Latest-ਪੀ.ਏ.ਪੀ. ਜਲੰਧਰ ‘ਚ ਹੋ ਰਹੀ ਭਰਤੀ ਦਾ ਹੁਸ਼ਿਆਰਪੁਰ ਜ਼ਿਲ•ੇ ਦੇ ਨੌਜਵਾਨ ਵੱਧ ਤੋਂ ਵੱਧ ਲਾਹਾ ਲੈਣ : ਡਿਪਟੀ ਕਮਿਸ਼ਨਰ

ਭਾਰਤੀ ਹਵਾਈ ਫੌਜ ਦੀ ਭਰਤੀ 5 ਤੋਂ 
      ਹੁਸ਼ਿਆਰਪੁਰ, (ਸੁਖਵਿੰਦਰ, ਅਜੈ) :  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੀ.ਏ.ਪੀ.ਗਰਾਊਂਡ ਜਲੰਧਰ ਵਿਖੇ 5 ਤੋਂ 8 ਅਗਸਤ ਤੱਕ ਭਾਰਤੀ ਹਵਾਈ ਫੌਜ ਵਲੋਂ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਇਸ ਭਰਤੀ ਰੈਲੀ ਦਾ ਜ਼ਿਲ•ਾ ਹੁਸ਼ਿਆਰਪੁਰ ਦੇ ਨੌਜਵਾਨ ਵੱਧ ਤੋਂ ਵੱਧ ਲਾਹਾ ਲੈਣ। ਉਨ•ਾਂ ਕਿਹਾ ਕਿ ਇਸ ਭਰਤੀ ਰੈਲੀ ਵਿੱਚ 12 ਜ਼ਿਲਿ•ਆਂ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ, ਰੂਪ ਨਗਰ, ਮੋਗਾ, ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਬਠਿੰਡਾ ਅਤੇ ਕਪੂਰਥਲਾ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜਿਨ•ਾਂ ਨੌਜਵਾਨਾਂ ਦਾ ਜਨਮ 19 ਜੁਲਾਈ 1999 ਤੋਂ 1 ਜੁਲਾਈ 2003 ਦੇ ਵਿਚਕਾਰ ਹੋਇਆ ਹੈ ਅਤੇ ਬਾਰਵੀਂ 50 ਪ੍ਰਤੀਸ਼ਤ ਅੰਕਾਂ ਅਤੇ ਅੰਗਰੇਜ਼ੀ ਵਿਸ਼ਾ ਵੀ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤਾ ਹੈ, ਇਸ ਰੈਲੀ ਲਈ ਯੋਗ ਹਨ। ਉਨ•ਾਂ ਦੱਸਿਆ ਕਿ ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਮੋਗਾ ਜ਼ਿਲ•ੇ ਦੇ ਨੌਜਵਾਨਾਂ ਦਾ ਸਰੀਰਿਕ ਤੰਦਰੁਸਤੀ ਅਤੇ ਲਿਖਤੀ ਟੈਸਟ 5 ਅਗਸਤ ਨੂੰ ਹੋਵੇਗਾ ਤੇ ਯੋਗਤਾ 1 ਅਤੇ 2 ਟੈਸਟ 6 ਅਗਸਤ ਨੂੰ ਹੋਵੇਗਾ।

Advertisements


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ•ਾਂ ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਬਠਿੰਡਾ ਅਤੇ ਕਪੂਰਥਲਾ ਜਿਲਿ•ਆਂ ਦੇ ਨੌਜਵਾਨਾਂ ਦਾ ਸਰੀਰਿਕ ਤੰਦਰੁਸਤੀ ਤੇ ਲਿਖਤੀ ਟੈਸਟ 7 ਅਗਸਤ ਨੂੰ ਹੋਵੇਗਾ ਤੇ ਯੋਗਤਾ 1 ਅਤੇ 2 ਟੈਸਟ 8 ਅਗਸਤ ਨੂੰ ਲਿਆ ਜਾਵੇਗਾ। ਉਨ•ਾਂ ਦੱਸਿਆ ਕਿ ਇਹ ਭਰਤੀ ਰੈਲੀ ਗਰੁੱਪ ਵਾਈ (ਆਟੋ ਮੋਬਾਇਲ ਟੈਕਨੀਸ਼ੀਅਨ) ਅਤੇ ਆਈ.ਏ.ਐਫ.ਪੁਲਿਸ ਲਈ ਕਰਵਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਰੈਲੀ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਇਨ•ਾਂ ਜਿਲਿ•ਆਂ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੇ ਨਾਲ ਰਿਹਾਇਸ਼ ਦੇ ਸਬੂਤ ਦਾ ਅਸਲ ਸਰਟੀਫਿਕੇਟ, 12ਵੀਂ ਦਾ ਸਰਟੀਫਿਕੇਟ ਚਾਰ-ਚਾਰ ਫੋਟੋ ਕਾਪੀਆਂ ਸਮੇਤ ਅਤੇ 10 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲਿਆਉਣੀਆਂ ਹੋਣਗੀਆਂ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply