#DC_HOSHIARPUR :ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ : ਲੋਕਾਂ ਨੇ ਰਾਹਗਿਰੀ ਪ੍ਰੋਗਰਾਮ ਚ ਕੀਤੀ ਸ਼ਿਰਕਤ, ਖੂਬ ਆਨੰਦ ਮਾਣਿਆ

ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ: ਲੋਕਾਂ ਨੇ ਰਾਹਗਿਰੀ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ

-ਸਵੀਪ ਗਤੀਵਿਧੀਆਂ ਤਹਿਤ ਫੂਡ ਸਟਰੀਟ ’ਚ ਵੋਟਰ ਜਾਗਰੂਕਤਾ ਸਬੰਧੀ ਕਰਵਾਇਆ ਗਿਆ ਸਮਾਗਮ

Advertisements

-ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਯੋਗ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਦੀ ਕੀਤੀ ਅਪੀਲ

Advertisements

-ਸਮਾਗਮ ’ਚ ਨੁੱਕੜ ਨਾਟਕ, ਬਜ਼ੁਰਗਾਂ ਦਾ ਭੰਗੜਾ, ਕਵਿਜ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਰਹੇ ਖਿੱਚ ਦਾ ਕੇਂਦਰ

Advertisements

ਹੁਸ਼ਿਆਰਪੁਰ, 27 ਮਈ:

                ਲੋਕ ਸਭਾ ਚੋਣਾਂ-2024 ਦੀ ਜਾਗਰੂਕਤਾ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਫੂਡ ਸਟਰੀਟ ਹੁਸ਼ਿਆਰਪੁਰ ਵਿਖੇ ਸ਼ਨੀਵਾਰ ਸ਼ਾਮ ਨੂੰ ਸਵੀਪ ਗਤੀਵਿਧੀਆ ਤਹਿਤ ਰਾਹਗਿਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ 1 ਜੂਨ ਨੂੰ ਜ਼ਿਲ੍ਹੇ ਦੇ ਯੋਗ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਸੀ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਗਏ ਰਾਹਗਿਰੀ ਪ੍ਰੋਗਰਾਮ ਦਾ ਸ਼ਹਿਰ ਵਾਸੀਆਂ ਨੇ ਖੂਬ ਆਨੰਦ ਮਾਣਿਆ। ਪ੍ਰੋਗਰਾਮ ਵਿਚ ਨੁੱਕੜ ਨਾਟਕ, ਗੁਰਦਾਸਪਰ ਤੋਂ ਪਹੁੰਚੇ ਸੀਨੀਅਰ ਸਿਟੀਜ਼ਨਜ਼ ਵਲੋਂ ਭੰਗੜਾ, ਚੋਣਾਂ ਸਬੰਧੀ ਕਵਿਜ਼, ਸਭਿਅਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਰਹੇ। ਮਨੋਰੰਜਨ ਭਰਪੂਰ ਸਮਾਗਮ ਵਿਚ ਲੋਕਾਂ ਨੂੰ ਖੇਡ-ਖੇਡ ਵਿਚ ਵੋਟਾਂ ਪ੍ਰਤੀ ਜਾਗਰੂਕ ਕੀਤਾ ਗਿਆ। 108 ਸੰਤ ਨਰਾਇਣ ਦਾਸ ਜੀ ਨੇਤਰਹੀਣ ਸਕੂਲ ਬਾਹੋਵਾਲ (ਮਾਹਿਲਪੁਰ) ਦੇ ਵਿਦਿਆਰਥੀਆਂ ਨੇ ਵੋਟ ਜਾਗਰੂਕਤਾ ਸਬੰਧੀ ਗੀਤ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਆਈ.ਆਰ.ਐਸ.ਅਧਿਕਾਰੀ ਖਰਚਾ ਅਬਜ਼ਰਵਰ ਪਵਨ ਕੁਮਾਰ ਖੇਤਾਨ, ਪੁਲਿਸ ਅਬਜ਼ਰਵਰ ਆਈ.ਪੀ.ਐਸ. ਅਫ਼ਸਰ ਕੁਸ਼ਲ ਪਾਲ ਸਿੰਘ, ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ, ਐਸ.ਐਸ.ਪੀ ਸੁਰੇਂਦਰ ਲਾਂਬਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

                ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਪੂਰੇ ਜ਼ਿਲ੍ਹੇ ਵਿਚ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਪੈਣਗੀਆਂ। ਇਸ ਲਈ ਜਿਲ੍ਹੇ ਦੇ ਸਾਰੇ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰੀ ਦੀ ਜ਼ਰੂਰ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਸਾਡੀ ਵੋਟ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ, ਇਸ ਲਈ ਇਕ-ਇਕ ਵੋਟ ਕੀਮਤੀ ਹੈ। ਉਨ੍ਹਾਂ ਕਿਹਾ ਕਿ ਸਵੀਪ ਮਾਧਿਆਮ ਨਾਲ ਜ਼ਿਲ੍ਹੇ ਵਿਚ ਲਗਾਤਾਰ ਗਤੀਵਿਧੀਆ ਕਰਵਾ ਕੇ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਅਤੇ ਨਿਰਸੰਦੇਹ ਇਸ ਦੇ ਸਕਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ। ਇਸ ਦੌਰਾਨ ਚੋਣ ਮਸਕਟ ਸ਼ੇਰਾ ਤੋਂ ਇਲਾਵਾ ਮਿੱਕੀ ਮਾਊਸ, ਗਰੀਨ ਚੋਣ ਸਬੰਧੀ ਮੁਫ਼ਤ ਪੌਦਿਆਂ ਦਾ ਸਟਾਲ, ਪੰਛੀਆਂ ਨੂੰ ਪਾਣੀ ਪਿਲਾਉਣ ਲਈ ਮੁਫ਼ਤ ਮਿੱਟੀ ਦੇ ਬਰਤਨ ਅਤੇ ਵੋਟਰ ਜਾਗਰੂਕਤਾ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਰਹੇ।

                ਇਸ ਮੌਕੇ ਡੀ.ਐਸ.ਪੀ ਅਮਰਨਾਥ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿਦਿੱਕੀ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਸਕੱਤਰ ਰੈਡ ਕਰਾਸ ਸੋਸਾਇਟੀ ਮੰਗੇਸ਼ ਸੂਦ, ਪ੍ਰਿੰਸੀਪਲ ਰਾਕੇਸ਼ ਕੁਮਾਰ, ਸਹਾਇਕ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰਮਾ, ਐਕਸੀਅਨ ਕੁਲਦੀਪ ਸਿੰਘ, ਸਹਾਇਕ ਨੋਡਲ ਅਫ਼ਸਰ ਮੀਡੀਆ ਕਮਿਊਨੀਕੇਸ਼ਨ ਰਜਨੀਸ਼ ਗੁਲਿਆਨੀ ਅਤੇ ਨੀਰਜ ਧੀਮਾਨ, ਆਦਿਤਿਆ ਰਾਣਾ, ਜਤਿੰਦਰ ਸਿੰਘ, ਸੰਦੀਪ ਸੂਦ, ਡਾ. ਅਰਮਨਦੀਪ ਸਿੰਘ, ਪ੍ਰਵੀਨ ਸ਼ਰਮਾ ਵੀ ਮੌਜੂਦ ਸਨ।

1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply