ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ – ਡਾ. ਇਸ਼ਾਂਕ ਕੁਮਾਰ
ਹੁਸ਼ਿਆਰਪੁਰ (CDT NEWS) : ਚੁਣਾਵੀ ਪਰਵ ਦੇ ਚਲਦਿਆਂ ਸਿਆਸੀ ਗਲਿਆਰਿਆਂ ਵਿਚ ਖੂਬ ਚਹਿਲ ਪਹਿਲ ਲੱਗੀ ਹੋਈ ਹੈ | ਲੋਕ ਸਭਾ ਉਮਮੀਦਵਾਰ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਪਾਰਟੀ ਨੇਤਾ, ਪਾਰਟੀ ਵਰਕਰ, ਸਭ ਗਰਮੀ ਦੇ ਪ੍ਰਕੋਪ ਦੇ ਬਾਵਜੂਦ ਚੁਣਾਵੀ ਰੁਝੇਵਿਆਂ ਵਿਚ ਰੁੱਝੇ ਹੋਏ ਹਨ ਅਤੇ ਹਰ ਤਰ੍ਹਾਂ ਆਪਣੇ ਵੋਟਰਾਂ ਤਕ ਪਹੁੰਚ ਕਰ ਰਹੇ ਹਨ |
ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ ਰਾਜ ਕੁਮਾਰ ਦੇ ਸਪੁੱਤਰ ਡਾ ਇਸ਼ਾਂਕ ਕੁਮਾਰ ਵੀ ਉਹਨਾਂ ਦੇ ਲਈ ਸਮਰਥਨ ਜੁਟਾਉਣ ਲਈ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ | ਬੀਤੇ ਦਿਨੀਂ ਉਹਨਾਂ ਨੇ ਹਲਕੇ ਵਿਚ ਕੀਤੀਆਂ ਗਈਆਂ ਬੈਠਕਾਂ ਦੌਰਾਨ ਸੁਨੇਹਾ ਦਿੱਤਾ ਕਿ ਸਾਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਅਤੇ ਸਜਗ ਹੋਣਾ ਚਾਹੀਦਾ ਹੈ |
ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਲੋਕਤੰਤਰ ਵਿਚ ਸਾਨੂੰ ਦਿੱਤਾ ਗਿਆ ਸਭ ਤੋਂ ਵੱਡਾ ਮਾਣ ਹੈ ਕਿ ਅਸੀਂ ਆਪਣੇ ਦੇਸ਼ ਦੀ ਸਰਕਾਰ ਚੁਣਨ ਵਿਚ ਭਾਗੀਦਾਰ ਬਣਦੇ ਹਾਂ | ਉਹਨਾਂ ਕਿਹਾ ਕਿ ਸਾਨੂੰ ਆਪਣੇ ਇਸ ਅਧਿਕਾਰ ਦੀ ਸਹੀ ਵਰਤੋਂ ਬਿਨਾ ਕਿਸੇ ਦਬਾਅ ਜਾਂ ਲੋਭ ਵਿਚ ਆ ਕੇ ਨਹੀਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਦੇਸ਼ ਅਤੇ ਆਪਣੇ ਹਲਕੇ, ਆਪਣੇ ਸ਼ਹਿਰ-ਪਿੰਡਾਂ ਲਈ ਸਹੀ ਇਨਸਾਨ ਨੂੰ ਆਪਣੀ ਨੁਮਾਇੰਦਗੀ ਬਖਸ਼ੀਏ, ਜੋ ਸਾਡੇ ਲਈ ਵੱਧ -ਚੜ੍ਹ ਕੇ ਕੰਮ ਕਰੇ ਤੇ ਸੂਬੇ ਨੂੰ ਤਰੱਕੀ ਦੀਆਂ ਰਾਹਾਂ ‘ਤੇ ਲੈ ਕੇ ਜਾਏ| ਇਸ ਮੌਕੇ ਤੇ ਮੌਜੂਦ ਹਲਕਾ ਵਾਸੀਆਂ ਨੇ ਡਾ ਇਸ਼ਾਂਕ ਨੂੰ ਭਰੋਸਾ ਦਿੱਤਾ ਕਿ ਉਹ ਡਾ ਰਾਜ ਸਰੀਖੇ ਇਮਾਨਦਾਰ ਅਤੇ ਸੂਝਵਾਨ ਨੇਤਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿਚ ਭੇਜਣਗੇ| ਇਸ ਮੌਕੇ ‘ਤੇ ਬਲਵਿੰਦਰ ਸਿੰਘ ਬਿੰਦੀ MC ਅਤੇ ਚੇਅਰਮੈਨ ਫਾਇਨਾਂਸ ਕਮੇਟੀ ਅਤੇ ਚੰਦਨ ਲੱਕੀ ਨੇ ਵੀ ਇਕੱਠ ਨੂੰ ਸੰਬੋਧਿਤ ਕੀਤਾ |
- CM_MAAN :: GREETS PEOPLE ON PARKASH PURAB OF SRI GURU NANAK DEV JI
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਵਧਾਈ
- #HOSHIARPUR : CM_MANN ਮੁੱਖ ਮੰਤਰੀ ਮਾਨ ਨੇ “ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ” ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ
- “Invest Punjab” Portal Ranked First Among 28 States: Tarunpreet Singh Sond
- UPDATE_PUNJAB : ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ
- NEWS Update : ਹੁਸ਼ਿਆਰਪੁਰ, ਗੁਰਦਾਸਪੁਰ ਚ ਸਥਾਨਕ ਛੁੱਟੀ ਦਾ ਐਲਾਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp