UPDATED NEWS :: #DC_HOSHIARPUR : ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ’ਚ ਹੋਈ ਵੋਟਿੰਗ ਮਸ਼ੀਨਾਂ ਦੀ ਦੂਸਰੀ ਸਪਲੀਮੈਂਟਰੀ ਰੈਂਡੇਮਾਈਜ਼ੇਸ਼ਨ

Advertisements

ਜਨਰਲ ਅਬਜ਼ਰਵਰ ਤੇ ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ’ਚ ਹੋਈ ਵੋਟਿੰਗ ਮਸ਼ੀਨਾਂ ਦੀ ਦੂਸਰੀ ਸਪਲੀਮੈਂਟਰੀ ਰੈਂਡੇਮਾਈਜ਼ੇਸ਼ਨ


-ਰਿਟਰਨਿੰਗ ਅਫ਼ਸਰ ਨੇ ਸਟਰਾਂਗ ਰੂਮਾਂ, ਵੋਟਿੰਗ ਮਸ਼ੀਨਾਂ ਦੇ ਡਿਸਪੈਚ ਤੇ ਰਸੀਵ ਕਰਨ ਦੇ ਸਥਾਨਾਂ ਅਤੇ ਕਾਊਂਟਿੰਗ ਸੈਂਟਰਾਂ ਦੀ ਦਿੱਤੀ ਵਿਸਥਾਰ ਨਾਲ ਜਾਣਕਾਰੀ
ਹੁਸ਼ਿਆਰਪੁਰ, 28 ਮਈ :
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅੱਜ ਜਨਰਲ ਅਬਜ਼ਰਵਰ ਸੀਨੀਅਰ ਆਈ.ਏ.ਐਸ ਅਫ਼ਸਰ ਡਾ. ਆਰ. ਆਨੰਦ ਕੁਮਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿਚ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਸਾਫਟਵੇਅਰ ਨਾਲ ਵੋਟਿੰਗ ਮਸ਼ੀਨਾਂ ਦੀ ਦੂਸਰੀ ਸਪਲੀਮੈਂਟਰੀ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ।

Advertisements

ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਵਿਚ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੋਟਿੰਗ ਮਸ਼ੀਨਾਂ ਦੇ ਸਟਰਾਂਗ ਰੂਮਾਂ, ਵੋਟਿੰਗ ਮਸ਼ੀਨਾਂ ਦੀ ਡਿਸਪੈਚ ਅਤੇ ਰਸੀਵ ਕਰਨ ਦੇ ਸਥਾਨਾਂ ਅਤੇ ਵੋਟਿੰਗ ਮਸ਼ੀਨਾਂ ਦੇ ਕਾਊਂਟਿੰਗ ਸੈਂਟਰਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਈ.ਵੀ.ਐਮ ਮੈਨੇਜਮੈਂਟ ਵਿਵਸਥਾ ਵੱਲੋਂ ਮਸ਼ੀਨਾਂ ਦੀ ਵੰਡ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਵੀਡੀਓਗ੍ਰਾਫੀ ਤਹਿਤ ਹੋਈ ਇਸ ਸਾਰੀ ਪ੍ਰਕਿਰਿਆ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ।


ਜ਼ਿਲ੍ਹਾ ਚੋਣ ਅਫ਼ਸਰ ਕਮ-ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਅੱਜ ਦੀ ਦੂਸਰੀ ਸਪਲੀਮੈਂਟਰੀ ਰੈਂਡੇਮਾਈਜ਼ੇਸ਼ਨ ਦੌਰਾਨ ਲੋਕ ਸਭਾ ਹੁਸ਼ਿਆਰਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨੂੰ ਰਿਜ਼ਰਵ ਵਜੋਂ 25 ਬੈਲਟ ਯੂਨਿਟ, 33 ਕੰਟਰੋਲ ਯੂਨਿਟ ਅਤੇ 67 ਵੀ.ਵੀ ਪੈਟ ਰੈਂਡੇਮਾਈਜ਼ੇਸ਼ਨ ਕਰਕੇ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਨੂੰ 2 ਬੀ.ਯੂ, 14 ਸੀ.ਯੂ ਅਤੇ 20 ਵੀ.ਵੀ.ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ। ਭੁਲੱਥ ਨੂੰ 2 ਬੀ.ਯੂ, 4 ਸੀ.ਯੂ ਅਤੇ 3 ਵੀ.ਵੀ ਪੈਟ ਮਸ਼ੀਨਾਂ, ਫਗਵਾੜਾ ਨੂੰ 2 ਬੀ.ਯੂ, 1 ਸੀ.ਯੂ ਅਤੇ 1 ਵੀ.ਵੀ ਪੈਟ ਮਸ਼ੀਨਾਂ, ਮੁਕੇਰੀਆਂ ਨੂੰ 2 ਬੀ.ਯੂ, 2 ਸੀ.ਯੂ ਅਤੇ 10 ਵੀ.ਵੀ ਪੈਟ ਮਸ਼ੀਨਾਂ, ਦਸੂਹਾ ਨੂੰ 1 ਬੀ.ਯੂ, 2 ਸੀ.ਯੂ ਅਤੇ 9 ਵੀ.ਵੀ ਪੈਟ ਮਸ਼ੀਨਾਂ, ਉੜਮੁੜ ਨੂੰ 5 ਬੀ.ਯੂ, 2 ਸੀ.ਯੂ ਅਤੇ 10 ਵੀ.ਵੀ ਪੈਟ ਮਸ਼ੀਨਾਂ, ਸ਼ਾਮ ਚੁਰਾਸੀ ਨੂੰ 3 ਬੀ.ਯੂ, 3 ਸੀ.ਯੂ ਅਤੇ 10 ਵੀ.ਵੀ ਪੈਟ ਮਸ਼ੀਨਾਂ, ਹੁਸ਼ਿਆਰਪੁਰ ਨੂੰ 5 ਬੀ.ਯੂ, 3 ਸੀ.ਯੂ ਅਤੇ 3 ਵੀ.ਵੀ ਪੈਟ ਮਸ਼ੀਨਾਂ, ਚੱਬੇਵਾਲ ਨੂੰ 3 ਬੀ.ਯੂ, 2 ਸੀ.ਯੂ ਅਤੇ 4 ਵੀ.ਵੀ ਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਵੋਟਿੰਗ ਮਸ਼ੀਨਾਂ ਦੀ ਦੂਸਰੀ ਸਪਲੀਮੈਂਟਰੀ ਰੈਂਡੇਮਾਈਜ਼ੇਸ਼ਨ ਉਪਰੰਤ ਸਮੂਹ ਉਮੀਦਵਾਰਾਂ/ਅਧਿਕਾਰਤ ਚੋਣ ਏਜੰਟਾਂ ਦੇ ਨੁਮਾਇੰਦਿਆਂ ਨੂੰ ਅਲਾਟ ਹੋਈਆਂ ਮਸ਼ੀਨਾਂ ਦੀ ਸੂਚੀ ਦਿੱਤੀ ਗਈ।    

Advertisements


ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 30 ਮਈ ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਇਸ ਦੌਰਾਨ ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ ’ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੀਆਂ ਵੋਟਿੰਗ ਮਸ਼ੀਨਾਂ ਦੀ ਡਿਸਪੈਚ ਅਤੇ ਰਸੀਵਿੰਗ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ (ਘੁਮਾਣ), ਭੁਲੱਥ ਦੀ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ, ਫਗਵਾੜਾ ਦੀ ਗੁਰੂ ਨਾਨਕ ਕਾਲਜ ਸੁਖਚੈਨ ਸਾਹਿਬ ਫਗਵਾੜਾ, ਮੁਕੇਰੀਆਂ ਦੀ ਐਸ.ਪੀ.ਐਨ ਕਾਲਜ ਮੁਕੇਰੀਆਂ, ਦਸੂਹਾ ਦੀ ਜੀ.ਟੀ.ਬੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ, ਉੜਮੁੜ ਦੀ ਜੀ.ਕੇ.ਐਸ.ਐਮ ਕਾਲਜ ਟਾਂਡਾ, ਸ਼ਾਮ ਚੁਰਾਸੀ ਦੀ ਸਕਿੱਲ ਡਿਵੈਲਪਮੈਂਟ ਸੈਂਟਰ ਆਈ.ਟੀ.ਆਈ ਹੁਸ਼ਿਆਰਪੁਰ, ਹੁਸ਼ਿਆਰਪੁਰ ਦੀ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਡੈਂਟਲ ਬਲਾਕ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਵੋਟਿੰਗ ਮਸ਼ੀਨਾਂ ਦੀ ਡਿਸਪੈਚ ਅਤੇ ਰਸੀਵਿੰਗ ਇੰਜੀਨੀਅਰਿੰਗ ਬਲਾਕ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ ਵਿਚ ਹੋਵੇਗੀ।

Advertisements


ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਤੇ ਸ਼ਾਮ ਚੁਰਾਸੀ ਦਾ ਸਟਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਆਈ.ਟੀ.ਆਈ ਹੁਸ਼ਿਆਰਪੁਰ ਵਿਖੇ ਬਣਾਏ ਗਏ ਹਨ, ਜਦਕਿ ਭੁਲੱਥ, ਫਗਵਾੜਾ, ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਚੱਬੇਵਾਲ, ਉੜਮੁੜ ਦਾ ਸਟਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਡਿਊਲ ਮੁਤਾਬਿਕ ਵੋਟਾਂ 1 ਜੂਨ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਹੋਵੇਗੀ।

ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਸਵੇਰੇ 8 ਵਜੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀ ਕਾਊਂਟਿੰਗ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਹਿਲਾਂ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਅਸੈਂਬਲੀ ਸੈਂਗਮੈਂਟ ਹੁਸ਼ਿਆਰਪੁਰ ਦੇ ਕਾਊਂਟਿੰਗ ਹਾਲ ਵਿਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਊਂਟਿੰਗ ਸੈਂਟਰਾਂ ਵਿਚ ਉਮੀਦਵਾਰਾਂ ਵੱਲੋਂ ਆਪਣੇ ਕਾਊਂਟਿੰਗ ਏਜੰਟ ਨਿਯੁਕਤ ਕਰ ਲਏ ਜਾਣ, ਤਾਂ ਜੋ ਕਾਊਂਟਿੰਗ ਵਾਲੇ ਦਿਨ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਾ ਆਵੇ। ਇਸ ਦੌਰਾਨ ਉਨ੍ਹਾਂ ਰਾਜਨਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਸਾਰੇ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਦਾ ਬਿਓਰਾ ਵੀ ਸਾਂਝਾ ਕੀਤਾ। ਇਸ ਮੌਕੇ ਡੀ.ਐਸ.ਪੀ ਬਲਕਾਰ ਸਿੰਘ, ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਉਮੀਦਵਾਰ ਵੀ ਮੌਜੂਦ ਸਨ।

1000
News
1000
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply