DC_Komal_Mittal :: ਪੰਜਾਬ ਇਲੈਕਸ਼ਨ ਕੁਇੱਜ਼-2025’ ਆਨਲਾਈਨ ਮੁਕਾਬਲੇ, 17 ਜਨਵਰੀ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ

ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ‘ਪੰਜਾਬ ਇਲੈਕਸ਼ਨ ਕੁਇੱਜ਼-2025’ ਤਹਿਤ ਆਨਲਾਈਨ ਮੁਕਾਬਲੇ 19 ਜਨਵਰੀ ਨੂੰ

28 ਦਸੰਬਰ ਤੋਂ 17 ਜਨਵਰੀ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ : ਜ਼ਿਲ੍ਹਾ ਚੋਣ ਅਫ਼ਸਰ

24 ਜਨਵਰੀ ਨੂੰ ਸੂਬਾ ਪੱਧਰ ’ਤੇ ਹੋਵੇਗਾ ਆਫ਼ਲਾਈਨ ਮੁਕਾਬਲਾ

ਹੁਸ਼ਿਆਰਪੁਰ (ਆਦੇਸ਼ ) : ਲੋਕਤੰਤਰ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈਮੁੱਖ ਚੋਣ ਅਫ਼ਸਰ (ਸੀ.ਈ.ਓ.)ਪੰਜਾਬ ਵਲੋਂ ‘ਰਾਸ਼ਟਰੀ ਵੋਟਰ ਦਿਵਸ’ ਨੂੰ ਸਮਰਪਿਤ ‘ਪੰਜਾਬ ਇਲੈਕਸ਼ਨ ਕੁਇੱਜ਼-2025’ ਕਰਵਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੰਜਾਬ ਇਲੈਕਸ਼ਨ ਕੁਇੱਜ਼-2025’ ਤਹਿਤ ਮੁਕਾਬਲੇ ਆਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ 28 ਦਸੰਬਰ 2024 ਤੋਂ 17 ਜਨਵਰੀ 2025 ਤੱਕ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਇਲੈਕਸ਼ਨ ਕੁਇੱਜ਼ ਮੁਕਾਬਲਾ 19 ਜਨਵਰੀ 2025 ਨੂੰ ਅਤੇ ਸੂਬਾ ਪੱਧਰੀ ਆਫ਼ਲਾਈਨ ਮੁਕਾਬਲਾ 24 ਜਨਵਰੀ 2025 ਨੂੰ ਹੋਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਆਨਲਾਈਨ ਮੁਕਾਬਲੇ ਤਹਿਤ ਜ਼ਿਲ੍ਹਾ ਪੱਧਰ ’ਤੇ ਜੇਤੂਆਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਫਾਈਨਲ ਆਫ਼ਲਾਈਨ ਮੁਕਾਬਲਾ 23 ਜ਼ਿਲ੍ਹਿਆਂ ਦੇ ਜੇਤੂਆਂ ਵਿਚਕਾਰ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਇਲੈਕਸ਼ਨ ਕੁਇੱਜ਼-2025 ਲਈ ਆਨਲਾਈਨ ਰਜਿਸਟਰੇਸ਼ਨ https://punjab.indiastatquiz.com/ ’ਤੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਵੋਟਰ ਸ਼ਨਾਖਤੀ ਕਾਰਡ, ਅਧਾਰ ਕਾਰਡ ਅਤੇ ਸਕੂਲ/ਕਾਲਜ ਵਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਜਮ੍ਹਾ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਪੱਧਰ ‘ਤੇ ਜੇਤੂਆਂ ਨੂੰ ਸੀ.ਈ.ਓ. ਪੰਜਾਬ ਵੱਲੋਂ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਨੌਜਵਾਨ ਵੋਟਰਾਂ ਨੂੰ ‘ਰਾਸ਼ਟਰੀ ਵੋਟਰ ਦਿਵਸ’ ਨੂੰ ਸਮਰਪਿਤ ਕਰਵਾਏ ਜਾ ਰਹੇ ਆਨਲਾਈਨ ਕੁਇੱਜ਼ ਮੁਕਾਬਲੇ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।
 
राष्ट्रीय वोटर दिवस को समर्पित ‘पंजाब इलेक्शन क्विज-2025’ के तहत ऑनलाइन प्रतियोगिता 19 जनवरी को

– 28 दिसंबर से 17 जनवरी तक करवा सकते है ऑनलाइन रजिस्ट्रेशन: जिला निर्वाचन अधिकारी

– ऑफलाइन प्रतियोगिता राज्य स्तर पर 24 जनवरी को होगी

होशियारपुर (आदेश ):

लोकतंत्र में लोगों की अधिक से अधिक भागीदारी सुनिश्चित करने और उन्हें मतदान के महत्व के बारे में जागरूक करने के लिए मुख्य निर्वाचन अधिकारी (सी.ई.ओ) पंजाब की ओर से ‘राष्ट्रीय मतदाता दिवस’ को समर्पित ‘पंजाब इलेक्शन क्विज-2025’ आयोजित करवाई जा रही है।

डिप्टी कमिश्नर – कम -जिला निर्वाचन अधिकारी कोमल मित्तल ने बताया कि ‘पंजाब इलेक्शन क्विज-2025’ के तहत ऑनलाइन और ऑफलाइन दोनों तरह से प्रतियोगिताएं आयोजित की जा रही है। उन्होंने बताया कि इन प्रतियोगिताओं के लिए ऑनलाइन पंजीकरण 28 दिसंबर 2024 से 17 जनवरी 2025 तक किया जा सकता है। उन्होंने बताया कि ऑनलाइन चुनाव क्विज प्रतियोगिता 19 जनवरी 2025 को तथा राज्य स्तरीय ऑफलाइन प्रतियोगिता 24 जनवरी 2025 को आयोजित की  जाएगी।

ज़िला निर्वाचन अधिकारी ने बताया कि पहले पढ़ाव में, विजेताओं की पहचान ऑनलाइन प्रतियोगिता के तहत जिला स्तर पर की जाएगी और अंतिम ऑफ़लाइन प्रतियोगिता 24 जनवरी, 2025 को लुधियाना में 23 जिलों के विजेताओं के बीच आयोजित की जाएगी। उन्होंने कहा कि पंजाब इलेक्शन क्विज-2025 के लिए ऑनलाइन रजिस्ट्रेशन https://punjab.indiastatquiz.com/ पर किया जा सकता है। उन्होंने बताया कि प्रतियोगिता में भाग लेने के लिए मतदाता पहचान पत्र, आधार कार्ड एवं स्कूल/कॉलेज द्वारा जारी पहचान पत्र जमा किया जा सकता है। उन्होंने यह भी बताया कि राज्य स्तर पर विजेता को सी.ई.ओ. पंजाब की ओर से विशेष पुरस्कार दिए जाएंगे।

जिला निर्वाचन अधिकारी ने युवा मतदाताओं से ‘राष्ट्रीय मतदाता दिवस’ को समर्पित ऑनलाइन क्विज प्रतियोगिता में सक्रिय रूप से भाग लेने का आग्रह किया।
 

1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply