ਵੱਡੀ ਖ਼ਬਰ UPDATE : ਸਤਲੁਜ ਚੀਲ ਚ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

ਨੰਗਲ : ਨੰਗਲ ਸਤਲੁਜ ਦਰਿਆ ‘ਚ ਘਾਟ ਸਾਹਿਬ ਗੁਰਦੁਆਰਾ ਨੇੜੇ  ਦੁਪਹਿਰ 3 ਵਜੇ ਦੇ ਕਰੀਬ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਮੌਕੇ ‘ਤੇ ਪੁੱਜੇ। ਡੀਐੱਸਪੀ ਮਨਜੀਤ ਸਿੰਘ, ਐੱਸਐੱਚਓ ਹਰਦੀਪ ਸਿੰਘ ਆਦਿ ਵੱਲੋਂ ਬੀਬੀਐੱਮਬੀ ਅਤੇ ਸਥਾਨਕ ਗੋਤਾਖੋਰ  ਦੀ ਮਦਦ ਨਾਲ ਕਰੀਬ ਡੇਢ ਘੰਟੇ  ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ  ਨੂੰ ਦਰਿਆ ‘ਚੋਂ ਬਾਹਰ ਕੱਢ ਲਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਹਰਸ਼ ਰਾਣਾ (15) ਪੁੱਤਰ ਬਬਰੀਤ ਬਬਲੂ ਸਰਪੰਚ ਪਿੰਡ ਨਿੱਕੂ ਨੰਗਲ, ਦੂਜਾ ਨੌਜਵਾਨ ਵੰਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ  ਦੇ  ਵਿਦਿਆਰਥੀ ਸਨ। 

Advertisements
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply