ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ’ਚ ਸਰਵਿਸ ਪ੍ਰਾਪਤ ਨਾ ਕਰਨ ਵਾਲਿਆਂ ਨੂੰ 31 ਦਸੰਬਰ ਤੋਂ ਬਾਅਦ ਈ-ਸੇਵਾ ਪੋਰਟਲ ’ਚ ਨਹੀਂ ਦਿੱਤੀ ਜਾਵੇਗੀ ਲਾਇਸੰਸ ਸਰਵਿਸ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, ਦਸੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਅਸਲਾ ਲਾਇਸੰਸ ਸਬੰਧੀ ਸੇਵਾਵਾਂ ਈ-ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜਿਹੜੇ ਅਸਲਾ ਧਾਰਕਾਂ ਨੇ ਸਤੰਬਰ 2019 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ਵਿਚ ਕੋਈ ਸੇਵਾ ਪ੍ਰਾਪਤ ਨਹੀਂ ਕੀਤੀ ਹੈ, ਉਨ੍ਹਾਂ ਵਿਅਕਤੀਆਂ ਨੂੰ 31 ਦਸੰਬਰ 2024 ਤੋਂ ਬਾਅਦ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ਵਿਚ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਅਸਲਾ ਧਾਰਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਅਸਲਾ ਲਾਇਸੈਂਸੀਆਂ ਵਲੋਂ ਸੇਵਾ ਕੇਂਦਰ ਵਿਚ ਚੱਲ ਰਹੇ ਈ-ਸੇਵਾ ਪੋਰਟਲ ਵਿਚ ਸਤੰਬਰ 2019 ਤੋਂ ਬਾਅਦ ਸੇਵਾ ਨਹੀਂ ਲਈ ਗਈ ਹੈ, ਉਹ ਤੁਰੰਤ ਆਪਣੇ ਅਸਲਾ ਲਾਇਸੰਸ ਨੂੰ ਨਵੀਨੀਕਰਨ ਕਰਨ ਜਾਂ ਹੋਰ ਕਿਸੇ ਅਸਲਾ ਲਾਇਸੰਸ ਸਬੰਧੀ ਸਰਵਿਸ ਲਈ 31 ਦਸੰਬਰ 2024 ਤੋਂ ਪਹਿਲਾਂ ਹਰ ਹਾਲ ਵਿਚ ਅਪਲਾਈ ਕਰਨ ਲਈ ਨੇੜੇ ਦੇ ਸੇਵਾ ਕੇਂਦਰ ਵਿਚ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ।
ਇਸ ਸਬੰਧੀ ਰਿਕਾਰਡ ਅਨਸਾਰ 1344 ਅਸਲਾ ਧਾਰਕਾਂ ਦੀ ਸੂਚੀ (ਜਿਨ੍ਹਾਂ ਨੇ ਸਤੰਬਰ 2019 ਤੋਂ ਬਾਅਦ ਈ-ਸੇਵਾ ਪੋਰਟਲ ਵਿਚ ਕੋਈ ਅਸਲਾ ਲਾਇਸੈਂਸ ਸਬੰਧੀ ਸਰਵਿਸ ਪ੍ਰਾਪਤ ਨਹੀਂ ਕੀਤੀ) ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੀ ਵੈਬਸਾਈਟ https://hoshiarpur.nic.in ’ਤੇ ਅਪਲੋਡ ਕੀਤੀ ਗਈ ਹੈ। ਇਸ ਸੂਚੀ ਤੋਂ ਇਲਾਵਾ ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਹੋਰ ਅਸਲਾ ਧਾਰਕ ਦੁਆਰਾ ਈ-ਸੇਵਾ ਪੋਰਟਲ ਵਿਚ ਸਤੰਬਰ 2019 ਤੋਂ ਬਾਅਦ ਕੋਈ ਸਰਵਿਸ ਅਪਲਾਈ ਨਹੀਂ ਲਈ ਗਈ ਤਾਂ ਉਹ ਵੀ 31 ਦਸੰਬਰ 2024 ਤੋਂ ਪਹਿਲਾਂ ਸਰਵਿਸ ਲਈ ਅਪਲਾਈ ਕਰਨਾ ਲਾਜ਼ਮੀ ਬਣਾਉਣ।
—
असला लाइसेंस संबंधी ई-सेवा पोर्टल में सेवा प्राप्त न करने वालों को 31 दिसंबर के बाद ई-सेवा पोर्टल में नहीं दी जाएगी लाइसेंस सेवा: डिप्टी कमिश्नर
होशियारपुर, दिसंबर: डिप्टी कमिश्नर कोमल मित्तल ने बताया कि पंजाब राज्य में असला लाइसेंस संबंधी सेवाएं ई-सेवा पोर्टल के माध्यम से सेवा केंद्रों से दी जा रही हैं। पंजाब स्टेट ई-गवर्नेंस सोसायटी, प्रशासनिक सुधार एवं जन शिकायत विभाग, पंजाब सरकार की ओर से जारी निर्देशों के अनुसार जिन असला धारकों ने सितंबर 2019 के बाद अपने असला लाइसेंस संबंधी ई-सेवा पोर्टल में कोई सेवा प्राप्त नहीं की है, उन व्यक्तियों को 31 दिसंबर 2024 के बाद असला लाइसेंस संबंधी ई-सेवा पोर्टल में कोई सेवा नहीं दी जाएगी।
डिप्टी कमिश्नर ने जिले के सभी असला धारकों को निर्देश दिए हैं कि जिन असला लाइसेंसियों द्वारा सेवा केंद्र में चल रहे ई-सेवा पोर्टल में सितंबर 2019 के बाद कोई सेवा नहीं ली गई है, वे तुरंत अपने असला लाइसेंस को नवीनीकृत करने या अन्य किसी असला लाइसेंस संबंधी सेवा के लिए 31 दिसंबर 2024 से पहले हर हाल में आवेदन करने के लिए नजदीकी सेवा केंद्र पर आवश्यक दस्तावेज जमा करवाएं।
इस संबंधी रिकॉर्ड अनुसार 1344 शस्त्र धारकों की सूची (जिन्होंने सितंबर 2019 के बाद ई-सेवा पोर्टल में कोई शस्त्र लाइसेंस संबंधी सेवा प्राप्त नहीं की) जिला प्रशासन, हुसियारपुर की वेबसाइट https://hoshiarpur.nic.in पर अपलोड की गई है। इस सूची के अलावा यदि होशियारपुर जिले के किसी अन्य असला धारक द्वारा ई-सेवा पोर्टल में सितंबर 2019 के बाद कोई सेवा नहीं ली गई, तो उनके लिए भी 31 दिसंबर 2024 से पहले सेवा के लिए आवेदन करना अनिवार्य है।
—
818,971 hits
- ਬੀਬੀ ਜਗੀਰ ਕੌਰ ਨੂੰ ਬੋਲੇ ਅਪਸ਼ਬਦ :: ਪੰਜ ਪਿਆਰਿਆਂ ਨੇ SGPC ਪ੍ਰਧਾਨ ਧਾਮੀ ਨੂੰ ਲਾਈ ਧਾਰਮਿਕ ਸਜ਼ਾ
- Rs. 2100 :: किसी भी वक्त गिरफ्तार हो सकती हैं दिल्ली की सीएम आतिशी !
- ਗੜ੍ਹਦੀਵਾਲਾ/ ਹੁਸ਼ਿਆਰਪੁਰ: ਨੌਜਵਾਨ ਦੀ ਵੱਢ-ਟੁੱਕ ਕਰ ਕੇ ਭੱਜੇ ਹਮਲਾਵਰਾਂ ਦੀ ਕਾਰ ਪਿੰਡ ਗੌਂਦਪੁਰ ਨੇੜੇ ਹੋਈ ਹਾਦਸਾਗ੍ਰਸਤ, ਇਕ ਦੀ ਮੌਤ
- ਪੀਲੀਭੀਤ ‘ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਲਿਜਾ ਰਹੀ ਐਂਬੂਲੈਂਸ ਰਾਮਪੁਰ ‘ਚ ਪਲਟਣ ਦੀ ਚਰਚਾ
- ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ’ਚ ਸਰਵਿਸ ਪ੍ਰਾਪਤ ਨਾ ਕਰਨ ਵਾਲਿਆਂ ਨੂੰ 31 ਦਸੰਬਰ ਤੋਂ ਬਾਅਦ ਈ-ਸੇਵਾ ਪੋਰਟਲ ’ਚ ਨਹੀਂ ਦਿੱਤੀ ਜਾਵੇਗੀ ਲਾਇਸੰਸ ਸਰਵਿਸ : ਡਿਪਟੀ ਕਮਿਸ਼ਨਰ
- ਵੱਡੀ ਖ਼ਬਰ : ਔਰਤਾਂ ਦੇ ਖਾਤੇ ‘ਚ 2100 ਰੁਪਏ ਭੇਜਣ ਦੀ ਯੋਜਨਾ ਸ਼ੁਰੂ, ਘਰ ਬੈਠੇ ਹੀ ਹੋਵੇਗੀ ਰਜਿਸਟ੍ਰੇਸ਼ਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp