ਕੋਰਟਸ 2.0, ਸੁਪਰੀਮ ਕੋਰਟ ਦੀ ਨਵੀਂ ਵੈੱਬਸਾਈਟ, ਡਿਜੀਟਲ ਰਿਕਾਰਡ ਦੀ ਈ-ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਭਾਰਤ ਦੇ ਆਰ ਵੈਂਕਟਰਮਣੀ ਅਟਾਰਨੀ ਜਨਰਲ, ਅਰਜੁਨ ਰਾਮ ਮੇਘਵਾਲ ਕਾਨੂੰਨ ਮੰਤਰੀ, ਮਨਨ ਕੁਮਾਰ ਮਿਸ਼ਰਾ ਚੇਅਰਮੈਨ ਬਾਰ ਕੌਂਸਲ ਆਫ ਇੰਡੀਆ, ਡਾ. ਆਦੀਸ਼ ਸੀ ਅਗਰਵਾਲ ਪ੍ਰਧਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਸੀਜੇਆਈ ਨੂੰ ਵਧਾਈ ਦਿੱਤੀ।
ਇਸ ਸ਼ੁਭ ਮੌਕੇ ‘ਤੇ ਇਸ ਸ਼ੁਭ ਮੌਕੇ ਦੇ ਸੱਦੇ ‘ਤੇ ਐਸ.ਪੀ.ਰਾਣਾ ਪ੍ਰਧਾਨ ਟੈਕਸੇਸ਼ਨ ਬਾਰ ਹੁਸ਼ਿਆਰਪੁਰ, ਡਾ: ਰਜਨੀ ਨੰਦਾ ਜਨਰਲ ਸਕੱਤਰ ਡੀ.ਬੀ.ਏ. ਹੁਸ਼ਿਆਰਪੁਰ ਕਮ ਕੌਪਟੇਡ ਮੈਂਬਰ ਬਾਰ ਕੌਾਸਲ ਆਫ਼ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ, ਗੌਰਵ ਗਰਗ ਜਨਰਲ ਸਕੱਤਰ ਟੈਕਸੇਸ਼ਨ ਬਾਰ ਹੁਸ਼ਿਆਰਪੁਰ, ਸ਼੍ਰੀਮਤੀ ਬੰਦਨਾ ਰਾਣਾ ਐਡਵੋਕੇਟ ਜ਼ਿਲ੍ਹਾ ਕਚਹਿਰੀ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ ਅਤੇ ਇਸ ਸ਼ੁਭ ਮੌਕੇ ਨੂੰ ਮਨਾਇਆ |
- LATEST_PUNJAB_NEWS :: ਗੁਮਟਾਲਾ ਪੁਲਿਸ ਚੌਕੀ ‘ਤੇ ਹਮਲਾ, ਨਾਰਕੋ ਅੱਤਵਾਦ ਮਾਡਿਊਲ ਦਾ….
- ਬੇਅਦਬੀ ਦੀ ਘਟਨਾ PUNJAB ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼
- ਜੇਕਰ ਨਹੀਂ ਕਰਵਾਇਆ ਬੀਮਾ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ, ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ ਨਾ ਹੀ FASTAG
- LATEST NEWS : PUNJAB POLICE AVERTS POSSIBLE TARGET KILLING WITH ARREST OF SIX MEMBERS OF KAUSHAL CHAUDHARY GANG; 6 PISTOLS RECOVERED
- Latest News : अमेरिका का नहीं उतरने दिया विमान, ट्रम्प ने इस देश पर ठोका 50% टेक्स
- ਸਕੂਲਾਂ ਲਈ ਲਗਭਗ 82 ਕਰੋੜ, ਵਾਈਫਾਈ ਕੁਨੈਕਸ਼ਨਾਂ ਲਈ 29.3 ਕਰੋੜ, ਅਤੇ ਹੋਰ ਕੰਮਾਂ ਲਈ 120.43 ਕਰੋੜ ਮੁਹੱਈਆ ਕਰਵਾਏ : ਸਿੱਖਿਆ ਮੰਤਰੀ ਬੈਂਸ
EDITOR
CANADIAN DOABA TIMES
Email: editor@doabatimes.com
Mob:. 98146-40032 whtsapp