ਜ਼ਿਲ੍ਹਾ ਪ੍ਰਾਸਾਸ਼ਨ ਦੇ ਸਹਿਯੋਗ ਨਾਲ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰ ਖੇਡਾਂ

ਹੁਸ਼ਿਆਰਪੁਰ, (ਅਜੈ, ਸੁਖਵਿੰਦਰ) : ਅੱਜ ਮਿਤੀ 30/07/2019 ਨੂੰ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਅਤੇ ਜ਼ਿਲ੍ਹਾ ਪ੍ਰਾਸਾਸ਼ਨ ਦੇ ਸਹਿਯੋਗ ਨਾਲ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰ ਖੇਡਾਂ ਅੰਡਰ 14, ਲੜਕੇ/ਲੜਕੀਆਂ ਦੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਸ਼੍ਰੀ ਗੁਰਪ੍ਰੀਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਹੁਸ਼ਿਆਰਪੁਰ ਜੀ ਨੇ ਦੱਸਿਆ ਕਿ ਇਸ ਟੁਰਨਾਂਮੈਂਟ ਵਿਚ ਅੰਡਰ 14 ਸਾਲ ਵਿਚ ਖੇਡ ਬਾਸਕਟਬਾਲ (ਲੜਕੀਆਂ) ਦੀ ਟੀਮ ਸਰਕਾਰੀ ਕੰਨ੍ਹਿਆਂ ਸੀਨੀ.ਸੈਕੰ.ਸਕੂਲ ਰੇਲਵੇਮੰਡੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬਾਸਕਟਬਾਲ ਲੜਕਿਆਂ ਦੀ ਟੀਮ ਟਾਂਡਾ ਜੇਤੂ ਰਹੀ। ਬਾਸਕਟਬਾਲ ਖੇਡ ਦੇ ਕੱਲ੍ਹ ਫਾਈਨਲ ਮੁਕਬਾਲੇ ਕਰਵਾਏ ਜਾਣਗੇ।

 

ਇਸੇ ਤਰ੍ਹਾਂ ਖੇਡ ਹੈਂਡਬਾਲ ਅੰਡਰ 14 ਲੜਕੇ ਸਰਕਾਰੀ ਹਾਈ ਸਕੂਲ,ਮੇਘੋਵਾਲ ਅਤੇ ਸਰਕਾਰੀ ਸੀਨੀ. ਸੈਕੰ.  ਸਕੂਲ ਪੱਥਿਆਲ ਨੇ ਜਿੱਤ ਪ੍ਰਾਪਤ ਕਰਕੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਅਤੇ ਹੈਂਡਬਾਲ ਲੜਕੀਆਂ ਦੀ ਟੀਮ ਸਰਕਾਰੀ ਕੰਨ੍ਹਿਆਂ ਸੀਨੀ. ਸੈਕੰ. ਸਕੂਲ,ਰੇਲਵੇਮੰਡੀ, ਹੁਸ਼ਿਆਰਪੁਰ ਅਤੇ ਸਰਕਾਰੀ ਹਾਈ ਸਕੂਲ, ਨੂਰਪੁਰ ਨੇੇ ਫਾਇਨਲ ਮੁਕਾਬਲੇ ਵਿਚ ਪ੍ਰਵੇਸ਼ ਕੀਤਾ।ਟੀਮ ਫੁਟਬਾਲ ਲੜਕੀਆਂ ਦੀ ਟੀਮ ਬਜਵਾੜਾ ਸਕੂਲ,ਹੁਸ਼ਿਆਰਪੁਰ ਨੇ ਪਹਿਲਾ ਸਥਾਨ ਅਤੇ ਟੀਮ ਖਾਲਸਾ ਸਕੂਲ ਪਾਲਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਟੀਮ ਮਜਾਰਾ ਡੀਂਗਰੀਆਂ ਤੀਜੇ ਸਥਾਨ ਤੇ ਰਹੀ। ਫੁੱਟਬਾਲ ਟੀਮ ਲੜਕਿਆਂ ਨੇ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਸ:ਸ਼ਹੀਦ ਭਗਤ ਸਿੰਘ ਸਪੋਰਟਸ ਐਕਡਮੀ, ਚੱਬੇਵਾਲ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

Advertisements

ਫੁੱਟਬਾਲ ਅਕੈਡਮੀ ਚੱਬੇਵਾਲ ਨੇ ਸਰਕਾਰੀ ਸੀਨੀ.ਸੈਕੰ.ਸਕੂਲ ਮਾਹਿਲਪੁਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।ਜਿਲ੍ਹਾ ਖੇਡ ਅਫਸਰ, ਹੁਸ਼ਿਆਰਪੁਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਅੰਡਰ 14 ਸਾਲ ਦੀਆਂ ਵੱਖ-ਵੱਖ ਖੇਡਾਂ (ਅਥਲੈਟਿਕਸ, ਬਾਸਕਟਬਾਲ, ਹੈਂਡਬਾਲ, ਕਬੱਡੀ (ਨੈਸ਼ਨਲ ਸਟਾਈਲ), ਵਾਲੀਬਾਲ, ਬਾਕਸਿੰਗ, ਬੈਡਮਿੰਟਨ, ਜੂਡੋ ਅਤੇ ਕੁਸ਼ਤੀ,ਫੁੱਟਬਾਲ ਅਤੇ ਹਾਕੀ )ਦੇ ਫਾਈਨਲ ਮੁਕਾਬਲੇ ਕੱਲ੍ਹ ਮਿਤੀ 31/07/2019 ਨੂੰ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਜਾਣੇ ਹਨ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿਚ ਸ: ਸੰਗਤ ਸਿੰਘ ਗਿਲਜੀਆ ਵਲੋਂ ਕੀਤਾ ਜਾਣਾ ਹੈ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਜਾਣੇ ਹਨ।

Advertisements

ਸੈਮੀਫਾਈਨਲ ਮੁਕਾਬਲਿਆਂ ਵਿਚ ਮੌਕੇ ਬਲਵੀਰ ਸਿੰਘ ਅਥਲੈਟਿਕਸ ਕੋਚ,ਕੁਲਵੰਤ ਸਿੰਘ ਅਥਲੈਟਿਕਸ ਕੋਚ, ਅਮਨਦੀਪ ਕੌਰ ਬਾਸਕਟਬਾਲ ਕੋਚ, ਦੀਪਕ ਕੁਮਾਰ ਅਥਲੈਟਿਕਸ ਕੋਚ, ਪੂਜਾ ਰਾਣੀ ਫੁੱਟਬਾਲ ਕੋਚ, ਹਰਜੀਤ ਪਾਲ , ਸਰਫਰਾਜ ਖਾਨ ਅਤੇ ਮਾਜ਼ਿਸ ਹਸਨ ਫੁੱਟਬਾਲ ਕੋਚ, ਸਨੁਜ਼ ਸ਼ਰਮਾ ਕੁਸ਼ਤੀ ਕੋਚ, ਹਰਜੰਗ ਸਿੰਘ ਬਾਕਸਿੰਗ ਕੋਚ, ਜੂਡੋ ਜਗਮੋਹਣ ਕੈਂਥ ਅਤੇ ਮਨਿਸਟਰੀਅਲ ਸਟਾਫ ਵਿਚੋਂ ਭੁਪਿੰਦਰ ਸਿੰਘ ਲੇਖਾਕਾਰ, ਬਲਬੀਰ ਕੁਮਾਰ ਤੇ ਕ੍ਰਿਸ਼ਨ ਗੋਪਾਲ ਕਲਰਕ, ਰਾਘਵ ਬਾਂਸਲ ਸਟੈਨੋਟਾਈਪਿਸਟ ਅਤੇ ਹੋਰ ਪਤਵੰਤੇ ਸ਼ਾਮਿਲ ਹੋਏ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply