ਹੁਸ਼ਿਆਰਪੁਰ,( ਅਜੈ, ਸੁਖਵਿੰਦਰ) : ਅੱਜ ਮੁਹੱਲਾ ਟਿੱਬਾ ਸਾਹਿਬ, ਹੁਸ਼ਿਆਰਪੁਰ ਵਿਖੇ “ਪਾਣੀ ਬਚਾਓ, ਬਿਜਲੀ ਬਿਲ ਘਟਾਓ” ਮੁਹਿੰਮ ਦੌਰਾਨ ਅੱਜ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ‘ਚ ਕਾ: ਕੁਲਤਾਰ ਸਿੰਘ ਕੁਲਤਾਰ ਦੇ ਗ੍ਰਿਹ ਵਿਖੇ ਕਾਮਰੇਡ ਦਵਿੰਦਰ ਸਿੰਘ ਕੱਕੋਂ ਜਿਲ੍ਹਾ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼ਹਿਰ ਵਾਸੀਆ ਅਤੇ ਔਰਤਾ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ। ਇਸ ਮੀਟਿੰਗ ਵਿੱਚ ਲੋੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ੍ਹ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਾਮਰੇਡ ਦਵਿੰਦਰ ਸਿੰਘ ਕੱਕੋਂ, ਡਾ; ਸੁਖਦੇਵ ਸਿੰਘ ਢਿਲੋਂ, ਬਲਵੀਰ ਸਿੰਘ ਸੈਣੀ, ਜਗਵਿੰਦਰ ਸਿੰਘ ਰਾਮਗੜ੍ਹ ਅਤੇ ਭੈਣ ਬਿਮਲਾ ਦੇਵੀ ਨੇ ਇਕੱਠ ਨੂੰ ਸੰਬੋਧਨ ਕਰਦਿਆ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਕਾਰਨ ਪਾਣੀ ਦੇ ਸੰਕਟ ਦੇ ਗੰਭੀਰ ਖਤਰਿਆ, ਰੁਜਗਾਰ ਨਾ ਮਿਲਣ ਕਰਕੇ ਕੁਰਾਹੇ ਪਈ ਤੇ ਨਸ਼ੇ ਨਾਲ ਤਬਾਹ ਹੋ ਰਹੀ ਜਵਾਨੀ ਪ੍ਰਤੀ ਸਰਕਾਰ ਵਲੋਂ ਢੁਕਵੀ ਰਣ-ਨੀਤੀ ਨਾ ਬਣਾਉਣ ਅਤੇ ਬਿਜਲੀ ਦੇ ਬਿਲਾਂ ਵਿੱਚ ਹਾਲ ਹੀ ਵਿੱਚ ਵੱਡਾ ਵਾਧਾ ਕਰਕੇ ਲੋਕਾਂ ਦਾ ਲਹੂ ਨਿਚੋੜਣ ਕੇ ਬਦਤਰ ਜਿੰਦਗੀ ਜਿਊਣ ਲਈ ਮਜਬੂਰ ਕਰਨ ਸਬੰਧੀ ਸਰਕਾਰੀ ਨੀਤੀਆ ਤੋਂ ਲੋਕਾਂ ਨੂੰ ਜਾਣੂ ਕਰਾਇਆ।
ਉਨ੍ਹਾਂ ਕਿਹਾ ਕਿ ਜਮੀਨ ਅੰਦਰਲੇ ਪਾਣੀ ਨੂੰ ਉਦਯੋਗਿਕ ਇਕਾਈਆਂ ਵਲੋਂ ਪ੍ਰਦੂਸ਼ਤ ਕੀਤੇ ਜਾਣ, ਰਾਜਸਥਾਨ ਤੋਂ ਵੇਚੇ ਪਾਣੀ ਦੇ 16 ਲੱਖ ਕਰੋੜ ਪ੍ਰਾਪਤ ਕਰਨ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਪਾਣੀ ਦੀ ਦੁਰ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਪਾਣੀ ਦੇ ਡਿਗਦੇ ਪੱਧਰ ਵਿੱੱਚ ਸੁਧਾਰ ਲਿਆਉਣ ਲਈ ਵੱਖ ਵੱਖ ਤਰ੍ਹਾਂ ਨਾਲ ਰਿਚਾਰਜ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਵਧਾਏ ਗਏ 8% ਬਿਜਲੀ ਦੇ ਬਿਲਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਕਿ ਪੰਜਾਬ ਵਿੱਚ ਦੂਸਰੇ ਸੂਬਿਆਂ ਨਾਲੋਂ ਬਹੁਤ ਜਿਆਦਾ ਰੇਟ ਹਨ। ਉਨ੍ਹਾਂ ਜੰਮੂ ਕਸ਼ਮੀਰ ਅਤੇ ਦਿੱਲੀ ਵਰਗੇ ਰਾਜਾਂ ਦੀਆਂ ਸਰਕਾਰਾਂ ਦੀਆਂ ਉਦਾਹਰਣਾਂ ਦੇ ਕੇ ਬਿਜਲੀ ਪ੍ਰਤੀ ਯੂਨਿਟ ਉਨ੍ਹਾਂ ਰਾਜਾਂ ਦੇ ਬਰਾਬਰ ਕਰਨ ਅਤੇ ਬਿਜਲੀ ਦੇ ਰੇਟ ਫੌਰੀ ਤੌਰ ਤੇ ਘੱਟ ਕੀਤੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ।
ਉਨ੍ਹਾਂ ਬਿਜਲੀ ਦੇ ਬਿਲ਼ਾਂ ਤੇ ਲਾਏ ਜਾਂਦੇ ਹਰ ਪ੍ਰਕਾਰ ਦੇ ਟੈਕਸ ਤੇ ਸੈਸ ਖਤਮ ਕੀਤੇ ਜਾਣ, ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਂਟ ਕੰਪਨੀਆਂ ਨਾਲ ਕੀਤੇ ਲੋਕ ਵਿਰੋਧੀ ਫੈਸਲੇ ਰੱਦ ਕੀਤੇ ਜਾਣ, ਬਿਜਲੀ ਬਿੱਲ ਖਪਤਕਾਰਾਂ ਨੂੰ ਹਰ ਮਹੀਨੇ ਜਾਰੀ ਕੀਤੇ ਜਾਣ, ਪਣ-ਬਿਜਲੀ ਤੇ ਸੋਲਰ ਊਰਜਾ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ ਅਤੇ ਇੰਨ੍ਹਾਂ ਤੇ ਸਬ-ਸਿਡੀ ਦਿੱਤੀ ਜਾਵੇ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰਾਂ, ਸੂਇਆਂ ਦੀ ਪਹਿਲ ਦੇ ਅਧਾਰ ਤੇ ਅਧਾਰ ਤੇ ਸਫਾਈ ਕਰਾਕੇ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ, ਸਾਰੇ ਪ੍ਰਾਂਤ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਮੁਫਤ ਸਪਲਾਈ ਯਕੀਨੀ ਬਣਾਈ ਜਾਵੇ, ਝੋਨੇ ਦੀ ਤੇ ਹੋਰ ਫਸਲਾਂ ਦੀ ਬਿਜਾਈ ਕਰਾ ਕੇ ਉਸ ਫਸਲ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਕੀਤੀ ਜਾਵੇ। ਨੌਜਵਾਨਾਂ ਨੂੰ ਨਸ਼ਿਆ ਦੇ ਆਲਮ ਵਿੱਚੋਂ ਕੱਢਣ ਲਈ ਪਬਲਿਕ ਸੈਕਟਰ ਨੂੰ ਬਚਾਉਂਦਿਆਂ ਹੋਇਆ ਸਰਕਾਰੀ ਨੌਕਰੀਆਂ ਦੇ ਕੇ ਬੇਰੁਜਗਾਰੀ ਨੂੰ ਠੱਲ ਪਾਈ ਜਾਵੇ। ਪਿੰਡਾਂ, ਸ਼ਹਿਰਾਂ ਅਤੇ ਸੜਕਾਂ ਵਿੱਚ ਘੁਮ ਰਹੇ ਅਵਾਰਾ ਪਸੂਆਂ ਅਤੇ ਕੱੁਤਿਆਂ ਨੂੰ ਸਾਂਭਣ ਦਾ ਯੋਗ ਪ੍ਰਬੰਧ ਕਰਨ ਦੀ ਜੋਰਦਾਰ ਮੰਗ ਕਰਨ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਦਾਅਵਤ ਦਿੱਤੀ। ਕਾਮਰੇਡ ਦਵਿੰਦਰ ਸਿੰਘ ਕੱਕੋਂ ਨੇ “ਪਾਣੀ ਬਚਾਓ, ਬਿਜਲੀ ਬਿਲ ਘਟਾਓ” ਦੇ ਸਬੰਧ ਵਿੱਚ 6 ਅਗਸਤ ਨੂੰ ਡੀ.ਸੀ. ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਲਦੇਵ ਸਿੰਘ, ਵਰਿੰਦਰ ਸਿੰਘ, ਜਗਦੀਪ ਸਿੰਘ ਹੈਪੀ, ਸ਼ਿੰਗਾਰਾ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੇਵਾ ਸਿੰਘ, ਪਰਮਿੰਦਰ ਕੌਰ ਕੌਰ, ਅਨੂ ਚਾਵਲਾ, ਕਮਲ, ਪ੍ਰਵੇਸ਼ ਕੁਮਾਰੀ ਕੌਰ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp