#CDT_NEWS :: ZIMPA ::ਮੁੱਖ ਮੰਤਰੀ ਮਾਨ ਦੀ ਅਗਵਾਈ ਵਿਚ ਪਹਿਲੀ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪੌਦੇ ਲਗਾਉਣ ਲਈ 38 ਲੱਖ ਪੌਦੇ ਉਪਲਬੱਧ ਕਰਵਾਏ

ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਐਸ.ਡੀ ਸਿਟੀ ਪਬਲਿਕ ਸਕੂਲ ਆਦਮਵਾਲ ’ਚ ਲਗਾਏ ਪੌਦੇ

ਹੁਸ਼ਿਆਰਪੁਰ, 4 ਅਗਸਤ (CDT NEWS) :

Advertisements

          ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਐਸ.ਡੀ ਸਿਟੀ ਪਬਲਿਕ ਸਕੂਲ ਆਦਮਵਾਲ ਵਿਖੇ ਪੌਦੇ ਲਗਾਉਣ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਸਕੂਲ ਦੀ ਗਰਾਊਂਡ ਵਿਚ ਪੌਦੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵਾਤਾਵਰਣ ਦੀ ਸੁਰੱਖਿਆ ਵਿਚ ਉਨ੍ਹਾਂ ਦੇ ਸਰਾਹਨਾ ਯੋਗਦਾਨ ਲਈ ਵਧਾਈ ਦਿੱਤੀ ਅਤੇ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।

Advertisements

          ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਪੌਦੇ ਨਾ ਕੇਵਲ ਵਾਤਾਵਰਣ ਦੀ ਸੁਰੱਖਿਆ ਲਈ ਮਹੱਤਵਪੂਰਨ ਹਨ, ਬਲਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਅਤੇ ਹਰੇ ਵਾਤਾਵਰਣ ਨੂੰ ਯਕੀਕੀ ਬਣਾਉਣ ਵਿਚ ਵੀ ਸਹਾਇਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਅਤੇ ਇਸ ਦਿਸ਼ਾ ਵਿਚ ਅਨੇਕ ਕਦਮ ਉਠਾ ਰਹੀ ਹੈ। ਇਸੇ ਕੜੀ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪਹਿਲੀ ਵਾਰ ਜ਼ਿਲ੍ਹੇ ਨੂੰ ਪੌਦੇ ਲਗਾਉਣ ਲਈ 38 ਲੱਖ ਪੌਦੇ ਉਪਲਬੱਧ ਕਰਵਾਏ ਗਏ ਹਨ।

 

          ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲ ਰਾਜ ਨੂੰ ਹਰਿਆ ਭਰਿਆ ਅਤੇ ਸਾਫ-ਸੁਥਰਾ ਬਣਾਉਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਤਾਂ ਜੋ ਸਾਡੀ ਧਰਤੀ ਹਰੀ-ਭਰੀ ਅਤੇ ਸਿਹਤਮੰਦ ਬਣੀ ਰਹੀ।

          ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਅਤੇ ਹੋਰ ਸਟਾਫ ਮੈਂਬਰਾਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਮਹੱਤਵਪੂਰਨ ਕਾਰਜ ਲਈ ਸਕੂਲ ਦੀ ਚੋਣ ਕੀਤੀ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਸਕੂਲ ਪ੍ਰਸ਼ਾਸਨ ਦੁਆਰਾ ਲਗਾਏ ਗਏ ਪੌਦਿਆਂ ਦੀ ਉਚਿਤ ਦੇਖਭਾਲ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਵੀ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

          ਪ੍ਰੋਗਰਾਮ ਦੇ ਅਖੀਰ ਵਿਚ ਬ੍ਰਮ ਸ਼ੰਕਰ ਜਿੰਪਾ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਪੌਦਿਆਂ ਦੀ ਦੇਖਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਵਲੋਂ ਕਈ ਵਾਤਾਵਰਣ ਸਬੰਧੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸਾਰੇ ਨਾਗਰਿਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਐਸ.ਡੀ ਸਿਟੀ ਪਬਲਿਕ ਸਕੂਲ ਆਦਮਵਾਲ ਦੇ ਪ੍ਰਧਾਨ ਕਮਲੇਸ਼ ਸ਼ਰਮਾ, ਸਕੱਤਰ ਬਿੰਦੂਸਾਰ ਸ਼ੁਕਲਾ, ਚੇਅਰਮੈਨ ਸਚਿਨ ਮਲਹੋਤਰਾ, ਉਪ ਪ੍ਰਧਾਨ ਸੁਰਿੰਦਰ ਮੋਦਗਿਲ, ਪ੍ਰਿੰਸੀਪਲ ਅਨੀਤਾ ਸੈਣੀ, ਰਾਕੇਸ਼ ਕੇਹਰ, ਨਰੇਂਦਰ ਮੋਹਨ ਸ਼ਰਮਾ, ਮਾਸਟਰ ਸਤਪਾਲ ਗੁਪਤਾ, ਵਿਸ਼ਣੂ ਦਿਗੰਬਰ ਸੂਦ, ਮਧੂ ਸੂਦਨ ਕਾਲੀਆ, ਅਰਵਿੰਦ ਸੂਦ, ਆਪ ਨੇਤਾ ਰਾਜਨ ਸੈਣੀ, ਅਮਨਦੀਪ ਸਿੰਘ ਬਿੰਦਾ, ਸੰਜੀਵ ਠਾਕੁਰ, ਮੋਹਿਤ ਠਾਕੁਰ, ਸਤਿੰਦਰ ਸਿੰਘ, ਮਨਪ੍ਰੀਤ ਮਨੂ, ਸਤਪਾਲ ਸਿੰਘ ਅਤੇ ਸਟਾਫ਼ ਸਕੂਲ ਅਨੀਤਾ ਸ਼ਰਮਾ, ਰੇਖਾ ਸ਼ਰਮਾ, ਅਮਿਤਾ, ਦੀਪਿਕਾ, ਸ਼ੁਭਲਤਾ, ਹੈਡ ਗਰਲ ਸ਼ਿਸ਼ਟੀ ਮਲਹੋਤਰਾ, ਹੈਡ ਬੋਆਏ ਪੁਨੀਤ ਰਾਜੂ ਵੀ ਮੌਜੂਦ ਸਨ।

 

पर्यावरण सुरक्षा को लेकर गंभीरता से कार्य कर रही है पंजाब सरकार: ब्रम शंकर जिम्पा

– कैबिनेट मंत्री ने एस.डी सिटी पब्लिक स्कूल आदमवाल में किया पौधरोपण

होशियारपुर, 04 अगस्त: 

कैबिनेट मंत्री पंजाब ब्रम शंकर जिम्पा ने एस.डी सिटी पब्लिक स्कूल आदमवाल में पौधरोपण कार्यक्रम में भाग लिया। इस अवसर पर उन्होंने स्कूल परिसर में पौधारोपण कर पर्यावरण संरक्षण के प्रति अपनी प्रतिबद्धता व्यक्त की। उन्होंने स्कूल की प्रबंधन समिति के सदस्यों को पर्यावरण संरक्षण में उनके सराहनीय योगदान के लिए बधाई दी और इस पहल को आगे बढ़ाने के लिए उनकी प्रशंसा की। इस अवसर पर मेयर सुरिंदर कुमार व सीनियर डिप्टी मेयर प्रवीण सैनी भी मौजूद थे।

कार्यक्रम को संबोधित करते हुए, कैबिनेट मंत्री जिम्पा ने कहा कि पौधरोपण न केवल पर्यावरण की सुरक्षा के लिए महत्वपूर्ण है, बल्कि यह भावी पीढ़ियों के लिए स्वच्छ और हरित वातावरण सुनिश्चित करने में भी सहायक है। उन्होंने कहा कि पंजाब सरकार पर्यावरण सुरक्षा को लेकर गंभीर है और इस दिशा में अनेक कदम उठा रही है। इसी कड़ी में मुख्यमंत्री भगवंत सिंह मान के नेतृत्व में पहली बार ज़िले को पौधरोपण के लिए 38 लाख पौधे उपलब्ध करवाए गए हैं।

ब्रम शंकर जिम्पा ने इस अवसर पर मुख्यमंत्री का आभार जताया और कहा कि यह पहल राज्य को हरित और स्वच्छ बनाने की दिशा में एक बड़ा कदम है। उन्होंने कहा कि यह प्रत्येक नागरिक की जिम्मेदारी है कि वे अधिक से अधिक पौधे लगाएं और उनकी देखभाल करें ताकि हमारी धरती हरी-भरी और स्वस्थ बनी रहे।

इस अवसर पर स्कूल प्रबंधन समिति, प्रिंसिपल और अन्य स्टाफ सदस्यों ने कैबिनेट मंत्री का धन्यवाद किया कि उन्होंने इस महत्वपूर्ण कार्य के लिए स्कूल का चयन किया। उन्होंने आश्वासन दिया कि स्कूल प्रशासन द्वारा लगाए गए पौधों की उचित देखभाल की जाएगी और छात्रों को भी पर्यावरण संरक्षण के प्रति जागरूक किया जाएगा।

कार्यक्रम के अंत में ब्रम शंकर जिम्पा ने स्कूल के छात्रों और स्टाफ के साथ पौधों की देखभाल के प्रति जागरूकता फैलाने और अधिक से अधिक पौधरोपण करने के लिए प्रेरित किया। उन्होंने कहा कि आने वाले समय में सरकार और भी कई पर्यावरण संबंधी कार्यक्रमों का आयोजन करेगी, जिसमें सभी नागरिकों को बढ़-चढ़कर हिस्सा लेना चाहिए। इस अवसर पर एसडी सिटी पब्लिक स्कूल आदमवाल के अध्यक्ष कमलेश शर्मा, सचिव बिंदुसार शुक्ला, चेयरमैन सचिन मल्होत्रा,उपाध्यक्ष सुरिंदर मोदगिल, प्रिंसिपल अनीता सैनी, राकेश कैहर, नरेंद्र मोहन शर्मा, मास्टर सतपाल गुप्ता, विष्णु दिगंबर सूद, मधु सूदन कालिया, अरविंद सूद, आप नेता राजन सैनी, अमनदीप सिंह बिंदा, संजीव ठाकुर, मोहित ठाकुर, सतिंदर सिंह, मनप्रीत मनु, सतपाल सिंह और स्टाफ स्कूल अनीता शर्मा, रेखा शर्मा, अमिता, दीपिका, शुभलता, हेड गर्ल शिष्टि  मल्होत्रा, हेड बॉय पुनीत राजू भी मौजूद थे।

1067
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply