#DC_HOSHIARPUR : ਹੁਸ਼ਿਆਰਪੁਰ ਲਈ ਕਾਊਂਟਿੰਗ 4 ਜੂਨ ਨੂੰ ਸਵੇਰੇ 8 ਵਜੇ ਰਿਆਤ-ਬਾਹਰਾ ਇੰਸਟੀਚਿਊਟ ਵਿਖੇ ਹੋਵੇਗੀ

ਕਾਊਂਟਿੰਗ ਅਬਜ਼ਰਵਰਾਂ ਦੀ ਮੌਜੂਦਗੀ ’ਚ ਹੋਈ ਕਾਊਂਟਿੰਗ ਸਟਾਫ਼ ਦੀ ਰੈਂਡੇਮਾਈਜੇਸ਼ਨ

-572 ਕਰਮਚਾਰੀ ਗਿਣਤੀ ਪ੍ਰਕਿਰਿਆ ਨੂੰ ਬਣਾਉਣ ਸੁਚਾਰੂ

ਹੁਸ਼ਿਆਰਪੁਰ, 3 ਜੂਨ:


         

ਅਬਜ਼ਰਵਰ 43 -ਹੁਸ਼ਿਆਰਪੁਰ ਡਾ. ਆਰ.ਆਨੰਦਕੁਮਾਰ, 42-ਸ਼ਾਮਚੁਰਾਸੀ ਅਤੇ 08-ਸ੍ਰੀ ਹਰਗੋਬਿੰਦਪੁਰ ਦੀ ਅਬਜ਼ਰਵਰ ਡਾ. ਅਦਿਤਿ ਮਜੂਮਦਾਰ, 26-ਭੁਲੱਥ ਅਤੇ 27-ਫਗਵਾੜਾ ਦੇ ਅਬਜ਼ਰਵਰ ਰਾਜੇਸ਼ ਟੀ.ਆਰ, 39-     ਮੁਕੇਰੀਆਂ ਦੀ ਅਬਜ਼ਰਵਰ ਅਨੀਥਾਲਕਸ਼ਮੀ, 40-ਦਸੂਹਾ ਦੇ ਅਬਜ਼ਰਵਰ ਮੁਹੱਮਦ ਨਾਸਿਰ, 41-ਉੜਮੁੜ ਦੇ ਅਬਜ਼ਰਵਰ ਕੇ.ਸੀ ਸੁਰੇਂਦਰ, 44-ਚੱਬੇਵਾਲ ਦੇ ਅਬਜ਼ਰਵਰ ਵਿਨੇ ਕੁਮਾਰ ਸੋਨੀ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਡੀ.ਆਈ.ਓ ਪ੍ਰਦੀਪ ਸਿੰਘ ਵੀ ਮੌਜੂਦ ਸਨ।

          ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕਾਊਂਟਿੰਗ ਸਟਾਫ ਲਈ ਲੋਕ ਸਭਾ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਲਈ 572 ਕਰਮਚਾਰੀਆਂ ਨੂੰ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਰਿਜ਼ਰਵ ਸਟਾਫ਼ ਵੱਖਰਾ ਹੈ। ਕਾਊਂਟਿਗ ਸਟਾਫ਼ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਊਂਟਿਗ ਸਟਾਫ਼ ਵਿਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿਗ ਮਾਈਕਰੋ ਅਬਜ਼ਰਵਰ ਅਤੇ ਕਾਊਂਟਿੰਗ ਐਸਿਸਟੈਂਟ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਲੋਕ ਸਭਾ ਹੁਸ਼ਿਆਰਪੁਰ ਲਈ ਕਾਊਂਟਿੰਗ 4 ਜੂਨ ਨੂੰ ਸਵੇਰੇ 8 ਵਜੇ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ। ਇਸ ਮੌਕੇ ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਵੀਰ ਸਿੰਘ ਵੀ ਮੌਜੂਦ ਸਨ। 
1000

816,884 hits

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply