LATEST NEWS : ਲੋਕ ਸਭਾ ਸੀਟ ਹੁਸ਼ਿਆਰਪੁਰ ਜਿੱਤਣ ਤੋਂ ਬਾਅਦ ਡਾਕਟਰ ਰਾਜ ਨੇ ਦਿੱਤਾ ਵੱਡਾ ਬਿਆਨ, CLICK HERE : READ MORE

ਹੁਸ਼ਿਆਰਪੁਰ (ਆਦੇਸ਼ ) :

ਅਖੀਰ ਡਾਕਟਰ ਰਾਜ ਕੁਮਾਰ ਦੀ ਲਗਣ, ਮੇਹਨਤ, ਤੇ ਅਣਥੱਕ ਕੋਸ਼ਿਸ਼ ਵੱਡੀ ਜਿੱਤ ਚ ਬਦਲ ਗਈ। ਪਿਛਲੇ 10 ਸਾਲਾਂ ਤੋਂ ਹੁਸ਼ਿਆਰਪੁਰ ਚ ਰਾਜ ਕਰਦੀ ਭਾਜਪਾ ਨੂੰ ਓਹਨਾ ਉਖਾੜ ਸੁਟਿਆ ਤੇ ਮੱਖਣ ਚੋਂ ਵਾਲ ਵਾਂਗ ਕੱਢ ਮਾਰਿਆ। ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਚ ਪ੍ਰਧਾਨਮੰਤਰੀ ਮੋਦੀ ਦੀ ਰੈਲੀ ਤੇ ਮੋਦੀ ਦੀ ਗਰੰਟੀ ਵੀ ਫੇਲ ਸਾਬਿਤ ਹੋਈ।

ਭਾਜਪਾ ਦੇ ਨਾਅਰੇ , ਅੱਬ ਕਿ ਬਾਰ 400 ਕੇ ਪਾਰ, ਮੋਦੀ ਹੈ ਤੋਂ ਮੁਮਕਿਨ ਹੈ, ਦੀ ਫੂਕ ਵੀ ਓਹਨਾ ਕੱਢ ਸੁੱਟੀ। ਗਰੀਬ ਪਰਿਵਾਰ ਚ ਜਨਮ ਲੈਣ ਅਤੇ ਕਰਜਾ ਲੈ ਕੇ ਮੈਡੀਕਲ ਖਿੱਤੇ ਚ ਟਾਪ ਕਲਾਸ ਡਿਗਰੀ ਹਾਸਿਲ ਕੀਤੀ ਤੇ ਆਪਣੀਆਂ ਜੜਾਂ ਨੂੰ ਨਹੀਂ ਭੁਲੇ ਤੇ ਕੋਸ਼ਿਸ਼ ਸੰਸਥਾ ਦੇ ਮਾਧਿਅਮ ਰਾਹੀਂ ਗਰੀਬ ਤੇ ਲੋੜਵੰਦ ਲੋਕਾਂ ਦਾ ਸਾਥ ਦਿੰਦੇ ਰਹੇ।



ਓਹਨਾ ਦੀ ਇਸ ਜਿੱਤ ਵਿੱਚ ਅਨੇਕਾਂ ਅਣਥੱਕ ਵਰਕਰਾਂ ਤੇ ਓਹਨਾ ਦੇ ਪਰਿਵਾਰਿਕ ਮੈਂਬਰਾਂ ਡਾਕਟਰ ਜਤਿੰਦਰ, ਸ੍ਰੀਮਤੀ ਸੋਨੀਆ ਅਤੇ ਓਹਨਾ ਦੇ ਬੇਟੇ ਡਾਕਟਰ ਇਸ਼ਾਕ ਅਤੇ ਦੋਸਤ ਡਾਕਟਰ ਸ਼ਿਵ ਕੁਮਾਰ ਨੇ ਵੀ ਵੱਡੀ ਭੂਮਿਕਾ ਨਿਭਾਈ।



ਇੱਕ ਵਿਸ਼ੇਸ਼ ਗੱਲ ਬਾਤ ਦੌਰਾਨ ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਓਹਨਾ ਦੀ ਇਹ ਜਿੱਤ ਮੇਰੀ ਨਹੀਂ, ਤੁਹਾਡੇ ਸਾਰਿਆਂ ਦੀ ਹੈ, ਜਿਹਨਾਂ ਨੇ ਮੇਰੇ ਚ ਵਿਸ਼ਵਾਸ ਜਤਾਉਂਦਿਆਂ, ਮੇਰੇ ਲਈ ਮੇਹਨਤ ਕੀਤੀ …ਤੁਹਾਡੇ ਇਸ ਵਿਸ਼ਵਾਸ ਅਤੇ ਪਿਆਰ ਲਈ ਮੈਂ ਸਦਾ ਰਿਣੀ ਰਹਾਂਗਾ | ਤੁਹਾਡਾ ਸਭ ਦਾ ਦਿਲੋਂ ਧੰਨਵਾਦ।



ਤੁਸੀਂ ਮੇਰੀ ਤਾਕਤ ਬਣੇ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੇਰੇ ਪ੍ਰੇਰਣਾ ਸਰੋਤ ਬਣੇ ਰਹੋਗੇ|

ਡਾਕਟਰ ਰਾਜ ਨੇ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਦੇ 9 ਹਲਕਿਆਂ ਤੋਂ ਮੰਤਰੀ ਸਾਹਿਬ, ਵਿਧਾਇਕ ਸਾਹਿਬਾਨ, ਹਲਕਾ ਇੰਚਾਰਜ, ਪਾਰਟੀ ਦੇ ਅਹੁਦੇਦਾਰ, ਵਰਕਰ ਅਤੇ ਮੇਰੇ ਟੀਮ ਮੈਂਬਰ…..ਮੇਰੇ ਇਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ, ਜਿਹਨਾਂ ਨੇ ਦਿਨ-ਰਾਤ ਇਕ ਕਰਕੇ ਮੇਰੇ ਲਈ ਦਿਨ ਰਾਤ ਮਿਹਨਤ ਕੀਤੀ | ਇਸ ਸਫਲਤਾ ਦਾ ਸਿਹਰਾ ਉਹਨਾਂ ਦੇ ਸਿਰ ਹੈ |

ਅੱਜ ਦੀ ਇਸ ਘੜੀ ਨੂੰ ਸੱਚ ਬਨਾਉਣ ਲਈ ਛੋਟੇ ਤੋਂ ਛੋਟਾ ਕਦਮ ਚੁੱਕਣ ਵਾਲੇ ਹਰ ਸ਼ਖਸ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਮੇਰਾ ਵਾਅਦਾ ਹੈ ਕਿ, ਮੈਂ ਅੱਜ, ਕੱਲ੍ਹ ਅਤੇ ਹਮੇਸ਼ਾ ਤੁਹਾਡੇ ਨਾਲ ਹਾਂ।

ਡਾਕਟਰ ਰਾਜ ਨੇ ਕਿਹਾ ਕਿ ਹੁਣ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਵਿਕਾਸ ਅਤੇ ਹਲਕਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣਾ ਹੀ ਮੇਰਾ ਟੀਚਾ ਹੋਵੇਗਾ। ਤੁਹਾਡੀ ਅਵਾਜ ਬਣਕੇ ਸੰਸਦ ਚ ਗੂੰਜਾਂਗਾ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗਾ।

1000
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply