#NEWS_HOSHIARPUR : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਵਿੱਚ ਬਲਾਕ ਪੱਧਰੀ ਕਰਾਟੇ ਮੁਕਾਬਲੇ : ਵਿਦਿਆਰਥਣਾਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਵਿੱਚ ਬਲਾਕ ਪੱਧਰੀ ਕਰਾਟੇ ਮੁਕਾਬਲੇ: ਵਿਦਿਆਰਥਣਾਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
 
ਹੁਸ਼ਿਆਰਪੁਰ (CDT NEWS) ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ)  ਲਲਿਤਾ ਅਰੋੜਾ  ਅਤੇ ਉਪ ਜਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਦੀ ਯੋਗ ਅਗਵਾਈ ਹੇਠ ਰਾਣੀ ਲਕਸ਼ਮੀ ਬਾਈ ਆਤਮਰਕਸ਼ਾ ਪਰਸ਼ਿਕਸ਼ਣ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਵਿਖੇ ਬਲਾਕ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਗਏ।
 
ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਡਗਾਣਾ ਕਲਾਂ ਦੀਆਂ ਵਿਦਿਆਰਥਣਾਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ ਚਾਰ ਤਗਮੇ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।
 
ਮੁਕਾਬਲਿਆਂ ਦੌਰਾਨ ਸੱਤਵੀਂ ਜਮਾਤ ਦੀ ਵਿਦਿਆਰਥਣ ਸਾਕਸ਼ੀ ਨੇ ਗੋਲਡ ਮੈਡਲ ਜਿੱਤਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਇਨ੍ਹਾਂ ਦੇ ਨਾਲ, ਨੌਵੀਂ ਜਮਾਤ ਦੀ ਵਿਦਿਆਰਥਣ ਨਿਸ਼ਾ ਨੇ ਵੀ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਦੂਜਾ ਗੋਲਡ ਮੈਡਲ ਸਕੂਲ ਦੇ ਨਾਂ ਕੀਤਾ।
 
ਅੱਠਵੀਂ ਜਮਾਤ ਦੀ ਵਿਦਿਆਰਥਣ ਉਜਾਲਾ ਨੇ ਵੀ ਉਤਸ਼ਾਹਜਨਕ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਨੌਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਲਈ ਇੱਕ ਹੋਰ ਤਗਮਾ ਜਿੱਤਿਆ।ਇਸ ਮੌਕੇ ‘ਤੇ ਮੁੱਖ ਅਧਿਆਪਕਾ  ਹਰਪ੍ਰੀਤ ਕੌਰ  ਨੇ ਵਿਦਿਆਰਥਣਾਂ ਦੀ ਉਪਲਬਧੀ ‘ਤੇ ਖੁਸ਼ੀ ਜਤਾਈ ਅਤੇ ਸਮੂਹ ਸਕੂਲ ਸਟਾਫ, ਵਿਦਿਆਰਥਣਾਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਦੀ ਤਿਆਰੀ ਕਰਵਾਉਣ ਵਾਲੀ ਖੇਡ ਅਧਿਆਪਕਾ ਨਵਦੀਪ ਕੌਰ (ਡੀ.ਪੀ.ਈ.) ਅਤੇ ਕਰਾਟੇ ਕੋਚ ਸ੍ਰੀ ਜਗਮੋਹਣ ਵਿੱਜ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਇਹ ਵਿਦਿਆਰਥਣਾਂ ਆਪਣੀ ਖੇਡ ਕਲਾ ਵਿੱਚ ਨਿਖਾਰ ਲਿਆਉਣ ਵਿੱਚ ਸਫਲ ਰਹੀਆਂ।ਇਹ ਪ੍ਰਾਪਤੀਆਂ ਨਾ ਸਿਰਫ ਵਿਦਿਆਰਥਣਾਂ ਲਈ ਮਾਣ ਦੀ ਗੱਲ ਹਨ, ਬਲਕਿ ਸਕੂਲ ਅਤੇ ਪਿੰਡ ਵਾਸੀਆਂ ਲਈ ਵੀ ਇੱਕ ਪ੍ਰੇਰਣਾਦਾਇਕ ਮੋੜ ਸਾਬਤ ਹੋਣਗੀਆਂ।
1000
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply