ਚੱਬੇਵਾਲ ਹਲਕਾ ਬਣੇਗਾ ਵਿਕਾਸ ਦੀ ਮੂੰਹ ਬੋਲਦੀ ਤਸਵੀਰ :- ਡਾ.ਇਸ਼ਾਂਕ ਕੁਮਾਰ
ਯਕੀਨੀ ਬਣਾਵਾਂਗਾ ਕਿ ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਹਰ ਹਲਕਾ ਨਿਵਾਸੀ ਤੱਕ ਪਹੁੰਚਣ
ਚੱਬੇਵਾਲ / ਹੁਸ਼ਿਆਰਪੁਰ (ਕੈਨੇਡੀਅਨ ਦੋਆਬਾ ਟਾਇਮਜ਼ ) ਮੇਰਾ ਸੁਪਨਾ ਹੈ ਕਿ, ਵਿਧਾਨ ਸਭਾ ਹਲਕਾ ਚੱਬੇਵਾਲ ਦੇ ਹਰ ਪਿੰਡ ਵਿੱਚ ਸੜਕਾਂ, ਗਲੀਆਂ, ਸੀਵਰੇਜ, ਜਿੰਮ ਆਦਿ ਵਰਗੀਆਂ ਚੰਗੀਆਂ ਬੁਨਿਆਦੀ ਸਹੂਲਤਾਂ ਹੋਣ ਅਤੇ ਮੇਰੇ ਹਲਕੇ ਦਾ ਹਰ ਪਿੰਡ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਬਣੇ- ਇਹ ਵਿਚਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਇਸ਼ਾਂਕ ਕੁਮਾਰ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਕੀਤੀਆਂ ਚੋਣ ਮੀਟਿੰਗਾਂ ਦੌਰਾਨ ਕੀਤਾ |
ਵਰਨਣਯੋਗ ਹੈ ਕਿ ਵਿਕਾਸ ਦੇ ਨਾਂ ‘ਤੇ ਪ੍ਰਚਾਰ ਕਰਨ ਵਾਲੇ ਡਾ: ਇਸ਼ਾਂਕ ਦੀ ਚੋਣ ਮੁਹਿੰਮ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਰਹੇ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਡਾ: ਇਸ਼ਾਂਕ ਦੀ ਲੋਕਪ੍ਰਿਅਤਾ ਦਿਨੋਂ-ਦਿਨ ਵਧ ਰਹੀ ਹੈ | ਡਾ: ਇਸ਼ਾਂਕ ਦਾ ਕਹਿਣਾ ਹੈ ਕਿ ਚੱਬੇਵਾਲ ਦੇ ਲੋਕਾਂ ਵੱਲੋਂ ਮਿਲ ਰਿਹਾ ਹਾਂ-ਪੱਖੀ ਸਮਰਥਨ ਇਹ ਵੀ ਦਰਸਾਉਂਦਾ ਹੈ ਕਿ ਸਾਬਕਾ ਵਿਧਾਇਕ ਅਤੇ ਮੌਜੂਦਾ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਇਲਾਕੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ | ਹਾਲ ਹੀ ਵਿੱਚ ਪਿੰਡ ਰੂਪੋਵਾਲ, ਰਾਜਪੁਰ ਭਾਈਆਂ, ਮੱਲ ਮਜਾਰਾ, ਗੋਪਾਲੀਆਂ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਡਾ: ਇਸ਼ਾਂਕ ਨੇ ਵਾਅਦਾ ਕੀਤਾ ਕਿ ਉਹ ਆਪਣੇ ਇਲਾਕੇ ਦੇ ਹਰ ਵਸਨੀਕ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਗੇ ਅਤੇ ਉਨ੍ਹਾਂ ਦਾ ਉਦੇਸ਼ ਹਰ ਬੱਚੇ ਅਤੇ ਨੌਜਵਾਨ ਨੂੰ ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ ਹੈ |
ਇਸ ਮੀਟਿੰਗ ਵਿਚ ਡਾ: ਇਸ਼ਾਂਕ ਦੀ ਹਮਾਇਤ ਲਈ ਪਹੁੰਚੇ ਮੈਡਮ ਸੋਨੀਆ ਅਤੇ ਡਾ: ਰਿਤਿਕ ਕੁਮਾਰ ਨੇ ਵੀ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦਾ ਹਰ ਮੈਂਬਰ ਹਰ ਲੋੜ ‘ਚ ਹਲਕਾ ਵਾਸੀਆਂ ਦੇ ਨਾਲ ਹਰ ਸਮੇਂ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਦੇ ਲੋਕ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲ ਸਕਦੇ ਹਨ। ਇਸ ਮੀਟਿੰਗ ਵਿੱਚ ਡਾ: ਰਾਜਕੁਮਾਰ ਚੱਬੇਵਾਲ ਵੀ ਕੁਝ ਸਮੇਂ ਲਈ ਹਾਜ਼ਰ ਹੋਏ ਅਤੇ ਲੋਕਾਂ ਨੂੰ ਡਾ: ਇਸ਼ਾਂਕ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਅਤੇ ਜਾਰੀ ਰੱਖਣ ਲਈ ਡਾ. ਇਸ਼ਾਂਕ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਵਿਚ ਸਹਿਯੋਗ ਦੇਣ।
- #Hoshiarpur_Phagwara : ਸੰਘਣੀ ਧੁੰਦ ਦੌਰਾਨ ਮੋਟਰਸਾਈਕਲ ਰੇਹੜੇ ਤੇ ਨਿੱਜੀ ਬੱਸ ਦੀ ਹੋਈ ਸਿੱਧੀ ਟੱਕਰ, ਪਰਿਵਾਰ ਦੇ 3 ਜੀਆਂ ਦੀ ਦਰਦਨਾਕ ਮੌਤ
- ਚੱਬੇਵਾਲ ਹਲਕਾ ਬਣੇਗਾ ਵਿਕਾਸ ਦੀ ਮੂੰਹ ਬੋਲਦੀ ਤਸਵੀਰ :- ਡਾ.ਇਸ਼ਾਂਕ ਕੁਮਾਰ
- पंजाब पुलिस में जल्द ही 10,000 और पुलिसकर्मियों की भर्ती की जाएगी, 1200 से अधिक पुलिसकर्मियों को नियुक्ति पत्र सौंपे
- ਵੱਡੀ ਖ਼ਬਰ : ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ
- ਪੰਜਵੀ ਕਲਾਸ ਦੀ ਬੱਚੀ ਦੀ ਗੋਲੀ ਲੱਗਣ ਕਾਰਣ ਮੌਤ
- चंडीगढ़ पंजाब का हैं और पंजाब का ही रहेगा, इस पर राजनीती करना गलत है : पूर्व कैबिनेट मंत्री तीक्ष्ण सूद

EDITOR
CANADIAN DOABA TIMES
Email: editor@doabatimes.com
Mob:. 98146-40032 whtsapp