ਲਗਾਤਾਰ ਦੋ ਘੰਟੇ ਪਏ ਮੀਂਹ ਨਾਲ ਜਲਥਲ ਹੋਇਆ ਲੁਧਿਆਣਾ

ਲੁਧਿਆਣਾ :  ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਦੀ ਦੌੜ ਚ ਸ਼ੁਮਾਰ ਹੈ ਪਰ ਕੁਝ ਘੰਟੇ ਪਏ ਮੀਂਹ ਤੋਂ ਬਾਅਦ ਜੋ ਲੁਧਿਆਣਾ ਸ਼ਹਿਰ ਦੀ ਹਾਲਤ ਹੁੰਦੀ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਸ਼ਾਇਦ ਇਹ ਸ਼ਹਿਰ ਨਹੀਂ ਸਗੋਂ ਕੋਈ ਪਾਣੀ ਚ ਡੁੱਬਿਆ ਹੋਇਆ ਪੁਰਾਤਨ ਕਸਬਾ ਹੈ, ਕਿਉਂਕਿ ਮੀਂਹ ਦੇ ਬਾਅਦ ਲੁਧਿਆਣਾ ਦੀਆਂ ਸੜਕਾਂ ਤੇ ਜੋ ਜਲ ਥਲ ਹੁੰਦੀ ਹੈ ਉਹ ਸਮਾਰਟ ਸਿਟੀ ਲੁਧਿਆਣਾ ਨੂੰ ਮੂੰਹ ਚਿੜਾਉਂਦਾ ਹੋਇਆ ਵਿਖਾਈ ਦਿੰਦਾ ਹੈ।

 

ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੇ ਜਿੱਥੇ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਕੁੱਝ ਹੀ ਘੰਟੇ ਪਿਆ ਮੀਂਹ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੰਦਾ ਹੈ, ਲੁਧਿਆਣਾ ਦੇ ਵਿੱਚ ਮੀਂਹ ਤੋਂ ਬਾਅਦ ਜੋ ਸੜਕਾਂ ਤੇ ਜਲਥਲ ਹੁੰਦੀ ਹੈ ਉਹ ਦੱਸਦੀ ਹੈ ਕਿ ਸ਼ਹਿਰ ਦੇ ਵਿੱਚ ਬੀਤੇ ਸਾਲਾਂ ਚ ਕਿੰਨਾ ਕੁ ਕੰਮ ਹੋਇਆ ਹੈ। ਹਾਲਾਤ ਇਹ ਬਣ ਜਾਂਦੇ ਨੇ ਕਿ ਪੈਦਲ ਤਾਂ ਲੰਘਣਾ ਦੂਰ ਵੱਡੇ ਵੱਡੇ ਵਾਹਨ ਵੀ ਇੱਥੋਂ ਲੰਘਣ ਔਖੇ ਹੋ ਜਾਂਦੇ ਨੇ।

Advertisements

ਸੋ ਕੁਝ ਹੀ ਘੰਟੇ ਪਏ ਮੀਂਹ ਨੇ ਲੁਧਿਆਣਾ ਸਮਾਰਟ ਸਿਟੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਬਰਸਾਤ ਘੱਟ ਰਹੀ ਹੈ ਪਰ ਜੇਕਰ ਮਾਨਸੂਨ ਮਿਹਰਬਾਨ ਹੋ ਜਾਂਦਾ ਤਾਂ ਲੁਧਿਆਣਾ ਸ਼ਹਿਰ ਦਾ ਕੀ ਬਣਨਾ ਸੀ ਇਹ ਤਸਵੀਰਾਂ ਦੇ ਕੇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply