ਵਿਧਾਇਕ ਜਿੰਪਾ ਨੇ ਵਾਰਡ ਨੰਬਰ 24 ਦੇ ਨਿਊ ਦਸਮੇਸ਼ ਨਗਰ ’ਚ ਸੀਵਰੇਜ ਪਾਈਪ ਵਿਛਾਉਣ ਦੇ ਕੰਮ ਦਾ ਕੀਤਾ ਉਦਘਾਟਨ
–ਸਵਾ ਅੱਠ ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਜਾਵੇਗੀ ਪਾਈਪ ਲਾਈਨ
ਹੁਸ਼ਿਆਰਪੁਰ, 5 ਦਸੰਬਰ: ਵਿਕਾਸ ਕਾਰਜਾਂ ਨੂੰ ਪਹਿਲ ਦਿੰਦੇ ਹੋਏ ਵਾਰਡ ਨੰਬਰ 24 ਦੇ ਨਿਊ ਦਸਮੇਸ਼ ਨਗਰ ਵਿੱਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਵਾ ਅੱਠ ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦੀਆਂ ਪਾਈਪਾਂ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਪ੍ਰਾਜੈਕਟ ਨਿਊ ਦਸਮੇਸ਼ ਨਗਰ ਦੇ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ ਅਤੇ ਉਨ੍ਹਾਂ ਨੂੰ ਸੀਵਰੇਜ ਦੀ ਬਿਹਤਰ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਲੋੜਾਂ ਨੂੰ ਮੁੱਖ ਰੱਖਦਿਆਂ ਸੀਵਰੇਜ ਅਤੇ ਵਾਟਰ ਸਪਲਾਈ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਸ਼ਹਿਰ ਅਤੇ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਨਿਰਧਾਰਿਤ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਲਾਕਾ ਨਿਵਾਸੀਆਂ ਨੇ ਇਸ ਉਪਰਾਲੇ ਲਈ ਵਿਧਾਇਕ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰੰਜੀਤਾ ਚੌਧਰੀ, ਕੌਂਸਲਰ ਪਵਿੱਤਰਦੀਪ ਸਿੰਘ, ਸੰਜੇ ਸ਼ਰਮਾ, ਬਹਾਦਰ ਸਿੰਘ, ਹੈਪੀ, ਜਸਪਾਲ ਸੁਮਨ, ਨਰਿੰਦਰ, ਸਾਬੀ, ਸੁਰਜੀਤ ਬੰਗੜ ਅਤੇ ਹੋਰ ਮੁਹੱਲਾ ਵਾਸੀ ਵੀ ਹਾਜ਼ਰ ਸਨ।
विधायक जिंपा ने वार्ड नंबर 24 के न्यू दशमेश नगर में सीवरेज पाइप डालने के कार्य का शुभारंभ किया
– सवा आठ लाख रुपए की लागत से पड़ेगी पाइप लाइन
होशियारपुर, 5 दिसंबरः विकास कार्यों को प्राथमिकता देते हुए वार्ड नंबर 24 के न्यू दशमेश नगर में विधायक ब्रम शंकर जिंपा ने सवा आठ लाख रुपए की लागत से पड़ने वाले सीवरेज पाइप डालने के कार्य का शुभारंभ किया। इस अवसर पर उन्होंने कहा कि नगर निगम द्वारा शहर के सभी वार्डों में बिना किसी भेदभाव के विकास कार्य करवाए जा रहे हैं।
विधायक जिंपा ने बताया कि यह परियोजना न्यू दशमेश नगर के निवासियों की लंबे समय से चली आ रही मांग को पूरा करेगी और उन्हें बेहतर सीवरेज सुविधाएं प्रदान करेगी। उन्होंने कहा कि शहर के सभी वार्डों में जरूरतों को ध्यान में रखते हुए सीवरेज और जल आपूर्ति से संबंधित कार्य प्राथमिकता से करवाए जा रहे हैं।
उन्होंने कहा कि पंजाब सरकार प्रदेश के हर शहर और गांव को बुनियादी सुविधाओं से लैस करने के लिए प्रतिबद्ध है। उन्होंने नगर निगम के अधिकारियों को निर्देश दिया कि इस कार्य को निर्धारित समय-सीमा के भीतर पूरा किया जाए और गुणवत्ता पर विशेष ध्यान दिया जाए। स्थानीय निवासियों ने इस पहल के लिए विधायक और सरकार का धन्यवाद करते हुए कहा कि इससे उनकी दैनिक जीवन की समस्याओं का समाधान होगा। इस मौके पर मेयर सुरिंदर कुमार, सीनियर डिप्टी मेयर प्रवीण सैनी, डिप्टी मेयर रंजीता चौधरी, पार्षद पवितरदीप सिंह, संजय शर्मा, बहादुर सिंह, हैप्पी, जसपाल सुमन, नरिंदर, साबी, सुरजीत बंगड़ के अलावा अन्य मोहल्ला निवासी भी मौजूद थे।
- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ : IAS ਅਤੇ IPS ਅਧਿਕਾਰੀ ਭਾਜਪਾ ਉਮੀਦਵਾਰਾਂ ਖ਼ਿਲਾਫ਼ ਸਿਆਸੀ ਦਬਾਅ ਹੇਠ ਐਨਓਸੀ ਦੇਣ ਵਿੱਚ ਦੇਰੀ ਕਰ ਰਹੇ
- #CDT_LATEST_NEWS: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸਾਰੇ ਖਾਦ ਡੀਲਰਾਂ ਨੂੰ ਸਖ਼ਤ ਹੁਕਮ ਜਾਰੀ
- #DC_Mittal : ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ ’ਤੇ ਕਰਜ਼ੇ ਦੇਣ ਬੈਂਕਾਂ
- ਵੱਡੀ ਖ਼ਬਰ : ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਖ਼ਿਲਾਫ਼ ਲੜਕੀ ਦੇ ਰੇਪ ਤੇ ਕਤਲ ਕੇਸ ਮਾਮਲੇ ‘ਚ ਮੁਕੱਦਮਾ ਦਰਜ
- ਡਾ: ਰਾਜ ਕੁਮਾਰ ਚੱਬੇਵਾਲ ਦੀ ਅਗਵਾਈ ਹੇਠ ਫਗਵਾੜਾ ‘ਚ ਅਕਾਲੀ ਦਲ ਨੂੰ ਝਟਕਾ
- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ : IAS ਅਤੇ IPS ਅਧਿਕਾਰੀ ਭਾਜਪਾ ਉਮੀਦਵਾਰਾਂ ਖ਼ਿਲਾਫ਼ ਸਿਆਸੀ ਦਬਾਅ ਹੇਠ ਐਨਓਸੀ ਦੇਣ ਵਿੱਚ ਦੇਰੀ ਕਰ ਰਹੇ
- #CDT_LATEST_NEWS: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸਾਰੇ ਖਾਦ ਡੀਲਰਾਂ ਨੂੰ ਸਖ਼ਤ ਹੁਕਮ ਜਾਰੀ
- #DC_Mittal : ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ ’ਤੇ ਕਰਜ਼ੇ ਦੇਣ ਬੈਂਕਾਂ
- ਵੱਡੀ ਖ਼ਬਰ : ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਖ਼ਿਲਾਫ਼ ਲੜਕੀ ਦੇ ਰੇਪ ਤੇ ਕਤਲ ਕੇਸ ਮਾਮਲੇ ‘ਚ ਮੁਕੱਦਮਾ ਦਰਜ
- ਡਾ: ਰਾਜ ਕੁਮਾਰ ਚੱਬੇਵਾਲ ਦੀ ਅਗਵਾਈ ਹੇਠ ਫਗਵਾੜਾ ‘ਚ ਅਕਾਲੀ ਦਲ ਨੂੰ ਝਟਕਾ
EDITOR
CANADIAN DOABA TIMES
Email: editor@doabatimes.com
Mob:. 98146-40032 whtsapp