#PATHANKOT_RAJAN : ਅਰੋੜਾ ਵੱਲੋਂ ਅਧਿਆਪਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਤੱਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ

ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੋਟ ਜੈਮਲ ਸਿੰਘ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਵੱਲੋਂ ਅਧਿਆਪਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਤੱਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ

ਅਧਿਆਪਕ ਕੋਲ ਉਹ ਕਲਾ ਹੁੰਦੀ ਹੈ ਜੋ ਮਿੱਟੀ ਨੂੰ ਸੋਨਾ ਬਣਾ ਸਕਦੀ ਹੈ : ਬੀਪੀਈਓ ਪੰਕਜ ਅਰੋੜਾ

ਪਠਾਨਕੋਟ, 19 ਸਤੰਬਰ (ਰਾਜਿੰਦਰ ਰਾਜਨ ਬਿਊਰੋ )

ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਨਰੋਟ ਜੈਮਲ ਸਿੰਘ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਪੰਕਜ ਅਰੋੜਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਬਲਾਕ ਵਿੱਚ ਉਤੱਮ ਅਧਿਆਪਕ ਵੱਜੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ ਬਲਕਾਰ ਅੱਤਰੀ ਸਪਸ ਮਦਾਰਪੁਰ, ਨਰਿੰਦਰ ਸਿੰਘ ਸਪਸ ਸਰਫਚੱਕ, ਬਿਸੰਭਰ ਦਾਸ ਸਪਸ ਖਿਆਲਾ, ਅਨਿਸਾ ਸਲਾਰੀਆ ਸਪਸ ਭਟੋਆ, ਰੁਚੀ ਪਠਾਨੀਆ ਸਪਸ ਨੰਗਲ ਚੌਧਰੀਆਂ, ਵਿਜੇ ਮਸੀਹ ਸਪਸ ਕੀੜੀ ਖ਼ੁਰਦ, ਦੀਪਕ ਸੈਣੀ ਸਪਸ ਖੁਸ਼ੀ ਨਗਰ, ਨਰੇਸ਼ ਕੁਮਾਰ ਸਪਸ ਅਦਾਲਤਗੜ, ਰਚਨਾ ਠਾਕੁਰ ਸਪਸ ਮਾਜਰਾ, ਪੂਜਾ ਸਪਸ ਰਕਵਾਲ, ਸੀਮਾਂ ਰਘੂ ਸਪਸ ਅਲੀ ਖਾਂ, ਸੁਨੀਤ ਕੁਮਾਰ ਸਪਸ ਤੰਗੋਸਾਹ, ਕਮਲਜੀਤ ਸਿੰਘ ਸਪਸ ਪਹਾੜੋਂਚੱਕ , ਅਜੇ ਮਹਾਜਨ ਸਪਸ ਕਥਲੋਰ, ਸੁਨੀਤਾ ਸੈਣੀ ਸਪਸ ਝੇਲਾ ਆਮਦਾ ਗੁਰਦਾਸਪੁਰ, ਰਜਨੀ ਸੈਣੀ ਸਪਸ ਬਕਨੌਰ ਸ਼ਾਮਲ ਹਨ।

ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਪੰਕਜ ਅਰੋੜਾ ਨੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਰੇ ਅਧਿਆਪਕ ਉੱਤਮ ਹਨ। ਅਧਿਆਪਕ ਕੋਲ ਉਹ ਕਲਾ ਹੁੰਦੀ ਹੈ ਜੋ ਮਿੱਟੀ ਨੂੰ ਸੋਨਾ ਬਣਾ ਸਕਦੀ ਹੈ। ਕਿਸੇ ਵਿਦਿਆਰਥੀ ਲਈ ਮਹਾਨ ਸੁਪਨੇ ਦੀ ਸ਼ੁਰੂਆਤ ਉਸ ਦੇ ਅਧਿਆਪਕ ਤੋਂ ਹੀ ਸ਼ੁਰੂ ਹੁੰਦੀ ਹੈ। ਹਰ ਵਿਦਿਆਰਥੀ ਦੀ ਜਿੰਦਗੀ ਵਿੱਚ ਰੋਲ ਮਾਡਲ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਤੋਂ ਪ੍ਰਭਾਵਿਤ ਜਾਂ ਪ੍ਰੇਰਿਤ ਹੋ ਕੇ ਉਹ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇ ਸਕਣ। ਇੱਕ ਅਧਿਆਪਕ ਆਪਣੀ ਕਾਬਲੀਅਤ ਨਾਲ ਵਿਦਿਆਰਥੀ ਦੇ ਦਿਮਾਗ ਤੱਕ ਕਿਸੇ ਗੱਲ ਨੂੰ ਪਹੁੰਚਾ ਸਕਦਾ ਹੈ ਪਰ ਉਹੀ ਗੱਲ ਵਿਦਿਆਰਥੀ ਦੇ ਦਿਲ ਤੱਕ ਉਸ ਸਮੇਂ ਉਤਰੇਗੀ ਜਦੋਂ ਇੱਕ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਬਣੇ ਤਾਂ ਕਿ ਵਿਦਿਆਰਥੀ, ਅਧਿਆਪਕ ਦੀ ਅਹਿਮੀਅਤ ਨੂੰ ਸਮਝਣ ਅਤੇ ਉਸ ਦੇ ਮੁਰੀਦ ਹੋ ਜਾਣ। ਅਧਿਆਪਕ ਆਪਣੇ ਵਿਦਿਆਰਥੀਆਂ ਸਾਹਮਣੇ ਅਜਿਹੀ ਮਿਸਾਲ ਪੈਦਾ ਕਰਨ ਤਾਂ ਕਿ ਉਹ ਵੀ ਇਹ ਗੱਲ ਕਹਿਣ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਅਧਿਆਪਕ ਵਰਗੇ ਬਣਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਦੇ ਸ਼ੁੱਭ ਅਵਸਰ ਤੇ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਨਰੋਟ ਜੈਮਲ ਸਿੰਘ ਇਨ੍ਹਾਂ ਅਧਿਆਪਕਾਂ ਨੂੰ ਇਹ ਪੁਰਸਕਾਰ ਪ੍ਰਦਾਨ ਕਰਕੇ ਪ੍ਰਸੰਨਤਾ ਅਤੇ ਮਾਣ ਮਹਿਸੂਸ ਕਰਦਾ ਹੈ।

ਇਸ ਮੌਕੇ ਤੇ ਨਰੇਸ਼ ਕੁਮਾਰ ਕਲਰਕ, ਪੰਕਜ ਸ਼ਰਮਾ ਐਮਆਈਐਸ ਕੋਆਰਡੀਨੇਟਰ, ਰਜਨੀ ਬਾਲਾ ਡਾਟਾ ਐਂਟਰੀ ਆਪਰੇਟਰ, ਸੁਮਨ ਬਾਲਾ ਅਕਾਉਂਟੈਂਟ, ਗੁਰਸ਼ਰਨ ਕੌਰ ਸਪੋਰਟਸ ਕੋਆਰਡੀਨੇਟਰ, ਤਲਵਿੰਦਰ ਸਿੰਘ ਮਿਡ ਡੇ ਮੀਲ ਕੋਆਰਡੀਨੇਟਰ, ਸੀਐਚਟੀ ਪਵਨ ਕੁਮਾਰ, ਸੀਐਚਟੀ ਅੰਜੂ ਬਾਲਾ, ਸੀਐਚਟੀ ਸ੍ਰਿਸ਼ਟਾ ਦੇਵੀ, ਬਲਜਿੰਦਰ ਕੁਮਾਰ ਆਦਿ ਮੌਜੂਦ ਸਨ।
2343
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply