ਕੈਬਨਿਟ ਮੰਤਰੀ ਜਿੰਪਾ ਨੇ 31ਵੀਂ ਚਿਲਡਰਨ ਸਾਇੰਸ ਕਾਂਗਰਸ ਤਹਿਤ ਆਖਰੀ ਦਿਨ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਕੈਬਨਿਟ ਮੰਤਰੀ ਨੇ 31ਵੀਂ ਚਿਲਡਰਨ ਸਾਇੰਸ ਕਾਂਗਰਸ ਤਹਿਤ ਆਖਰੀ ਦਿਨ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਹੁਸ਼ਿਆਰਪੁਰ (CDT NEWS): ਰਿਆਤ ਐਂਡ ਬਾਹਰਾ ਗਰੁੱਪ ਇੰਸਟੀਚਿਊਟ ਹੁਸ਼ਿਆਰਪੁਰ ਵਿਚ ਚੱਲ ਰਹੀ 31ਵੀਂ ਚਿਲਡਰਨ ਸਾਇੰਸ ਕਾਂਗਰਸ ਅੱਜ ਸਮਾਪਤ ਹੋ ਗਈ। ਤਿੰਨ ਦਿਨ ਦੇ ਪ੍ਰੋਗਰਾਮ ਤਹਿਤ ਆਖਰੀ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਵਿਧਾਇਕ ਡਾ ਰਵਜੋਤ, ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਪੰਜਾਬ ਸਟੇਟ ਕੌਂਸਿਲ ਸਾਇੰਸ ਐਂਡ ਟੈਕਨਾਲੋਜੀ ਦੇ ਜੁਆਇੰਟ ਡਾਇਰੈਕਟਰ ਡਾ. ਕੇ.ਐਸ ਬਾਠ, ਪ੍ਰੋਜੈਕਟ ਵਿਗਿਆਨੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਡਾ. ਮੰਦਾਕਨੀ ਠਾਕੁਰ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ, ਰਿਆਤ ਐਂਡ ਬਾਹਰਾ ਦੇ ਕੈਂਪਸ ਡਾਇਰੈਕਟਰ ਚੰਦਰ ਮੋਹਨ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਵਿਚ ਸ਼ਾਮਲ ਹੋਏ।

Advertisements

                ਇਸ ਮੌਕੇ ‘ਤੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ। ਪੰਜਾਬ ਸਰਕਾਰ ਬੱਚਿਆਂ ਨੂੰ ਉਚ ਪੱਧਰ ਦੀ ਸਿੱਖਿਆ ਦੇਣ ਲਈ ਵਚਨਬੱਧ ਹੈ, ਇਸੇ ਤਹਿਤ ਸਕੂਲ ਆਫ ਐਮੀਨੈਂਸ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਬੱਚੇ ਨਵੀਂ ਤਕਨੀਕ ਲੈ ਕੇ ਅੱਗੇ ਆ ਰਹੇ ਹਨ। ਬੱਚਿਆਂ ਦੁਆਰਾ ਬਣਾਏ ਗਏ ਪ੍ਰੋਜੈਕਟ ਇਸਦਾ ਸਬੂਤ ਹਨ ਕਿ ਉਨ੍ਹਾਂ ਨੂੰ ਸਾਇੰਸ ਵਿਚ ਬਹੁਤ ਜ਼ਿਆਦਾ ਦਿਲਚਸਪੀ ਹੈ। ਉਨ੍ਹਾਂ ਕਿਹਾ ਕਿ ਸਾਇੰਸ ਵਿਚ ਲਗਾਤਾਰ ਤਰੱਕੀ ਹੋ ਰਹੀ ਹੈ ਅਤੇ ਬੱਚਿਆਂ ਦੀ ਦਿਲਚਸਪੀ ਵੀ ਸਾਇੰਸ ਵੱਲ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬੱਚੇ ਸਾਇੰਸ ਦੇ ਆਧਾਰ ‘ਤੇ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਲੈ ਕੇ ਸਾਹਮਣੇ ਆ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਸਿੱਖਿਆ ਅਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਸਰਕਾਰ ਜਾਂ ਗੈਰ ਸਰਕਾਰੀ ਸੰਸਥਾ ਵਿਚ ਜਿਥੇ ਵੀ ਇਸ ਖੇਤਰ ਵਿੱਚ ਕੋਈ ਕਮੀ ਹੈ ਸਰਕਾਰ ਉਸ ਨੂੰ ਪੂਰਾ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਵਿਕਾਸ ਦੀ ਧਾਰਾ ਲਗਾਤਾਰ ਵੱਧ ਰਹੀ ਹੈ।  ਜੇਕਰ ਇਸ ਸਬੰਧ ਵਿਚ ਕਿਸੇ ਦੇ ਕੋਲ ਕੋਈ ਸੁਝਾਅ ਹੈ, ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਲਗਨ ਅਤੇ ਮਿਹਨਤ ਨੂੰ ਲਗਾਤਾਰ ਜਾਰੀ ਰੱਖਣ। ਉਨ੍ਹਾਂ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਲਗਨ ਅਤੇ ਮਿਹਨਤ ਨੂੰ ਲਗਾਤਾਰ ਜਾਰੀ ਰੱਖਣ। ਇਸ ਮੌਕੇ ‘ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਜੁਆਇੰਟ ਡਾਇਰੈਕਟਰ ਡਾ. ਕੇ.ਐਸ ਬਾਠ ਨੇ ਕਿਹਾ ਕਿ ਇਸ ਚਿਲਡਰਨ ਸਾਇੰਸ ਕਾਂਗਰਸ ਵਿਚ 23 ਜ਼ਿਲ੍ਹਿਆਂ ਦੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਵਿਚ 131 ਪ੍ਰੋਜੈਕਟ ਪੇਸ਼ ਕੀਤੇ ਗਏ, ਜਿਨ੍ਹਾਂ ਵਿਚੋਂ ਵਧੀਆ ਨਿਕਲੇ 16 ਪ੍ਰੋਜੈਕਟ ਰਾਸ਼ਟਰੀ ਪੱਧਰ ‘ਤੇ ਪੇਸ਼ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਦੀ ਕੋਈ ਪੋਜੀਸ਼ਨ ਨਹੀਂ ਆਈ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਮਿਹਨਤ ਵੀ ਅੱਗੇ ਜਾ ਕੇ ਰੰਗ ਲਿਆਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਿਹਨਤ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਸ ਚਿਲਡਰਨ ਸਾਇੰਸ ਕਾਂਗਰਸ ਵਿੱਚ 400 ਦੇ ਕਰੀਬ ਬੱਚਿਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੇ ਭਾਗ ਲਿਆ।

Advertisements

                ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਬੱਚਿਆਂ ਦੀ ਸਾਇੰਸ ਦੇ ਪ੍ਰਤੀ ਲਗਨ ਨੂੰ ਦੇਖਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਦੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਸਮਾਂ ਇਕ ਵਾਰ ਫਿਰ ਮੁੜ ਕੇ ਆ ਰਿਹਾ ਹੈ। ਅੱਜ ਭਾਰਤ ਵਿੱਚ ਤਰੱਕੀ ਦੀ ਬਹੁਤ ਸੰਭਾਵਨਾ ਹੈ। ਬੱਚੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਖਤ ਮਿਹਨਤ ਕਰ ਰਹੇ ਹਨ। ਛੋਟੇ-ਛੋਟੇ ਵਿਗਿਆਨੀਆਂ ਨੇ ਜੋ ਪ੍ਰੋਜੈਕਟ ਪੇਸ਼ ਕੀਤੇ ਹਨ ਉਹ ਇਸਦੀ ਉਦਾਹਰਣ ਹਨ। ਇਸ ਮੌਕੇ ‘ਤੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਅਤੇ ਧੀਰਜ ਵਸ਼ਿਸ਼ਟ, ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਜ਼ਿਲ੍ਹਾ ਕੁਆਰਡੀਨੇਟਰ ਅਸ਼ੋਕ ਕਾਲੀਆ ਜ਼ਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ਸੋਇਆ ਸਿਦੀਕੀ, ਡਾਇਰੈਕਟਰ ਜਿਯੋਤਨਾ ਸਨਾ, ਲੈਕਚਰਾਰ ਸੰਦੀਪ ਕੁਮਾਰ ਸੂਦ, ਰਜੇਂਦਰ ਮੈਡੀ, ਡਾ. ਗੌਰਵ ਪਰਾਸ਼ਰ, ਗੁਰਪ੍ਰੀਤ ਬੇਦੀ, ਵਿਜੇ ਧੀਰ, ਅੰਕੁਸ਼ ਸ਼ਰਮਾ, ਰਾਜੀਵ ਸ਼ਰਮਾ, ਹਰਿੰਦਰ ਜਸਵਾਲ, ਡਾ. ਕੁਲਦੀਪ ਵਾਲੀਆ, ਕੁਲਦੀਪ ਰਾਣਾ, ਜਗਜੀਤ ਸਿੰਘ ਆਦਿ ਵੀ ਮੌਜੂਦ ਸਨ।

Advertisements

 

ਚਿਲਡਰਨ ਸਾਇੰਸ ਕਾਂਗਰਸ ਦੇ ਨਤੀਜੇ ਇਸ ਪ੍ਰਕਾਰ ਰਹੇ ਸੀਨੀਅਰ ਵਰਗ ਵਿਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿਦਿਆਰਥੀਆਂ ਸੰਦੀਪ ਕੌਰ ਅਤੇ ਹਰਪ੍ਰੀਤ ਕੌਰ ਵਲੋਂ ਪੇਸ਼ ਕੀਤੇ ਗਏ ਪ੍ਰੋਜੈਕਟ ਈਕੋਸਿਸਟਮ ਲਵਿੰਗ ਬਾਇਓਚਾਰ, ਡੀ.ਏ.ਵੀ ਗਲੋਬਲ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਅਕਸ਼ਿਤਾ ਭੱਟ ਅਤੇ ਪ੍ਰਾਂਜਲ ਵਰਮਾ ਵਲੋਂ ਪੇਸ਼ ਪ੍ਰੋਜੈਕਟ ਵਾਟਰ ਹਿਸਿਨਥ ਏ ਡਿਲਾਈਟਫੂਲ ਡੇਵਿਲ, ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਾਕੀਮ ਜ਼ਿਲ੍ਹਾ ਕਪੂਰਥਲਾ ਦੇ ਵਿਦਿਆਰਥੀਆਂ ਵੰਸ਼ਿਕਾ ਸੋਨੀ ਅਤੇ ਸਮੀਰਾ ਸ਼ਰਮਾ ਵਲੋਂ ਪੇਸ਼ ਪ੍ਰੋਜੈਕਟ ਸਟੱਡੀ ਦਾ ਇਫੈਕਟ ਆਫ ਵਹੀਕਲ ਜੇਨਰੇਟੇਡ ਡਸਟ ਆਫ ਦਾ ਗਰੋਥ ਆਫ ਰੋਡਸਾਈਡ ਵੇਜੀਟੇਸ਼ਨ, ਸਰਕਾਰੀ ਗਰਲਜ਼ ਸਮਾਰਟ ਸਕੂਲ ਰਾਹੋਂ ਸ਼ਹੀਦ ਭਗਤ ਸਿੰਘ ਨਗਰ ਦੇ ਵਿਦਿਆਰਥੀਆਂ ਜੈਸੀਮਨ ਅਤੇ ਹਰਪ੍ਰੀਤ ਕੌਰ ਵਲੋਂ ਪੇਸ਼ ਪ੍ਰੋਜੈਕਟ ਸੇਵਿੰਗ ਲਾਈਫ ਓਨ ਰੋਡਸ ਬਾਇਓ ਯੂਜਿੰਗ ਬੇਸਟ ਮਟੀਰੀਅਲ ਰਿਫਲੈਕਟਰ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਵਿਦਿਆਰਥੀਆਂ ਸਿਮਰਨ ਅਤੇ ਪਾਇਲ ਵਲੋਂ ਪੇਸ਼ ਪ੍ਰੋਜੈਕਟ ਹੈਲਥ ਇਜ ਇਨ ਅਵਰ ਹੈਂਡ, ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸਿੰਗਲ ਵਾਲਾ ਜ਼ਿਲ੍ਹਾ ਮੋਗਾ ਦੇ ਵਿਦਿਆਰਥੀਆਂ ਦਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਵਲੋਂ ਪੇਸ਼ ਪ੍ਰੋਜੈਕਟ ਅਸੈਸਮੈਂਟ ਆਫ ਕੰਜਪਸ਼ਨ ਪੈਟਰਨ ਆਫ ਮਿਲੇਟਰਸ ਐਂਡ ਦੇਅਰ ਪ੍ਰੈਕਟੀਕਲ ਐਪਲੀਕੇਸ਼ਨ ਇਨ ਡਿਸਟਰਿਕ ਮੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗ ਜ਼ਿਲ੍ਹਾ ਪਟਿਆਲਾ ਦੇ ਵਿਦਿਆਰਥੀਆਂ ਪ੍ਰਭਜੋਤ ਕੌਰ ਅਤੇ ਰਮਨਪ੍ਰੀਤ ਕੌਰ ਵਲੋਂ ਪੇਸ਼ ਪ੍ਰੋਜੈਕਟ ਜਰਨੀ ਆਫ ਪਾਰਥੇਨੀਅਮ ਅਤੇ ਮਾਲਵਾ ਸਕੂਲ ਗਿਦੜਵਾਹਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿਦਿਆਰਥੀ ਅਨਮੋਲਪ੍ਰੀਤ ਕੌਰ ਅਤੇ ਰਿਪਨਜੋਤ ਕੌਰ ਵਲੋਂ ਪੇਸ਼ ਪ੍ਰੋਜੈਕਟ ਪੈਡੀ ਸਟੱਬਲ ਟੂ ਪੇਂਟ ਰਾਸ਼ਟਰੀ ਪੱਧਰ ਦੇ ਲਈ ਚੁੱਣੇ ਗਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply