News
- #HOSHIARPUR : ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਸਮੇਤ ਅਧਿਕਾਰੀਆਂ ਤੇ
- Panchayats election -2024 :: HOSHIARPUR : 2730 candidates in fray for Sarpanch and 6751 for panches in district villages
- LATEST : Kamaljeet Paul assumes charge as D.P.R.O. Hoshiarpur
- ਡਾ. ਰਵਜੋਤ ਸਿੰਘ ਸਮੇਤ ਪੰਜਾਬ ਦੇ ਪੰਜ ਨਵੇਂ ਮੰਤਰੀਆਂ ਨੇ ਹਲਫ਼ ਲਿਆ
- ਦੁਖਦ ਖ਼ਬਰ : ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਮਧੂਮਿਤਾ ਦਾ ਦੇਹਾਂਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਾਜਪਾ ਉਮੀਦਵਾਰ ਦੇ ਦਫਤਰ ਦਾ ਕੀਤਾ ਘਿਰਾਓ
ਹੁਸ਼ਿਆਰਪੁਰ 28 ਮਈ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੁਸ਼ਿਆਰਪੁਰ ਵਿਖੇ ਭਾਜਪਾ ਅਤੇ ਭਾਜਪਾ ਦੀ ਲੋਕ ਸਭਾ ਹਲਕਾ ਹਸਿਆਰਪੁਰ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਖਿਲਾਫ ਰੋਸ ਵਿਖਾਵਾ ਕੀਤਾ ਗਿਆ |
ਇਸ ਦੌਰਾਨ ਅਨੀਤਾ ਸੋਮ ਪ੍ਰਕਾਸ਼ ਦੇ ਚੋਣ ਦਫਤਰ ਦੇ ਘਿਰਾਓ ਦੇ ਉਲੀਕੇ ਗਏ ਪ੍ਰੋਗਰਾਮ ਲਈ ਜਦੋ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿਚ ਅੱਗੇ ਵਧੇ ਤਾਂ ਪੁਲਸ ਨੇ ਰੋਕਾ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ | ਇਸ ਦੌਰਾਨ ਕਿਸਾਨਾਂ ਨੇ ਉਸੇ ਸਥਾਨ ਤੇ ਧਰਨਾ ਲਗਾ ਕੇ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਭਾਜਪਾ ਦੇ ਖਿਲਾਫ ਜੰਮਕੇ ਨਾਰੇਬਾਜੀ ਕੀਤੀ |
ਇਸ ਮੌਕੇ ਜ਼ਿਲਾ ਪ੍ਰਧਾਨ ਭੁੱਲਾ ਨੇ ਆਖਿਆ ਕਿ ਉਹ ਸੂਬਾਈ ਆਗੂਆਂ ਦੇ ਸੱਦੇ ਤੇ ਅਨੀਤਾ ਸੋਮ ਪ੍ਰਕਾਸ਼ ਨੂੰ ਕਿਸਾਨੀ ਮਸਲਿਆਂ ਨੂੰ ਲੈਕੇ ਸਵਾਲ ਪੁੱਛਣ ਆਏ ਸਨ | ਪਰੰਤੂ ਉਨ੍ਹਾਂ ਨੂੰ ਰੋਕ ਲਿਆ ਗਿਆ | ਉਨ੍ਹਾਂ ਆਖਿਆ ਕਿ ਕਿਸਾਨਾਂ ਦੇ ਰਾਹਾਂ ਤੇ ਕਿਲ ਗੱਡਣ ਵਾਲੀ ਭਾਜਪਾ ਸਰਕਾਰ ਨੂੰ ਸੁਭਕਰਨ ਦੇ ਲਈ ਇਨਸਾਫ , ਸਵਾਮੀਨਾਥਨ ਰਿਪੋਰਟ ਲਾਗੂ ਕਰਨ , ਕਰਜ਼ਾ ਮਾਫੀ , ਐੱਮ ਐੱਸ ਪੀ ਦੀ ਗਰੰਟੀ,ਬਿਜਲੀ ਸੋਧ ਬਿੱਲ ਆਦਿ ਕਿਸਾਨੀ ਮੰਗਾਂ ਨੂੰ ਲੈਕੇ ਅਵਾਜ ਬੁਲੰਦ ਕਰਨ ਅਤੇ ਆਪਣੇ ਸਵਾਲ ਕਰਨ ਆਏ ਸਨ |
ਉਨ੍ਹਾਂ ਆਖਿਆ ਕਿ ਭਾਜਪਾ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਦੇਸ਼ ਦਾ ਕਿਸਾਨ ਮਜ਼ਦੂਰ ਵਰਗ ਲਾਮਬੰਦ ਹੋ ਚੁੱਕਾ ਹੈ | ਇਸ ਮੌਕੇ ਕਸ਼ਮੀਰ ਸਿੰਘ ਸਤਨਾਮ ਸਿੰਘ ਔਲਖ ਨਿਰਮਲ ਸਿੰਘ ਕਾਲੁ ਮਾਝਾ ਜਗਜੀਤ ਸਿੰਘ ਜਸਵੰਤ ਸਿੰਘ ਗੁਰਪ੍ਰੀਤ ਸਿੰਘ ਸਰਬਜੀਤ ਸਿੰਘ ਕੋਮਲ ਦਵਿੰਦਰ ਸਿੰਘ ਕਾਹਲੋਂ ਹਰਬੰਸ ਸਿੰਘ ਜੱਗਾ ਸਰਪੰਚ , ਕਮਲਜੀਤ ਕੌਰ ਰਾਜਵਿੰਦਰ ਕੌਰ ਸੰਤੋਸ਼ ਕੁਮਾਰੀ , ਸੁਖਵਿੰਦਰ ਕੌਰ ਕੁਲਵਿੰਦਰ ਕੌਰ ਜਤਿੰਦਰ ਕੌਰ ਬਲਵਿੰਦਰ ਕੌਰ ਮੌਜੂਦ ਸਨ |
News
- #HOSHIARPUR : ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਸਮੇਤ ਅਧਿਕਾਰੀਆਂ ਤੇ
- Panchayats election -2024 :: HOSHIARPUR : 2730 candidates in fray for Sarpanch and 6751 for panches in district villages
- LATEST : Kamaljeet Paul assumes charge as D.P.R.O. Hoshiarpur
- ਡਾ. ਰਵਜੋਤ ਸਿੰਘ ਸਮੇਤ ਪੰਜਾਬ ਦੇ ਪੰਜ ਨਵੇਂ ਮੰਤਰੀਆਂ ਨੇ ਹਲਫ਼ ਲਿਆ
- ਦੁਖਦ ਖ਼ਬਰ : ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਮਧੂਮਿਤਾ ਦਾ ਦੇਹਾਂਤ
1000
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements