#AAP_HOSHIARPUR : ਲੋਕ ਕਿਸੇ ਵੀ ਧਾਰਮਿਕ ਸੰਸਥਾ ਦੇ ਨਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਣ ਅਤੇ ਆਪਣੀ ਸੋਚ ਸਮਝ ਨਾਲ ਵੋਟ ਕਰਨ : ਡਾ. ਰਾਜ

 
 
ਹੁਸ਼ਿਆਰਪੁਰ (ਆਦੇਸ਼ ) ਹਲਕਾ ਵਾਸੀਆਂ ਦੀ ਤਨਦੇਹੀ ਨਾਲ ਸੇਵਾ ਲਈ ਵਚਨਬੱਧ – ਡਾ ਰਾਜ ਡੇਰਿਆਂ ਦੇ ਨਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੇ ਲੋਕ ਯਕੀਨ ਨਾ ਕਰਨ ਸਾਰੇ ਧਾਰਮਿਕ ਸੰਸਥਾਨ, ਡੇਰੇ ਮੇਰੇ ਲਈ ਬਹੁਤ ਸਨਮਾਨਜਨਕ ਹਨ ਅਤੇ ਮੈਂ ਇਹ ਜਾਣਦਾ ਹਾਂ ਕਿ ਕੋਈ ਵੀ ਧਾਰਮਿਕ ਸੰਗਠਨ ਜਾਂ ਧਾਰਮਿਕ ਆਗੂ ਕਦੀ ਵੀ ਆਪਣੇ ਸ਼ਰਧਾਲੂਆਂ ਨੂੰ ਕਿਸੀ ਇਕ ਖਾਸ ਪਾਰਟੀ ਜਾਂ ਨੇਤਾ ਨੂੰ ਵੋਟ ਕਰਨ ਲਈ ਨਹੀਂ ਕਹਿੰਦੇ | ਉਹ ਤਾਂ ਸਗੋਂ ਲੋਕਾਂ ਨੂੰ ਸੰਸਾਰਕ ਚੀਜ਼ਾਂ ਤੋਂ ਮੋਹ ਭੰਗ ਕਰਣ ਨੂੰ ਕਹਿੰਦੇ ਹਨ |
 
ਇਸ ਕਾਰਣ ਲੋਕ ਕਿਸੀ ਧਾਰਮਿਕ ਸੰਸਥਾਨ ਦੇ ਨਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਣ ਅਤੇ ਆਪਣੀ ਸੋਚ ਸਮਝ ਨਾਲ ਵੋਟ ਕਰਨ| ਇਸ ਵਿਚਾਰ ਨੂੰ ਸਾਂਝੇ ਕਰਦਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ ਰਾਜ ਨੇ ਕਿਹਾ ਕਿ ਮੇਰੀ ਹਰ ਕੋਸ਼ਿਸ਼ ਇਸੀ ਦਿਸ਼ਾ ਵਿਚ ਹੁੰਦੀ ਹੈ ਕਿ ਮੈਂ ਆਪਣੇ ਸਮਾਜ ਲਈ, ਆਪਣੇ ਹਲਕੇ ਦੇ ਗਰੀਬ ਤੇ ਲੋੜਵੰਦਾਂ ਲਈ ਕੁਝ ਕਰਾਂ, ਉਹਨਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਕੁਝ ਕਰ ਸਕਾਂ | “ਐਸਾ ਚਾਹੁੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟਾ ਬੜਾ ਸਬ ਸੰਗ ਬਸੇ ਰੈਦਾਸ ਰਹੇ ਪ੍ਰਸੰਨ” – ਸ਼੍ਰੀ ਗੁਰੂ ਰਵਿਦਾਸ ਜੀ ਦੀ ਇਸ ਬਾਣੀ ਨੂੰ ਆਪਣੇ ਮਨ ਵਿਚ ਵਸਾ ਕੇ ਹੀ ਮੈਂ ਰਾਜਨੀਤੀ ਵਿਚ ਕਦਮ ਰੱਖਿਆ|
 
ਉਹਨਾਂ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਕੋਈ ਵੀ ਨੇਤਾ ਉਦੋਂ ਹੀ ਸਫਲ ਹੋ ਸਕਦਾ ਹੈ, ਜਦੋਂ ਉਹ ਆਪਣੇ ਲੋਕਾਂ ਵਿਚ ਜਾਏ, ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣੇ-ਸਮਝੇ, ਹੱਲ ਕਰੇ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਆਪਣੇ ਇਲਾਕੇ ਦਾ ਵਿਕਾਸ ਕਰੇ | ਇਸੀ ਵਿਧਾਰਧਾਰ ‘ਤੇ ਚਲਦਿਆਂ ਮੈਂ ਹਮੇਸ਼ਾ ਆਪਣੇ ਹਲਕੇ ਵਿਚ ਕੰਮ ਕਰਦਾ ਰਿਹਾ ਹਾਂ | ਆਪਣੇ ਹਲਕਾ ਵਾਸੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣਾ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਪਿੰਡਾਂ ਦੇ ਵਿਕਾਸ ਲਈ ਉਪਰਾਲੇ ਕਰਨਾ ਮੈਨੂੰ ਇਕ ਵੱਖਰੀ ਸੰਤੁਸ਼ਟੀ ਅਤੇ ਊਰਜਾ ਪ੍ਰਦਾਨ ਕਰਦਾ ਹੈ |
 
ਡਾ ਰਾਜ ਨੇ ਅਪੀਲ ਕੀਤੀ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਨਿਵਾਸੀ ਉਹਨਾਂ ਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਣ ਤਾਂ ਉਹ ਆਪਣੀ ਇਸ ਕਥਨੀ ਨੂੰ ਕਰਨੀ ਵਿਚ ਬਦਲ ਕੇ ਵਿਖਾਉਣਗੇ | ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਨੇਮ ਨਾਲ ਜਾ ਕੇ, ਹਰ ਹਲਕੇ ਦੇ ਮੋਹਤਬਰਾਂ ਨਾਲ ਰਾਬਤਾ ਕਾਇਮ ਕਰ, ਸ਼ਹਿਰਾਂ ਤੇ ਪਿੰਡ ਵਾਸੀਆਂ ਤਕ ਪਹੁੰਚ ਕਰ, ਸਾਰੇ ਇਲਾਕੇ ਨੂੰ ਬਿਹਤਰ ਬਣਾਉਣ ਲਈ ਮੈਂ ਵਧਨਬੱਧ ਹਾਂ | ਤੁਹਾਡੇ ਵਲੋਂ ਮੈਨੂੰ ਬਖਸ਼ੇ ਗਏ ਸੇਵਾ ਦੇ ਮਾਣ ਨੂੰ ਮੈਂ ਸੰਪੂਰਨ ਸੇਵਾ ਭਾਵਨਾ ਅਤੇ ਤਨਦੇਹੀ ਨਾਲ ਨਿਭਾਵਾਂਗਾ |
 
https://youtu.be/yzAvA1OMDvE?si=RovbIAichvCvda5z
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply