SDM_MUKERIAN : ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਸਮੱਸਿਆਵਾਂ ਦੇ ਨਿਪਟਾਰੇ ਲਈ ਕੈਂਪਾਂ ਦਾ ਸ਼ਡਿਊਲ ਜਾਰੀ

ਐਸ. ਡੀ. ਐਮ ਮੁਕੇਰੀਆਂ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਨਤਕ ਸਮੱਸਿਆਵਾਂ ਦੇ ਨਿਪਟਾਰੇ ਲਈ ਲੱਗਣ ਵਾਲੇ ਕੈਂਪਾਂ ਦਾ ਸ਼ਡਿਊਲ ਜਾਰੀ

6 ਫ਼ਰਵਰੀ ਤੋਂ ਰੋਜ਼ਾਨਾ ਚਾਰ ਪਿੰਡਾਂ ’ਚ ਲਾਏ ਜਾਣਗੇ ਕੈਂਪ

ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਆਪਣੇ ਪਿੰਡ ’ਚ ਲੱਗਣ ਵਾਲੇ ਕੈਂਪਾਂ ’ਚ ਪਹੁੰਚ ਕਰਨ ਦੀ ਅਪੀਲ

Advertisements

ਮੁਕੇਰੀਆਂ/ਹੁਸ਼ਿਆਰਪੁਰ  (ਗੁਰਪ੍ਰੀਤ ਸਿੰਘ )
ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੇ ਮੰਤਵ ਨਾਲ 6 ਫ਼ਰਵਰੀ ਤੋਂ ਸ਼ੁਰੂ ਕੀਤੇ ਜਾ ਰਹੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਜਨਤਕ ਕੈਂਪਾਂ ਦੀ ਲੜੀ ਦੇ ਮੱਦੇਨਜ਼ਰ ਮੁਕੇਰੀਆਂ ਸਬ ਡਵੀਜ਼ਨ ’ਚ ਲੱਗਣ ਵਾਲੇ ਪਿੰਡ ਵਾਰ ਕੈਂਪਾਂ ਦੀ ਸਮਾਂ-ਸਾਰਣੀ ਐਸ ਡੀ ਐਮ ਮੁਕੇਰੀਆਂ ਅਸ਼ੋਕ ਕੁਮਾਰ ਵੱਲੋਂ ਐਤਵਾਰ ਨੂੰ ਜਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਚਾਰ ਪਿੰਡਾਂ ’ਚ ਕੈਂਪ ਲਾਏ ਜਾਣਗੇ, ਜਿਨ੍ਹਾਂ ’ਚ ਮੌਕੇ ’ਤੇ ਹਾਜ਼ਰ ਅਧਿਕਾਰੀ/ਕਰਮਚਾਰੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕੈਂਪ ਦੌਰਾਨ ਹੱਲ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪਿੰਡ ’ਚ ਲੱਗਣ ਵਾਲੇ ਕੈਂਪ ’ਚ ਮਿੱਥੀ ਤਰੀਕ ਨੂੰ ਪੁੱਜਣ ਦੀ ਅਪੀਲ ਕੀਤੀ।

Advertisements


ਉਨ੍ਹਾਂ ਦੱਸਿਆ ਕਿ 6 ਫ਼ਰਵਰੀ ਨੂੰ ਸਰਿਆਣਾ ਬਾਬਾ ਈਸਾ ਅਤੇ ਚੱਕੜੀਆਲਾ ਪਿੰਡਾਂ ’ਚ ਸਵੇਰੇ 08:30 ਤੋਂ 1 ਵਜੇ, ਲੁਧਿਆੜ੍ਹੀ ਅਤੇ ਸ਼ਹੋੜ੍ਹਾ ਡਡਿਆਲਾ ਦੁਪਹਿਰ 1:30 ਤੋਂ 6 ਵਜੇ ਸ਼ਾਮ, 7 ਫ਼ਰਵਰੀ ਨੂੰ ਸ਼ਹੋੜ੍ਹਾ ਕੰਡੀ ਤੇ ਜੁਗਿਆਲ ਸਵੇਰੇ 08:30 ਤੋਂ 1 ਵਜੇ ਅਤੇ ਕੌਲਪੁਰ ਤੇ ਜਮਾਲਪੁਰ ਕਲਾਂ ਦੁਪਹਿਰ 1:30 ਤੋਂ 6 ਵਜੇ ਤੱਕ ਕੈਂਪ ਲਾਏ ਜਾਣਗੇ।
8 ਫ਼ਰਵਰੀ ਨੂੰ ਝੀਂਗਲਾ ਅਤੇ ਬਲਹੱਡਾਂ ਸਵੇਰੇ 08:30 ਤੋਂ 1 ਵਜੇ, ਡੋਲੋਵਾਲ 1:30 ਤੋਂ 3:30 ਵਜੇ, ਸਿੰਘੋਂਵਾਲ ਬਾਅਦ ਦੁਪਹਿਰ 4 ਤੋਂ 6 ਵਜੇ ਸ਼ਾਮ, 9 ਫ਼ਰਵਰੀ ਨੂੰ ਬੰਬੂਵਾਲ ਅਤੇ ਸਿਪਰੀਆਂ ਸਵੇਰੇ 08:30 ਤੋਂ 1 ਵਜੇ, ਧੀਰੋਵਾਲ ਅਤੇ ਧਾਮੀਆਂ ਦੁਪਹਿਰ 01:30 ਤੋਂ 6 ਵਜੇ ਤੱਕ ਕੈਂਪ ਲਗਾਏ ਜਾਣਗੇ।
10 ਫ਼ਰਵਰੀ ਨੂੰ ਬਰੀਹ ਅਤੇ ਬੱਧਨ ਸਵੇਰੇ 08:30 ਤੋਂ 1 ਵਜੇ, ਸਰੋਆ ਅਤੇ ਅਰਥੀਵਾਲ ਦੁਪਹਿਰ 01:30 ਤੋਂ 6 ਵਜੇ ਲਗਾਏ ਜਾਣਗੇ। 12 ਫ਼ਰਵਰੀ ਨੂੰ ਨੰਗਲ ਬਿਹਾਲਾਂ ਅਤੇ ਮਾਵਾਂ ਸਵੇਰੇ 8:30 ਤੋਂ 1 ਵਜੇ ਅਤੇ ਜਖਰਾਵਾਲ ਤੇ ਭਾਗਰਾਂ 01:30 ਤੋਂ 6 ਵਜੇ ਤੱਕ ਕੈਂਪ ਲਗਾਏ ਜਾਣਗੇ।

Advertisements


ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ।


ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 43 ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ ’ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ।

ਇਹ ਸੇਵਾਵਾਂ ਕੈਂਪ ‘ਚ ਮਿਲਣਗੀਆਂ
ਐਸ. ਡੀ. ਐਮ ਨੇ ਦੱਸਿਆ ਕਿ 43 ਤਰੀਕੇ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਕੰਮ ਇਨ੍ਹਾਂ ਕੈਂਪਾਂ ‘ਚ ਨਬੇੜੇ ਜਾਣਗੇ। ਇਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸ਼ਾਮਲ ਹਨ।

ਇਹ ਸੇਵਾਵਾਂ ਨਹੀਂ ਮਿਲਣਗੀਆਂ
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ‘ਚ ਹੇਠਾਂ ਲਿਖੇ ਕੇਸ ਨਹੀਂ ਲਏ ਜਾਣਗੇ। ਕਚਿਹਰੀਆਂ ‘ਚ ਬਕਾਇਆ ਪਏ ਕੇਸ, ਸੜਕਾਂ, ਸਕੂਲਾਂ, ਡਿਸਪੈਂਸਰੀਆਂ ਆਦਿ ਦੀ ਅਪਗ੍ਰੇਡੇਸ਼ਨ ਜਾਂ ਉਸਾਰੀ, 5 ਮਰਲਾ ਪਲਾਟ ਸਕੀਮ, ਖੇਤੀਬਾੜੀ ਕਰਜ਼ਾ ਮਾਫ਼ੀ, ਸਕੂਲਾਂ, ਡਿਸਪੈਂਸਰੀਆਂ ‘ਚ ਸਰਕਾਰੀ ਕਰਮਚਾਰੀਆਂ ਦੀ ਘਾਟ ਅਤੇ ਉਨ੍ਹਾਂ ਬੁਢਾਪਾ ਪੈਨਸ਼ਨ ਕੇਸਾਂ ਨੂੰ ਨਹੀਂ ਲਿਆ ਜਾਵੇਗਾ ਜਿਹੜੇ ਲੋਕ ਪੈਨਸ਼ਨ ਲੈਣ ਦੇ ਯੋਗ ਨਹੀਂ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply