#DR_RAJ_HOSHIARPUR : ਮਾਨ ਸਰਕਾਰ ਨੇ ਹਰ ਖੇਤਰ ਚ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ

1000

ਆਪ ਦੀ ਆਮ ਆਦਮੀ ਨੂੰ ਰਾਹਤ ਪਹੁੰਚਾਉਣ ਦੀ ਸੋਚ ਨੂੰ ਲੋਕ ਪ੍ਰਵਾਨਗੀ ਦੇਣਗੇ – ਡਾ ਰਾਜ

 

ਹੁਸ਼ਿਆਰਪੁਰ : ਗਰਮੀ ਦਾ ਪ੍ਰਕੋਪ ਜਿੰਨਾ ਵੱਧ ਰਿਹਾ ਹੈ, ਉੰਨਾ ਹੀ ਨੇਤਾਵਾਂ ਦਾ ਆਪਣੇ ਹਲਕਿਆਂ ਚ ਬੈਠਕਾਂ’ ਤੇ ਚੋਣ ਪ੍ਰਚਾਰ ਦਾ ਜ਼ੋਰ ਵੀ ਵੱਧ ਰਿਹਾ ਹੈ | ਆਮ ਆਦਮੀ ਪਾਰਟੀ ਦੇ ਲੋਕਸਭਾ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਆਪਣੀਆਂ ਬੈਠਕਾਂ ਵਿਚ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਹੁਣ ਤੱਕ ਨਹੀਂ ਕੀਤਾ ਉਹ ਆਮ ਆਦਮੀ ਪਾਰਟੀ ਨੇ ਪਿਛਲੇ 2  ਸਾਲਾਂ ਵਿਚ ਕਰ ਵਿਖਾਇਆ ਹੈ |

ਸਿਖਿਆ, ਸਿਹਤ, ਰੋਜ਼ਗਾਰ ਕਿਸੀ ਵੀ ਖੇਤਰ ਦੀ ਗੱਲ ਕਰੀਏ, ਆਪ ਸਰਕਾਰ ਨੇ ਆਮ ਜਨਤਾ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ. ਜਿਹੜੇ ਸਿਵਿਲ ਹਸਪਤਾਲਾਂ ਚ ਪਹਿਲਾਂ ਲੋਕ ਸਹੂਲਤਾਂ ਤੋਂ ਸੱਖਣੇ ਸਨ, ਹੁਣ ਓਥੇ ਹਰ ਤਰ੍ਹਾਂ ਦੇ ਟੈਸਟ, ਸਕੈਨਿੰਗ, ਦਵਾਈਆਂ ਉਪਲਬਧ ਹਨ | ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਦਾ ਵੀ ਆਮ ਜਨਤਾ ਨੂੰ ਬਹੁਤ ਫਾਇਦਾ ਪਹੁੰਚਿਆ ਹੈ | ਸਕੂਲਾਂ ਵਿਚ ਸਿਖਿਆ ਦਾ ਪੱਧਰ ਚੁੱਕਿਆ, 43000 ਸਰਕਾਰੀ ਨੌਕਰੀਆਂ ਦਿੱਤੀਆਂ |

Advertisements

ਡਾ ਰਾਜ ਨੇ ਯਕੀਨ ਜ਼ਾਹਿਰ ਕੀਤਾ ਕਿ ਇਹਨਾਂ ਸਭ ਕੰਮਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਪੰਜਾਬੀ ਜ਼ਰੂਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਵਿਚ ਵੀ ਆਪਣਾ ਸਮਰਥਨ ਦੇਣਗੇ | ਉਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਅਤੇ ਆਪਣੇ ਹਲਕਾ ਵਾਸੀਆਂ ਦੀ ਬਿਹਤਰੀ ਲਈ ਹਰ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਉਹ ਆਪਣੇ ਵਲੋਂ ਕਿਸੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦੇਣਗੇ |  ਇਸ ਮੌਕੇ ‘ਤੇ ਹਲਕਾ ਵਾਸੀਆਂ ਨੇ ਵੀ ਡਾ ਰਾਜ ਵਿਚ ਆਪਣਾ ਵਿਸ਼ਵਾਸ ਜਤਾਉਂਦਿਆਂ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਕਰਾਰ ਕੀਤਾ |

Advertisements
1000
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply