ਸੁਖਪਾਲ ਖਹਿਰਾ ਨੇ ਪੰਜਾਬ ਦੇ ਰਾਜਪਾਲ ਕਟਾਰੀਆ ਨਾਲ ਮੁਲਾਕਾਤ ਕਰਕੇ ਸਿਵਲ ਤੇ ਪੁਲਿਸ ਅਧਿਕਾਰੀਆਂ ’ਤੇ ਕਾਂਗਰਸੀ ਕੌਸਲਰਾਂ ਨੂੰ ਡਰਾਉਣ ਦਾ ਆਰੋਪ ਲਗਾਇਆ

 ਚੰਡੀਗੜ੍ਹ : ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਵਫ਼ਦ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਮੁਲਾਕਾਤ ਕਰਕੇ ਸੂਬੇ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ’ਤੇ ਕਾਂਗਰਸੀ ਕੌਸਲਰਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਤੇ ਡਰਾਉਣ ਦਾ ਦੋਸ਼ ਲਾਇਆ ਹੈ।

ਰਾਜਪਾਲ ਨੂੰ ਦਿੱਤੇ ਮੰਗ ਪੱਤਰ ਵਿਚ ਖਹਿਰਾ ਨੇ ਕਿਹਾ ਕਿ 3 ਫਰਵਰੀ ਨੂੰ ਐਨਏਸੀ ਨਡਾਲਾ ਦੇ ਪ੍ਰਧਾਨ ਦੀ ਚੋਣ ਹੋਣੀ ਹੈ। ਕਾਂਗਰਸੀ ਕੋਂਸਲਰਾਂ ਨੂੰ ਕਪੂਰਥਲਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕਰਕੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਧਮਕਾਇਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਕ ਆਰਕੀਟੈਕਟ ਅਤੇ ਕਾਰਜਸਾਧਕ ਅਫ਼ਸਰ ਨਡਾਲਾ ਰਣਦੀਪ ਸਿੰਘ ਵਲੋਂ ਲਗਾਤਾਰ ਕਥਿਤ ਤੌਰ ਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੌਸਲਰ ਮਨਜੀਤ ਕੋਰ ਨੂੰ ਇੱਕ ਗੈਰਕਾਨੂੰਨੀ ਨੋਟਿਸ ਭੇਜਕੇ ਵਿਲਾ ਰਿਜੋਰਟ ਨੂੰ ਸੀ.ਐਲ.ਯੂ ਨਿਯਮਾਂ ਦੀ ਉਲੰਘਣਾ ਕਰਨ ਕਰਕੇ 19 ਲੱਖ ਰੁਪਏ ਦਾ ਬਕਾਇਆ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਰਿਜੋਰਟ ਦੇ ਛੇ ਭਾਈਵਾਲਾਂ (ਹਿੱਸੇਦਾਰਾਂ) ਵਿੱਚੋਂ ਇੱਕ ਹੈ ਜੋ ਕਿ 11 ਸਾਲ ਪਹਿਲਾਂ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਪੁੱਡਾ ਐਕਟ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ। ਖਹਿਰਾ ਨੇ ਕਿਹਾ ਕਿ ਕਾਰਜ ਸਾਧਕ ਅਫਸਰ ਨਡਾਲਾ ਰਣਦੀਪ ਸਿੰਘ ਨੇ ਕੌਸਲਰ ਦੀ ਚੋਣ ਲੜਣ ਲਈ ਪਹਿਲਾ ਕੋਈ ਇਤਰਾਜ਼ ਨਹੀ ਜਾਹਿਰ ਕੀਤਾ ਸੀ । ਜੇਕਰ ਕੋਈ ਬਕਾਇਆ ਸੀ ਤਾਂ ਉਸਨੂੰ ਚੋਣ ਲੜਣ ਲਈ ਐਨੳਸੀ ਕਿਉਂ ਦਿੱਤੀ ਗਈ ?

ਇਸੇ ਤਰਾਂ ਕੌਸਲਰ ਆਤਮਾ ਸਿੰਘ ਨੂੰ ਅੱਜ ਕਰੀਬ 25 ਸਾਲ ਪਹਿਲਾਂ 2000-2001 ਦੀ ਜਮਾਂਬੰਦੀ ਦਾ ਹਵਾਲਾ ਦਿੰਦਿਆਂ ਐਨ.ਏ.ਸੀ ਦੀ ਜਮੀਨ ’ਤੇ ਨਜਾਇਜ ਕਬਜਾ ਕੀਤੇ ਹੋਣ ਦਾ ਝੂਠਾ ਦੋਸ਼ ਲਗਾਉਂਦਿਆਂ ਨੋਟਿਸ ਜਾਰੀ ਕਰ ਦਿੱਤਾ। ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਬਾਂਹ ਮਰੋੜਣ ਦੀ ਇੱਕ ਹੋਰ ਕੋਝੀ ਕੋਸ਼ਿਸ਼ ਹੈ।

          ਉਨ੍ਹਾਂ ਰਾਜਪਾਲ ਪੰਜਾਬ ਤੋਂ ਨਡਾਲਾ ਦੇ ਪ੍ਰਧਾਨ ਦੀ ਚੋਣ ਲਈ ਕਿਸੇ ਸੇਵਾਮੁਕਤ ਨਿਆਂਇਕ ਅਧਿਕਾਰੀ ਨੂੰ ਸੁਤੰਤਰ ਆਬਜਰਵਰ ਵਜੋਂ ਨਿਯੁਕਤ ਕਰਨ ਦੀ ਮੰਗ ਕੀਤੀ

Following is the representation given to Hon’ble Governor Punjab today at the Raj Bhawan seeking protection of Congress MC’s being threaten and harassed by the Kapurthala administration. Congress MC’s of NAC Nadala going to elect President on 03.02.2025 are being constantly subjected to harassment, intimidation and threats by civil and police administration of Kapurthala, coercing them to vote for the ruling party candidates.

– Sukhpal Singh Khaira,

MLA Bholath

Former Leader of Opposition

 

5200
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply