ਪੰਜਾਬ ਪੁਲਿਸ ਨੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਕਾਰਟੇਲ ਦਾ ਕੀਤਾ ਪਰਦਾਫਾਸ਼; 8.2 ਕਿਲੋ ਹੈਰੋਇਨ ਤੇ ਚਾਰ ਪਿਸਤੌਲਾਂ ਸਮੇਤ ਦੋ ਕਾਬੂ
- ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 13.1 ਕਿਲੋ ਕੈਮੀਕਲ, 6 ਕਿਲੋ ਅਫੀਮ ਵੀ ਕੀਤੀ ਬਰਾਮਦ
- ਗ੍ਰਿਫ਼ਤਾਰ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ: ਡੀਜੀਪੀ ਗੌਰਵ ਯਾਦਵ
- ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
- गुजरात में ATS और NCB ने पोरबंदर के समंदर में 700 करोड़ से अधिक की ड्रग्स जब्त
- #Youth_Akali_Dal :: ‘Meri Dastaar Meri Shaan’ :: Youth Akali Dal Celebrates Guru Nanak Dev Ji’s Prakash Purab with Dastaar Camps Across Punjab
- Cabinet Minister Harbhajan Singh ETO Strongly Opposes Land Allocation to Haryana for Vidhan Sabha in Chandigarh
- On sacred occasion of parkash purab of Sri Guru Nanak Dev ji, CM_Mann pays obeisance at Gurdwara Chevin patshahi
- #DGP_PUNJAB :: CP_Gurpreet_Bhullar :: PUNJAB POLICE BUSTS NARCO SMUGGLING AND ARMS CARTEL; TWO HELD WITH 8.2KG HEROIN, GLOCK AMONG FOUR PISTOLS
- #DGP_PUNJAB : CP_Gurpreet_Bhullar: : ਪੰਜਾਬ ਪੁਲਿਸ ਨੇ 13.1 ਕਿਲੋ ਕੈਮੀਕਲ, 6 ਕਿਲੋ ਅਫੀਮ, 8.2 ਕਿਲੋ ਹੈਰੋਇਨ ਤੇ ਚਾਰ ਪਿਸਤੌਲਾਂ ਸਮੇਤ ਦੋ ਕਾਬੂ ਕੀਤੇ
ਚੰਡੀਗੜ੍ਹ/ਅੰਮ੍ਰਿਤਸਰ, 15 ਨਵੰਬਰ (CANADIAN DOABA TIMES) :
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮਾਂ ਨੇ ਉਹਨਾਂ ਕੋਲੋਂ 8.27 ਕਿਲੋਗ੍ਰਾਮ ਹੈਰੋਇਨ, 6 ਕਿਲੋ ਅਫੀਮ, 13.1 ਕਿਲੋ ਕੈਮੀਕਲ ਅਤੇ ਆਧੁਨਿਕ 9 ਐਮਐਮ ਗਲਾਕ ਸਮੇਤ 4 ਪਿਸਤੌਲਾਂ ਅਤੇ 17 ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਦਿੱਤਿਆ ਪ੍ਰਤਾਪ ਉਰਫ਼ ਕਾਕਾ (23) ਵਾਸੀ ਭੱਲਾ ਕਲੋਨੀ ਛੇਹਰਟਾ, ਅੰਮ੍ਰਿਤਸਰ ਅਤੇ ਸ਼ੰਭੂ ਕਬੀਰ (35) ਵਾਸੀ ਪ੍ਰੇਮ ਨਗਰ, ਕੋਟ ਖਾਲਸਾ ਹੁਣ ਭਾਈ ਮੰਝ ਸਾਹਿਬ, ਤਰਨਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਨਾਲ ਸਬੰਧਤ ਕਈ ਕੇਸ ਦਰਜ ਹਨ, ਜਦਕਿ ਮੁਲਜ਼ਮ ਸ਼ੰਭੂ ਕਬੀਰ ਇੱਕ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਅਦਿੱਤਿਆ ਉਰਫ਼ ਕਾਕਾ ਦੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਮਿਲੀ ਭਰੋਸੇਯੋਗ ਸੂਹ ‘ਤੇ ਕਰਵਾਈ ਕਰਦਿਆਂ ਥਾਣਾ ਇਸਲਾਮਾਬਾਦ ਦੀਆਂ ਪੁਲਿਸ ਟੀਮਾਂ ਨੇ ਜਾਲ ਵਿਛਾ ਕੇ ਉਸ ਨੂੰ ਕੋਟ ਖਾਲਸਾ, ਅੰਮ੍ਰਿਤਸਰ ਵਿਖੇ ਪ੍ਰੇਮ ਨਗਰ ਰੋਡ ਸਥਿਤ ਬੰਦ ਭੱਠਾ ਤੋਂ ਕਾਬੂ ਕਰ ਲਿਆ ਅਤੇ ਉਸ ਕੋਲੋਂ ਦੋ ਪਿਸਤੌਲਾਂ – .32 ਬੋਰ ਅਤੇ .30 ਬੋਰ – ਸਮੇਤ 13 ਜਿੰਦਾ ਕਾਰਤੂਸ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਤਫਤੀਸ਼ ਦੌਰਾਨ ਮੁਲਜ਼ਮ ਸ਼ੰਭੂ ਕਬੀਰ ਦਾ ਨਾਂ ਵੀ ਸਾਹਮਣੇ ਆਇਆ, ਜਿਸ ਉਪਰੰਤ ਪੁਲੀਸ ਟੀਮਾਂ ਨੇ ਉਸ ਨੂੰ ਤੁਰੰਤ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਸ਼ੰਭੂ ਕਬੀਰ ਨੂੰ ਕੋਟ ਖਾਲਸਾ, ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਰੋਡ ਸਥਿਤ ਪੁਰਾਣੇ ਗੈਸ ਗੋਦਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸ਼ੰਬੂ ਦੇ ਖੁਲਾਸੇ ‘ਤੇ ਕੀਤੀ ਗਈ ਤਫ਼ਤੀਸ਼ ਦੌਰਾਨ ਪੁਲਿਸ ਟੀਮਾਂ ਨੇ ਉਸ ਕੋਲੋਂ 275 ਗ੍ਰਾਮ ਹੈਰੋਇਨ, 11.1 ਕਿਲੋ ਕੈਮੀਕਲ (ਹੈਰੋਇਨ ਵਿੱਚ ਮਿਲਾ ਕੇ ਵਰਤਿਆ ਜਾਣ ਵਾਲੇ ਕੈਮੀਕਲ) ਅਤੇ ਇੱਕ .32 ਬੋਰ ਦਾ ਪਿਸਤੌਲ ਬਰਾਮਦ ਕੀਤਾ।
ਸੀਪੀ ਨੇ ਦੱਸਿਆ ਕਿ ਮੁਲਜ਼ਮ ਆਦਿਤਿਆ ਉਰਫ਼ ਕਾਕਾ ਦੇ ਖੁਲਾਸੇ ‘ਤੇ ਅਗਲੇਰੀ ਤਫ਼ਤੀਸ਼ ਦੌਰਾਨ ਉਸ ਪਾਸੋਂ 5 ਕਿਲੋਗ੍ਰਾਮ ਅਤੇ 3 ਕਿਲੋ ਹੈਰੋਇਨ ਦੇ 2 ਪਾਰਸਲ, 2 ਕਿਲੋ ਕੈਮੀਕਲ, 6 ਕਿਲੋ ਅਫੀਮ ਅਤੇ ਇੱਕ 9 ਐਮਐਮ ਗਲੌਕ ਪਿਸਤੌਲ ਸਮੇਤ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।
ਇਸ ਸਬੰਧੀ ਮੁਲਜ਼ਮਾਂ ਵਿਰੁੱਧ ਤਿੰਨ ਵੱਖ-ਵੱਖ ਕੇਸ ਕੀਤੇ ਗਏ ਹਨ ਜਿਹਨਾਂ ਵਿੱਚ ਐਫਆਈਆਰ ਨੰਬਰ 240 ਮਿਤੀ 6/11/23 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਇਸਲਾਮਾਬਾਦ ਵਿਖੇ, ਐਨਡੀਪੀਐਸ ਐਕਟ ਦੀ ਧਾਰਾ 18 ਅਤੇ 21-ਸੀ ਅਤੇ ਅਸਲਾ ਦੀ ਧਾਰਾ 25 ਅਧੀਨ ਥਾਣਾ ਇਸਲਾਮਾਬਾਦ ਵਿਖੇ ਐਫਆਈਆਰ ਨੰਬਰ 247 ਅਤੇ ਐਫ.ਆਈ.ਆਰ. ਨੰਬਰ 246 ਮਿਤੀ 13/11/24 ਨੂੰ ਥਾਣਾ ਇਸਲਾਮਾਬਾਦ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ ਤਹਿਤ ਥਾਣਾ ਇਸਲਾਮਾਬਾਦ ਵਿਖੇ ਦਰਜ ਮਾਮਲੇ ਸ਼ਾਮਲ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp