#HOSHAIARPUR UPDATE :: CS_DR_DOMANA : ਹੀਟ ਵੇਵ ਸਟ੍ਰੋਕ ਹੋ ਸਕਦਾ ਘਾਤਕ, ਰੇਡ ਅਲਰਟ ਤੇ ਐਡਵਾਈਜ਼ਰੀ ਜਾਰੀ, ਤਾਪਮਾਨ 45°C ਤੋਂ ਉੱਪਰ

Advertisements
News
 
At present the ambient temperature is running above 45°C and heat wave red alerts have also been issued. Strong heat is likely to continue for many days to come. Because of this, heat wave stroke, also known colloquially as heat stroke, can prove to be very fatal.
 
ਗਰਮੀ ਦੇ ਮੌਸਮ ਵਿੱਚ ਲੂ ਤੋਂ ਬਚਾਓ ਕਰੋ, ਇਸ ਸੰਬੰਧੀ ਚੌਕਸ ਰਹੋ: ਸਿਵਲ ਸਰਜਨ
 
ਹੁਸ਼ਿਆਰਪੁਰ 23 ਮਈ 2024 (CDT NEWS )
 
ਇਸ ਸਮੇਂ ਵਾਤਾਵਰਣ ਦਾ ਤਾਪਮਾਨ 40°C ਤੋਂ ਉੱਪਰ ਚੱਲ ਰਿਹਾ ਹੈ ਅਤੇ ਹੀਟ ਵੇਵ ਰੇਡ ਅਲਰਟ ਵੀ ਜਾਰੀ ਕੀਤੇ ਗਏ ਹਨ। ਆਉਣ ਵਾਲੇ ਕਾਫੀ ਦਿਨਾਂ ਤੱਕ ਭੀਸ਼ਣ ਗਰਮੀ ਦੇ ਆਸਾਰ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਕਰਕੇ ਹੀਟ ਵੇਵ ਸਟ੍ਰੋਕ ਜਿਸ ਨੂੰ ਆਮ ਭਾਸ਼ਾ ਵਿੱਚ ਗਰਮ ਲੂ-ਲੱਗਣਾ ਵੀ ਕਿਹਾ ਜਾਂਦਾ ਹੈ, ਜੋ ਕਿ ਬਹੁਤ ਹੀ ਘਾਤਕ ਸਾਬਤ ਹੋ ਸਕਦੀ ਹੈ। ਇਸ ਤੋੰ ਬਚਾਓ ਸਬੰਧੀ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ। ਐਡਵਾਈਜ਼ਰੀ ਜਾਰੀ ਕਰਦਿਆਂ ਸਿਵਲ ਸਰਜਨ ਵੱਲੋਂ ਜਿਲ੍ਹਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ, ਜ਼ਿਲਾ ਡੈਂਟਲ ਸਿਹਤ ਅਫਸਰ ਡਾ.ਸ਼ੈਲਾ ਕੰਵਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਲੂ ਤੋਂ ਬਚਾਓ ਸੰਬੰਧੀ ਜਾਗਰੂਕਤਾ ਲਿਟਰੇਚਰ ਵੀ ਜਾਰੀ ਕੀਤਾ ਗਿਆ।
 
ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਡਾ. ਡਮਾਣਾ ਨੇ ਕਿਹਾ ਕਿ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤ੍ਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਹਨਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੂ-ਲੱਗਣ ਦੇ ਲੱਛਣਾਂ ਵਿੱਚ ਸਰੀਰ ਦਾ ਤਾਪਮਾਨ 40° C ਤੋਂ ਵੱਧਣਾ, ਬੇਹੋਸ਼ੀ/ਭ੍ਰਮ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ ਸਿਰ ਦਰਦ, ਉਲਟੀ ਆਉਣਾ ਆਦਿ ਸ਼ਾਮਿਲ ਹਨ। 
 
ਡਾ ਡਮਾਣਾ ਨੇ ਕਿਹਾ ਇਸ ਸਥਿਤੀ ਵਿੱਚ ਮਰੀਜ ਨੂੰ ਪ੍ਰਾਥਮਿਕ ਉਪਕਾਰ ਜਿਵੇਂ ਕਿ ਕੱਪੜੇ ਢਿੱਲੇ ਕਰਨੇ ਤੇ ਘੱਟ ਕਰਨੇ, ਠੰਡੀ ਜਗ੍ਹਾ ਤੇ ਲੈ ਕੇ ਜਾਣਾ, ਬਰਫ/ਆਈਸ ਪੈਕ ਸਰੀਰ ਤੇ ਰੱਖਣਾ ਤਾਂ ਜਰੂਰੀ ਹਨ ਹੀ ਇਸ ਦੇ ਨਾਲ ਹੀ ਮਰੀਜ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਬਹੁਤ ਜਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ ਦੀ ਜਾਨ ਬਚਾਈ ਜਾ ਸਕੇ। ਜੇਕਰ ਹੋ ਸਕੇ ਤਾਂ ਮਰੀਜ ਨੂੰ ਵਾਤਾਨੂਕੁਲਿਤ ਵਾਹਨ ਵਿੱਚ ਹੀ ਹਸਪਤਾਲ ਲਿਜਾਇਆ ਜਾਵੇ। ਜੇਕਰ ਮਰੀਜ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋ ਜਾਏ ਤਾਂ ਸਥਿਤੀ ਜੋਖਿਮ ਭਰੀ ਹੋ ਸਕਦੀ ਹੈ। 
 
ਸਿਵਲ ਸਰਜਨ ਨੇ ਕਿਹਾ ਕਿ ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ।  ਗਰਮੀ ਦੇ ਮੌਸਮ ਵਿੱਚ ਪਾਣੀ ਉਚਿਤ ਮਾਤਰਾ ਵਿੱਚ ਪੀਓ, ਪਾਣੀ ਦੀ ਬੋਤਲ ਹਮੇਸ਼ਾਂ ਨਾਲ ਰੱਖੋ। ਮਿੱਠੇ ਅਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓ.ਆਰ.ਐਸ ਅਤੇ ਹੋਰ ਤਰਲ ਪਦਾਰਥ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਦੇ ਹਨ। 
 
ਡਾ ਜਗਦੀਪ ਸਿੰਘ ਨੇ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਨਵਜੰਮੇ ਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ ‘ਤੇ ਬਿਮਾਰ ਹਨ, ਖਾਸ ਕਰਕੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਅਨਿਯੰਤ੍ਰਿਤ ਸ਼ੂਗਰ, ਜਿਆਦਾ ਸ਼ਰਾਬ ਪੀਣਾ, ਧੁੱਪ ਵਿੱਚ ਕੰਮ ਕਰਨ ਵਾਲੇ ਮਜਦੂਰ, ਖਿਡਾਰੀ, ਗਰਮੀ ਅਨੁਸਾਰ ਕੱਪੜੇ ਨਾ ਪਾਉਣ ਵਾਲੇ ਲੋਕਾਂ ਵਿੱਚ ਲੂ ਲੱਗਣ ਦਾ ਜਿਆਦਾ ਖਤਰਾ ਹੋ ਸਕਦਾ ਹੈ। 
 
ਡਾ ਜਗਦੀਪ ਨੇ ਕਿਹਾ ਕਿ ਕੁੱਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਲੂ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਸੂਤੀ ਤੇ ਢਿੱਲੇ ਕੱਪੜੇ ਪਾਓ ਜੋ ਪਸੀਨੇ ਨਾਲ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ। ਦੁਪਹਿਰ 12 ਵਜੇ ਤੋੰ ਸ਼ਾਮ 4 ਵਜੇ ਤੱਕ ਧੁੱਪੇ ਨਿਕਲਣ ਤੋਂ ਪਰਹੇਜ ਕਰੋ। ਠੰਡੇ ਥਾਂ ਤੋੰ ਇੱਕਦਮ ਗਰਮ ਮੌਸਮ ਵਿੱਚ ਨਿਕਲਣ ਵਿੱਚ ਨੁਕਸਾਨ ਹੋ ਸਕਦਾ ਹੈ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ। ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।  ਅਲਕੋਹਲ, ਚਾਹ, ਕੌਫੀ, ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ਵਿੱਚ ਬਾਡੀ ਫਲੂਡਜ਼ ਨੂੰ ਖਤਮ ਕਰਦੇ ਹਨ। ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ। ਲੰਬੇ ਸਮੇਂ ਤੱਕ ਧੁੱਪ ਵਿੱਚ ਖੜ੍ਹੇ ਵਾਹਨਾਂ ਵਿੱਚ ਬੈਠਣ ਸਮੇਂ ਸਾਵਧਾਨੀ ਵਰਤੋ।
 
 
 
गरमी के मौसम में लू से बचा करें, इस संबंधी सावधानी बरतें: सिविल सर्जन
 
होशियारपुर 23 मई 2024 (CDT NEWS )
 
इस समय तापमान 40 डिग्री सेल्सियस से ऊपर चल रहा है और लू का रेड अलर्ट भी जारी किया गया है। आने वाले कई दिनों तक भीषण गर्मी जारी रहने की संभावना है। इस वजह से हीट वेव स्ट्रोक, जिसे आम बोलचाल की भाषा में हीट स्ट्रोक भी कहा जाता है, बहुत घातक साबित हो सकती है। इसको लेकर सिविल सर्जन डॉ. बलविंदर कुमार डमाणा ने लोगों को लू से बचाव के लिए आवश्यक उपाय करने की अपील की है। एडवाइजरी जारी करते हुए सिविल सर्जन ने जिला एपीडिमोलोजिस्ट डॉ. जगदीप सिंह, जिला डैंटल स्वास्थ्य अधिकारी डॉ. शैला कंवर, डिप्टी मास मीडिया ऑफिसर रमनदीप कौर और बीसीसी कोऑर्डिनेटर अमनदीप सिंह के सहयोग से लू से बचाव के संबंध में जागरूकता साहित्य भी जारी किया।
 
लोगों से स्वास्थ्य विभाग द्वारा जारी सलाह का पालन करने का आग्रह करते हुए डॉ. डमाणा ने कहा उच्च तापमान शरीर की तापमान विनियमन प्रणाली को बाधित करता है और गर्मी से संबंधित बीमारियों का कारण बनता है। मई और जून के महीनों में लू चलने की संभावना अधिक होती है और इस दौरान आम जनता के साथ-साथ विशेष रूप से जोखिम की श्रेणी में आने वाले लोगों को सतर्क रहने की जरूरत होती है। उन्होंने बताया कि लू-लग्ना के लक्षणों में शरीर का तापमान 40 डिग्री सेल्सियस से अधिक होना, बेहोशी/बेहोशी, चक्कर आना, सूखी और लाल त्वचा, अत्यधिक कमजोरी, गंभीर सिरदर्द, उल्टी आदि शामिल हैं। 
 
डॉ. डमाणा ने बताया कि इस स्थिति में मरीज को प्राथमिक उपचार जैसे कपड़ों को ढीला करना व कम करना, ठंडी जगह पर ले जाना, शरीर पर बर्फ की पट्टी रखना तो जरूरी है ही, इसके साथ ही मरीज को भर्ती करना भी बहुत जरूरी है। मरीज को तुरंत अस्पताल पहुंचाना जरूरी है ताकि उचित इलाज से मरीज की जान बचाई जा सके। यदि संभव हो तो रोगी को वातानुकूलित वाहन से अस्पताल ले जाना चाहिए। अगर मरीज को अस्पताल पहुंचाने में देरी हुई तो स्थिति खतरनाक हो सकती है। 
 
सिविल सर्जन ने कहा कि शरीर में पानी की कमी नहीं होनी चाहिए। गर्मी के मौसम में पर्याप्त मात्रा में पानी पिएं, पानी की बोतल हमेशा अपने साथ रखें। नींबू पानी, लस्सी, ओआरएस और मीठा व नमक सहित अन्य तरल पदार्थ शरीर में पानी की उचित मात्रा बनाए रखते हैं। 
 
डॉ. जगदीप सिंह ने इस बारे में बात करते हुए कहा कि नवजात शिशु और छोटे बच्चे, गर्भवती महिलाएं, 65 वर्ष या उससे अधिक उम्र के बुजुर्ग, मोटापे से पीड़ित लोग, मानसिक रोगी, जो शारीरिक रूप से बीमार हैं, खासकर वे जिन्हें हृदय रोग है या उच्च रक्त वाले लोग दबाव, अनियंत्रित मधुमेह, अत्यधिक शराब का सेवन, धूप में काम करने वाले कर्मचारी, खिलाड़ी और जो लोग गर्मी के अनुसार उचित कपड़े नहीं पहनते हैं, उन्हें सर्दी होने का खतरा अधिक हो सकता है। 
 
डॉ. जगदीप ने बताया कि कुछ बातों पर विशेष ध्यान देकर आप लू से बच सकते हैं। सूती जैसे ढीले कपड़े पहनें जो पसीने के साथ शरीर को ठंडा रखने में मदद करते हैं। दोपहर 12 बजे से शाम 4 बजे तक धूप में निकलने से बचें। ठंडी जगह से गर्म जलवायु में अचानक जाने से नुकसान हो सकता है।
 
अपने सिर को सीधी धूप से ढकने के लिए छाता, टोपी, तौलिया, पगड़ी या दुपट्टे का प्रयोग करें। नंगे पैर बाहर न निकलें, धूप में निकलते समय हमेशा जूते या चप्पल पहनें। तरबूज, संतरा, अंगूर, खीरा और टमाटर जैसे मौसमी फल और सब्जियां खाएं क्योंकि इनमें पानी की मात्रा अधिक होती है।   शराब, चाय, कॉफी और कार्बोनेटेड और अत्यधिक मीठे पेय पदार्थों से बचें क्योंकि ये वास्तव में शरीर के तरल पदार्थ को ख़त्म कर देते हैं। आंखों की सुरक्षा के लिए काला चश्मा पहनें। लंबे समय तक धूप में खड़े वाहनों में बैठते समय सावधानी बरतें।
1000
News
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply