- CM_MAAN :: GREETS PEOPLE ON PARKASH PURAB OF SRI GURU NANAK DEV JI
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਵਧਾਈ
- #HOSHIARPUR : CM_MANN ਮੁੱਖ ਮੰਤਰੀ ਮਾਨ ਨੇ “ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ” ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ
- “Invest Punjab” Portal Ranked First Among 28 States: Tarunpreet Singh Sond
- UPDATE_PUNJAB : ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ
- NEWS Update : ਹੁਸ਼ਿਆਰਪੁਰ, ਗੁਰਦਾਸਪੁਰ ਚ ਸਥਾਨਕ ਛੁੱਟੀ ਦਾ ਐਲਾਨ
ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕੀਤਾ ਕਾਬੂ : ਐਸ ਪੀ ਬਾਹੀਆ, ਅਮਰ ਨਾਥ
ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ) ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ ਸਿਵਦਰਸ਼ਨ ਸਿੰਘ ਸੰਧੂ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼, ਅਮਰਨਾਥ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸਿਟੀ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ ਅਤੇ ਇੰਸਪੈਕਟਰ ਰਾਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਦੇ ਅਧੀਨ ਵਿਸ਼ੇਸ਼ ਟੀਮਾਂ ਵੱਲੋਂ 24 ਮਈ ਨੂੰ ਭਾਰਤ ਗੈਸ ਏਜੰਸੀ ਵਾਲੀ ਗਲੀ ਵਿੱਚੋ 02 ਔਰਤਾਂ ਕੋਲੋ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 03 ਮੈਬਰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 21 ਮਈ ਨੂੰ 02 ਔਰਤਾਂ ਗੁਪਤਾ ਹਸਪਤਾਲ ਹੁਸ਼ਿਆਰਪੁਰ ਤੋਂ ਦਵਾਈ ਲੈਣ ਲਈ ਹੁਸ਼ਿਆਰਪੁਰ ਆਈਆਂ ਸਨ ਤੇ ਜਦੋਂ ਉਹ ਦਵਾਈ ਲੈ ਕੇ ਹਸਪਤਾਲ ਤੋਂ ਬਾਹਰ ਨਿਕਲ ਕੇ ਵਾਪਸੀ ਸਮੇਂ ਭਾਰਤ ਗੈਸ ਏਜੰਸੀ ਵਾਲੀ ਗਲੀ ਨੇੜੇ ਪਹੁੰਚੀਆਂ ਤਾਂ ਉਹਨਾਂ ਕੋਲੋ ਮੋਟਰਸਾਈਕਲ ਸਵਾਰ 03 ਨਾ-ਮਲੂਮ ਵਿਅਕਤੀਆਂ ਉਹਨਾਂ ਵਿੱਚੋਂ ਇੱਕ ਔਰਤ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਝਪਟਾਂ ਮਾਰ ਕੇ ਖੋਹ ਕੇ ਫਰਾਰ ਹੋ ਗਏ ਸਨ ਜੋ ਪਰਸ ਵਿੱਚ ਨਗਦੀ ਅਤੇ ਮੋਬਾਇਲ ਫੋਨ ਮੌਜੂਦ ਸੀ । ਜਿਸਤੇ ਇਹਨਾਂ ਨਾ ਮਲੂਮ ਵਿਅਕਤੀਆਂ ਖਿਲਾਫ ਥਾਣਾ ਮਾਡਲ ਟਾਊਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਖੋਹ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਜਿਸਤੇ ਉਪਰੋਕਤ ਟੀਮਾਂ ਵੱਲੋਂ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਕਥਿਤ ਦੋਸ਼ੀ ਸ਼ਿਵਮ ਉਰਫ ਈਸ਼ੂ ਪੁੱਤਰ ਅਵਿਨਾਸ਼ ਚੰਦਰ ਵਾਸੀ ਮਕਾਨ ਨੰਬਰ 35 ਮੁਹੱਲਾ ਬਾਲਮੀਕ ਬਹਾਦਰਪੁਰ ਥਾਣਾ ਸਿਟੀ ਹੁਸ਼ਿਆਰਪੁਰ, ਕ੍ਰਿਸ਼ਨ ਚੰਦ ਉਰਫ ਸਾਜਨ ਪੁੱਤਰ ਬਲਵੀਰ ਚੰਦ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਅਤੇ ਰਾਹੁਲ ਉਰਫ ਸੁੱਖੀ ਪੁੱਤਰ ਗੁਰਵਿੰਦਰ ਕੁਮਾਰ ਵਾਸੀ ਠਠਿਆਰਾ ਮੁਹੱਲਾ ਬਹਾਦਰਪੁਰ ਨੂੰ ਟਰੇਸ ਕਰਕੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਹਨਾਂ ਕਥਿਤ ਦੋਸ਼ੀਆਂ ਨੇ ਖੋਹ ਕਰਦੇ ਸਮੇਂ ਜੋ ਮੋਟਰਸਾਈਕਲ ਵਰਤਿਆ ਸੀ ਉਹ ਚੋਰੀਸ਼ੁਦਾ ਮੋਟਰਸਾਈਕਲ ਸੀ ਜਿਸ ਤੇ ਇਹਨਾਂ ਕਥਿਤ ਦੋਸ਼ੀਆਂ ਵੱਲੋਂ ਜਾਅਲੀ ਨੰਬਰ ਲਗਾਇਆ ਗਿਆ ਸੀ ਕਥਿਤ ਦੋਸ਼ੀਆਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp