ਕਿਹਾ ਕਾਂਗਰਸ ਅਤੇ ਠੰਡਲ ਨੂੰ ਵੋਟ ਪਾਉਣ ਦਾ ਸਵਾਲ ਹੀ ਨਹੀਂ ਉੱਠਦਾ
– ਡਾ ਰਾਜ ਦੇ ਵਿਕਾਸ ਕਰਾਜਾਂ ਤੋਂ ਪ੍ਰਭਾਵਿਤ ਹੋ ਕੇ ਲਿਆ ਫੈਸਲਾ
ਚੱਬੇਵਾਲ / ਹੁਸ਼ਿਆਰਪੁਰ (ਆਦੇਸ਼ )
ਇਕ ਪਾਸੇ ਜਿੱਧਰ ਡੇਰਾ ਬਾਬਾ ਨਾਨਕ ਵਿਧਾਨ ਸਭ ਹਲਕੇ ਚ ਖੁਲਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਾ ਐਲਾਨ ਕੀਤਾ ਗਯਾ ਹੈ ਅਤੇ ਅਕਾਲੀ ਆਗੂ ਸਰਬਜੀਤ ਸਿੰਘ ਨੇ ਸ਼ਰੇਆਮ ਇਸਦਾ ਐਲਾਨ ਕੀਤਾ ਹੈ ਓਥੇ ਹੁਸ਼ਿਆਰਪੁਰ ਦੇ ਵਿਧਾਨ ਸਭ ਹਲਕਾ ਚੱਬੇਵਾਲ ਦੇ ਪਿੰਡ ਟੋਡਰਪੁਰ ਵਿਖੇ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਹਲਕੇ ਵਿਚ ਉਹਨਾਂ ਦੇ ਪ੍ਰਮੁੱਖ ਉੱਘੇ ਨੇਤਾਵਾਂ ਬਲਵਿੰਦਰ ਸਿੰਘ ਢਿੱਲੋਂ (ਟੋਡਰਪੁਰ ), ਹਰਦੀਪ ਸਿੰਘ ਸਰਪੰਚ (ਬਾਹੋਵਾਲ), ਸੁਖਦੇਵ ਸਿੰਘ ਸਰਪੰਚ(ਬੰਬੇਲੀ) ਆਦਿ ਨੇ ਆਪਣੇ 200 ਦੇ ਲਗਭਗ ਸਾਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਡਾ. ਇਸ਼ਾਂਕ ਦੇ ਹਕ਼ ਵਿੱਚ ਨਾਰਾ ਬੁਲੰਦ ਕੀਤਾ |
ਇਸ ਮੌਕੇ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਕੁਲਵਿੰਦਰ ਸਿੰਘ ਰਸੂਲਪੁਰੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ | ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਨੇ ਇਹਨਾਂ ਆਗੂਆਂ ਦਾ ਆਮ ਆਦਮੀ ਪਾਰਟੀ ਵਿੱਚ ਸੁਆਗਤ ਕੀਤਾ ਅਤੇ ਉਹਨਾਂ ਨੂੰ ਪੂਰਾ ਮਾਨ-ਸਨਮਾਨ ਦੇਣ ਦੀ ਗੱਲ ਕਹੀ| ਇਸ ਮੌਕੇ ‘ਤੇ ਸਾਬਕਾ ਅਕਾਲੀ ਆਗੂ ਜਗਜੀਤ ਸਿੰਘ ਪਰਮਾਰ ਨੇ ਕਿਹਾ ਕਿ ਸੋਹਣ ਸਿੰਘ ਠੰਡਲ ਦੁਆਰਾ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਚਲੇ ਜਾਣ ਨਾਲ ਅਤੇ ਅਕਾਲੀ ਦਲ ਦੁਆਰਾ ਚੋਣਾਂ ਨਾ ਲੜਨ ਦਾ ਫੈਸਲਾ ਕਰ ਕੇ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਨਿਰਾਸ਼ ਕੀਤਾ ਗਿਆ ਹੈ |
ਉਹਨਾਂ ਨੇ ਸੋਹਣ ਸਿੰਘ ਠੰਡਲ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਕਰੀਬੀ ਸਾਥੀਆਂ ਨੂੰ ਵੀ ਵਿਸ਼ਵਾਸ ‘ਚ ਲੈਣਾ ਜ਼ਰੂਰੀ ਨਹੀਂ ਸਮਝਿਆ ਜਿਸ ਨਾਲ ਉਹ ਸਾਰੇ ਬਹੁਤ ਆਹਤ ਹੋਏ ਹਨ ਜਿਸ ਕਾਰਨ ਠੰਡਲ ਨੂੰ ਕਿਸੀ ਵੀ ਤਰ੍ਹਾਂ ਦਾ ਸਮਰਥਨ ਦੇਣ ਦਾ ਸਵਾਲ ਹੀ ਨਹੀਂ ਉੱਠਦਾ | ਕਾਂਗਰਸ ਬਾਰੇ ਟਿੱਪਣੀ ਕਰਦਿਆਂ ਓਹਨਾਂ ਨੇ ਕਿਹਾ ਕਿ ਪੰਥਕ ਮੁੱਦਿਆਂ ਕਾਰਣ ਇਹ ਵੀ ਸੋਚ ਤੋਂ ਬਾਹਰੀ ਗੱਲ੍ਹ ਹੈ | ਇਸ ਤੋਂ ਇਲਾਵਾ ਹਲਕਾ ਚੱਬੇਵਾਲ ਵਿੱਚ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਨੇ ਜੋ ਆਪਣੀ ਮਿਹਨਤ ਅਤੇ ਈਮਾਨਦਾਰੀ ਨਾਲ ਵਿਕਾਸ ਕਾਰਜਾਂ ਦਾ ਹੜ੍ਹ ਚੱਬੇਵਾਲ ਵਿੱਚ ਲਿਆਂਦਾ ਹੈ, ਉਸ ਨੇ ਉਹਨਾਂ ਦੇ ਹਮਾਇਤੀ ਅਤੇ ਵਿਰੋਧੀਆਂ ਨੂੰ ਇਕਸਾਰ ਪ੍ਰਭਾਵਿਤ ਕੀਤਾ ਹੈ, ਇਸ ਨੂੰ ਭਾਵੇਂ ਕੋਈ ਮੰਨੇ ਜਾਂ ਨਹੀਂ |
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਹਲਕੇ ਦੇ ਹਰ ਪਿੰਡ ਦੇ ਸੁਧਾਰ ਲਈ ਕੰਮਕੀਤਾ ਹੈ | ਉਹਨਾਂ ਕਿਹਾ ਕਿ ਹਲਕਾ ਵਾਸੀਆਂ ਦੀ ਹਰ ਮੰਗ ਨੂੰ ਸਿਰ-ਮੱਥੇ ਲੈ ਕੇ ਉਸ ਨੂੰ ਪੂਰਾ ਕਰਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਕਰਵਾ ਕੇ ਹੀ ਦਮ ਲੈਣਾ ਡਾ ਰਾਜ ਦੀ ਖਾਸੀਅਤ ਹੈ, ਜਿਸ ਦੀ ਸਿਫਤ ਉਹਨਾਂ ਦੇ ਵਿਰੋਧੀ ਵੀ ਕਰਦੇ ਹਨ | ਡਾ ਰਾਜ ਦੇ ਵਿਧਾਇਕੀ ਕਾਰਜ ਕਾਲ ਵਿੱਚ ਅਤੇ ਕੁਝ ਮਹੀਨਿਆਂ ਦੇ ਸੰਸਦ ਮੈਂਬਰ ਵਜੋਂ ਦੇ ਸਮੇਂ ਵਿੱਚ ਉਹਨਾਂ ਨੇ ਚੱਬੇਵਾਲ ਹਲਕੇ ਦੀ ਕਾਇਆ ਕਲਪ ਕਰਕੇ ਰੱਖ ਦਿੱਤੀ ਹੈ | ਉਹਨਾਂ ਦੇ ਇਸ ਕਥਨ ‘ਤੇ ਹਾਮੀ ਭਰਦਿਆਂ ਬਲਵਿੰਦਰ ਸਿੰਘ ਢਿੱਲੋਂ ਨੇ ਵੀ ਇਸ ਗੱਲ ‘ਤੇ ਵੀ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਕਾਰਗੁਜ਼ਾਰੀਆਂ ਕਾਰਣ ਨਹੀਂ ਡਾ ਰਾਜ ਦੀ ਵਿਅਕਤੀਗਤ ਸ਼ਖ਼ਸੀਅਤ ਅਤੇ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਪੁੱਤਰ ਡਾ ਇਸ਼ਾਂਕ ਦੇ ਸਮਰਥਨ ਵਿੱਚ ਉਤਰੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਚੱਬੇਵਾਲ ਵਿੱਚ ਡਾ ਰਾਜ ਦੀ ਚਲਾਈ ਗਈ ਵਿਕਾਸ ਦੀ ਹਨੇਰੀ ਨੂੰ ਡਾ. ਇਸ਼ਾਂਕ ਦੀ ਜਿੱਤ ਨਾਲ ਦੁੱਗਣੀ ਰਫਤਾਰ ਮਿਲੇ ਅਤੇ ਚੱਬੇਵਾਲ ਦੀ ਇਕ ਵੱਖਰੀ ਪਹਿਚਾਣ ਬਣੇ |
ਡਾ. ਇਸ਼ਾਂਕ ਜੋ ਕਿ ਇਕ ਨੌਜਵਾਨ, ਪੜ੍ਹੇ-ਲਿਖੇ, ਸੂਝਵਾਨ ਆਗੂ ਹਨ ਅਤੇ ਹਲਕੇ ਵਿੱਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਦਿਆਂ ਹਲਕੇ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੇ ਜਾਣਿਆ ਹੈ | ਇਸ ਲਈ ਸਾਨੂੰ ਯਕੀਨ ਹੈ ਕਿ ਉਹ ਵੀ ਡਾ ਰਾਜ ਦੀ ਤਰ੍ਹਾਂ ਹੀ ਹਲਕੇ ਲਈ ਮਿਹਨਤ ਕਰ ਚੱਬੇਵਾਲ ਨੂੰ ਵਿਕਾਸ ਦੇ ਸਿਖਰ ‘ਤੇ ਲੈ ਕੇ ਜਾਣਗੇ ਇਸ ਲਈ ਅਸੀਂ ਉਹਨਾਂ ਦਾ ਸਾਥ ਦੇਣ ਦਾ ਨਿਸ਼ਚੇ ਕਰ ਉਹਨਾਂ ਦੇ ਸਮਰਥਨ ਵਿੱਚ ਅੱਗੇ ਆਏ ਹਾਂ |
ਇਸ ਮੌਕੇ ਅਕਾਲੀ ਦਲ ਦੇ ਪ੍ਰਮੁੱਖ ਆਗੂ ਬਲਵਿੰਦਰ ਸਿੰਘ ਢਿੱਲੋਂ, ਜਗਤਾਰ ਸਿੰਘ ਪਰਮਾਰ, ਦਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ , ਬੱਬੀ ਸੈਣੀ, ਬਲਵੀਰ ਸਿੰਘ, ਅੰਮ੍ਰਿਤ ਸਿੰਘ ਬੱਬੀ, ਮੇਜਰ ਸਿੰਘ, ਅਮਰਜੀਤ ਸਿੰਘ, ਕਾਬਲ ਰਾਮ, ਦਾਰਾ ਰਾਮ, ਜਸਵੀਰ ਸਿੰਘ, ਸੁਰਿੰਦਰ ਪਾਲ, ਚਰਨ ਸਿੰਘ, ਹਰਦੀਪ ਸਿੰਘ ਸਰਪੰਚ (ਬਾਹੋਵਾਲ), ਸੁਖਦੇਵ ਸਿੰਘ ਸਰਪੰਚ(ਬੰਬੇਲੀ), ਰਮੇਸ਼ ਕੁਮਾਰ, ਨਵਦੀਪ ਸਿੰਘ, ਗੋਵਿੰਦਰ ਸਿੰਘ, ਮਲਕੀਤ ਸਿੰਘ, ਵੇਦ ਪ੍ਰਕਾਸ਼, ਇਕਬਾਲ ਸਿੰਘ, ਪਵਿੱਤਰ ਸਿੰਘ, ਤੇਜਵਿੰਦਰ ਸਿੰਘ, ਹਰਭਜਨ ਸਿੰਘ(ਸ਼ੇਰਪੁਰ), ਇੱਕ ਓਂਕਾਰ ਸਿੰਘ(ਸ਼ੇਰਪੁਰ), ਤਲਵਿੰਦਰ ਸਿੰਘ(ਸ਼ੇਰਪੁਰ), ਜਗਜੀਤ ਸਿੰਘ , ਮਨਜੀਤ ਸਿੰਘ ਪੰਚ, ਸ਼ਾਮ ਲਾਲ, ਹਰਵਿੰਦਰ ਸਿੰਘ ਪੰਚ, ਜਸਕਰਨ ਸਿੰਘ, ਅਰਸ਼ਦੀਪ ਸਿੰਘ, ਸੌਰਵ ਸਿੰਘ, ਗੁਰਪ੍ਰੀਤ ਸਿੰਘ, ਪ੍ਰੇਮ ਸਿੰਘ ਲੰਬੜਦਾਰ(ਬਾੜੀਆਂ ਕਲਾਂ), ਹਰਪ੍ਰੀਤ ਸਿੰਘ(ਮੱਖਣਗੜ੍ਹ), ਰਾਮਪਾਲ ਸਿੰਘ(ਬਿਲਾਸਪੁਰ), ਜਤਿੰਦਰ ਸਿੰਘ ਰਾਜੂ ਜੈਤਪੁਰ, ਨੰਬੜਦਾਰ ਸਤਵਿੰਦਰ ਸਿੰਘ ਬੰਬੇਲੀ, ਰਣਜੀਤ ਸਿੰਘ, ਇੰਦਰਜੀਤ ਸਿੰਘ, ਸਰਪੰਚ ਗੁਰਦਿਆਲ ਸਿੰਘ ਬਿਲਾਸਪੁਰ, ਕਰਨੈਲ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ, ਸਰਪੰਚ ਇਕਬਾਲ ਸਿੰਘ ਢੱਕੋਂ, ਹਰਭਜਨ ਸਿੰਘ, ਅਵਤਾਰ ਸਿੰਘ, ਧੰਨਾ ਸਿੰਘ ਬਾਹੋਵਾਲ, ਤੇਜਵਿੰਦਰ ਸਿੰਘ, ਪਵਿੱਤਰ ਸਿੰਘ, ਅਜਾਇਬ ਸਿੰਘ ਮੁੱਖੋ ਮਜ਼ਾਰਾ, ਪਾਲ ਸਿੰਘ ਬਿਲਾਸਪੁਰ, ਨਿਰਪਾਲ ਸਿੰਘ, ਪਲਵਿੰਦਰ ਸਿੰਘ, ਜਸਵਿੰਦਰ ਸਿੰਘ , ਪਰਮਿੰਦਰ ਸਿੰਘ ਮਾਹਿਲਪੁਰੀ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਪਰਮਜੀਤ ਸਿੰਘ ਪੰਜੌੜਾ ਸਰਪੰਚ, ਜੱਥੇਦਾਰ ਹਰਬੰਸ ਸਿੰਘ, ਸਰਪੰਚ ਧਰਮ ਸਿੰਘ ਪੰਚਾਇਤ ਸਮੇਤ ਅਤੇ ਰਣਵੀਰ ਸਿੰਘ ਸਾਬਕਾ ਸਕੱਤਰ, ਗੋਲਡੀ ਸਰਪੰਚ ਪੰਡੋਰੀ ਗੰਗਾ ਸਿੰਘ, ਅਮਰੀਕ ਬਾਗਨੀ, ਜਸਵੀਰ ਕੌਂਸਲਰ, ਪਰਮਜੀਤ ਸਿੰਘ ਸਰਪੰਚ ਪੰਡੋਰੀ ਬੀਬੀ, ਜੌਧ ਸਿੰਘ, ਸਰਪੰਚ ਹਰਮਿੰਦਰ ਸਿੰਘ, ਸਰਪੰਚ ਬਬਲੂ, ਅਤੇ ਸੈਂਕੜੇ ਹੋਰਨਾਂ ਨੇ ਡਾ ਇਸ਼ਾਂਕ ਕੁਮਾਰ ਦੇ ਸਮਰਥਨ ਦਾ ਦਮ ਭਰਿਆ |
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp