ਵੱਡੀ ਖ਼ਬਰ : ਮੌਤ ਇੰਝ ਵੀ ਆਉਂਦੀ ਹੈ ! ਅੰਮ੍ਰਿਤਸਰ-ਪਠਾਨਕੋਟ ਹਾਈਵੇ ‘ਤੇ ਭਿਆਨਕ ਹਾਦਸੇ ਚ ਇਕ ਮਹਿਲਾ ਡਾਕਟਰ ਦੀ ਮੌਤ ਤੇ 2 ਗੰਭੀਰ ਜ਼ਖ਼ਮੀ

ਨਰੋਟ ਮਹਿਰਾ / ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ) : ਅੰਮ੍ਰਿਤਸਰ-ਪਠਾਨਕੋਟ ਹਾਈਵੇ ‘ਤੇ ਕੋਟਲੀ ਪੈਟਰੋਲ ਪੰਪ ਨੇੜੇ ਵਾਪਰੇ ਭਿਆਨਕ ਹਾਦਸੇ ਚ  ਇਕ ਮਹਿਲਾ ਡਾਕਟਰ ਦੀ ਮੌਤ ਤੇ ਦੋ ਦੇ ਗੰਭੀਰ ਜ਼ਖ਼ਮੀ ਹੋ ਗਏ । 

ਜਾਣਕਾਰੀ ਦਿੰਦਿਆਂ ਹੋਇਆਂ ਚੌਹਾਨ ਹਸਪਤਾਲ ਕੋਟਲੀ ਦੀ ਡਾਕਟਰ ਪ੍ਰੀਆ ਨੇ ਦੱਸਿਆ ਕਿ  ਉਸਨੇ ਆਪਣੇ ਜਨਮ ਦਿਨ ਦੀ ਪਾਰਟੀ ਹੋਟਲ ਐਲਡੀ ਟਿਆਬਲੇ ਪਠਾਨਕੋਟ ਚ ਕੀਤੀ। ਉਸਨੇ ਦੱਸਿਆ ਕਿ ਉਸ ਨਾਲ ਉਸ ਦੀਆਂ 4 ਸਹੇਲੀਆਂ  ਅਲਕਾ, ਅਨੀਤਾ, ਡਾਕਟਰ ਜੈਸਮੀਨ ਅਤੇ ਭਾਵਨਾ ਹੋਟਲ ਵਿੱਚ ਰਾਤ 10 ਵਜੇ ਪੁੱਜੀਆਂ। ਡਾਕਟਰ ਪ੍ਰੀਆ ਨੇ ਦੱਸਿਆ ਕਿ ਪਾਰਟੀ ਖਤਮ ਹੋਣ ਤੋਂ ਬਾਅਦ ਸਵੇਰ ਸਾਰ ਉਹ ਤੇ ਉਸ ਦੀਆਂ ਸਹੇਲੀਆਂ ਕਾਰ ਨੰਬਰ ਪੀਬੀ 35 ਏ ਜੀ 3985 ਇਮੇਜ ਹਾਂਡਾ ਜਿਸ ਨੂੰ ਅਲਕਾ ਚਲਾ ਰਹੀ ਸੀ , ਵਾਪਸ ਚੌਹਾਨ ਹਸਪਤਾਲ ਵਾਪਸ ਆ ਰਹੀਆਂ ਸਨ ਤਾਂ ਹਸਪਤਾਲ ਤੋਂ ਪਹਿਲੇ ਰਿਲਾਇਸ ਪੰਪ ਤੇ ਉਹਨਾਂ ਨੇ ਕਿਸੇ ਕਾਰਨ ਗੱਡੀ ਨੂੰ ਰੋਕਿਆ ਜਿਸ ਦੇ ਉਪਰੰਤ ਉਹਨਾਂ ਦੇ ਪਿੱਛੋਂ ਥਾਰ ਗੱਡੀ , ਜਿਸ ਨੂੰ ਅੰਕਿਤ ਵਾਸੀ ਨਵਾਲਾ ਚਲਾ ਰਿਹਾ ਸੀ ਜਿਸਨੇ ਆਪਣੀ ਥਾਰ ਗੱਡੀ ਸਾਡੀ ਗੱਡੀ ਦੇ ਪਿੱਛੇ ਰੋਕ ਦਿੱਤੀ।

 ਡਾਕਟਰ ਜੈਸਮੀਨ ਅਲਕਾ ਅਤੇ ਉਹ ਕਾਰ ਵਿੱਚੋਂ ਨਿਕਲ ਕੇ ਕਾਰ ਤੇ ਪਿੱਛੇ ਚਲੇ ਗਏ, ਜਿਸ ਤੇ ਉਹਨਾਂ ਦੀ ਗੱਡੀ ਦੇ ਪਿਛਲੇ ਪਾਸੇ ਖੜ੍ਹੀ ਗੱਡੀ ਥਾਰ ਵਿੱਚੋਂ ਅੰਕਿਤ ਵੀ ਆਪਣੀ ਗੱਡੀ ਵਿੱਚੋਂ ਹੇਠਾਂ ਉਤਰ ਕੇ ਸੜਕ ਦੇ ਕਿਨਾਰੇ ‘ਤੇ ਆ ਗਿਆ। ਕਾਰ ਵਿੱਚ ਅਨੀਤਾ ਤੇ ਭਾਵਨਾ ਬੈਠੀਆਂ ਰਹੀਆਂ। ਇਸ ਦੌਰਾਨ  ਕੋਈ ਅਣਪਛਾਤੀ ਵੱਡੀ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਥਾਰ ਗੱਡੀ ਦੇ ਪਿਛਲੇ ਪਾਸੇ ਤੇਜ਼ ਰਫਤਾਰ ਨਾਲ ਮਾਰ ਦਿੱਤੀ ਜਿਸ ਨਾਲ ਥਾਰ ਤੇ ਕਾਰ ਵਿਚਕਾਰ ਖੜ੍ਹੀ ਡਾਕਟਰ ਜੈਸਮੀਨ, ਅਲਕਾ ਅਤੇ ਅੰਕਿਤ ਦੇ ਵਿੱਚ ਆ ਕੇ ਥਾਰ ਗੱਡੀ ਵੱਜੀ ਜਿਸ ਨਾਲ ਡਾਕਟਰ ਜੈਸਮੀਨ ਦੇ ਗੰਭੀਰ ਸੱਟਾਂ ਲੱਗਣ ਕਰਕੇ ਉਸਦੀ ਮੌਕੇ ‘ਤੇ ਮੌਤ ਹੋ ਗਈ ਅਤੇ ਅਲਕਾ ਅਤੇ ਅੰਕਿਤ ਨੂੰ ਗੰਭੀਰ ਸੱਟਾਂ ਲੱਗੀਆਂ।

Advertisements

ਮ੍ਰਿਤਕ ਡਾਕਟਰ ਜੈਸਮੀਨ ਦੀ ਲਾਸ਼ ਸਰਕਾਰੀ ਹਸਪਤਾਲ ਪਠਾਨਕੋਟ ਰੱਖੀ  ਗਈ ਹੈ। ਕੇਸ ਦੀ ਜਾਂਚ ਕਰ ਰਹੇ ਸਦਰ ਥਾਣਾ ਦੇ ਇਨਕੁਆਇਰੀ ਅਫਸਰ ਸੁਰਿੰਦਰ ਕੁਮਾਰ ਨੇ ਡਾਕਟਰ ਪ੍ਰੀਆ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Advertisements
1000
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply