-ਕਿਹਾ ਗੜਦੀਵਾਲਾ ਨੂੰ ਨਜਰਅੰਦਾਜ ਕਰਨ ਵਾਲੇ ਨੇਤਾ ਹੁਣ ਖੁਦ ਧੱਕੇ ਠੇਡੇ ਖਾਣ ਲਈ ਮਜਬੂਰ
Garhdiwala (ISH GUPTA)ਗੜਦੀਵਾਲਾ ਬੀਤੇ ਸਮੇਂ ਵਿਧਾਨ ਸਭਾ ਹਲਕਾ ਰਿਜਰਵ ਰਿਹਾ ਹੈ ਅਤੇ ਇਸ ਖੇਤਰ ਦੇ ਆਮ ਲੋਕਾਂ ਦੀ ਮੰਗ ਰਹੀ ਹੈ ਕਿ ਗੜਦੀਵਾਲਾ ਸਿਵਲ ਡਿਸਪੈਂਸਰੀ ਨੂੰ ਹਸਪਤਾਲ ਦਾ ਦਰਜਾ ਦੇ ਕੇ ਘੱਟੋ-ਘੱਟ 25 ਬੈੱਡ ਦਾ ਕੀਤਾ ਜਾਵੇ ਤੇ ਬਲੱਡ ਬੈਂਕ ਦਾ ਵੀ ਪ੍ਰਬੰਧ ਕੀਤਾ ਜਾਵੇ। ਪਰ ਇੱਨਾਂ ਦੋਵਾਂ ਮੰਗਾਂ ਵੱਲ ਸਿਆਸੀ ਨੇਤਾਵਾਂ ਨੇ ਕੋਈ ਧਿਆਨ ਨਹੀਂ ਦਿੱਤਾ। ਉੱਹ ਸਿਰਫ ਆਪਣਾ ਹੀ ਉੱਲੂ ਸਿੱਧ ਕਰਨ ਚ ਲੱਗੇ ਰਹੇ।
ਗੜਦੀਵਾਲਾ ਵਿਧਾਨ ਸਭਾ ਨੂੰ ਨਜਰ-ਅੰਦਾਜ ਕਰਨ ਵਾਲੇ ਅਜਿਹੇ ਕੁਝ ਨੇਤਾ ਹੁਣ ਖੁੱਦ ਧੱਕੇ ਠੇਡੇ ਖਾ ਰਹੇ ਹਨ।
ਇੱਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪੂਤ ਸਭਾ ਪੰਜਾਬ ਦੇ ਜਨਰਲ ਸਕੱਤਰ ਦੁਸ਼ਿਅੰਤ ਮਿਨਹਾਸ ਨੇ ਕਰਦੇ ਹੋਏ ਕਿਹਾ ਕਿ 1997 ਤੋਂ 2002 ਤੱਕ ਵਿਧਾਕਿ ਰਹੇ ਸਰਦਾਰ ਸੋਹਣ ਸਿੰਘ ਬੋਦਲ ਸਦਕਾ ਹਸਪਤਾਲ ਦੀ ਇਮਾਰਤ ਤਾਂ ਬਣ ਗਈ ਪਰ ਬਾਅਦ ਚ ਗੜਦੀਵਾਲਾ ਉੱਥੇ ਦਾ ਉਥੇ ਹੀ ਰਹਿ ਗਿਆ।ਉੱਨਾ ਕਿਹਾ ਕਿ 25 ਬੈੱਡ ਦਾ ਹਸਪਤਾਲ ਅਤੇ ਸਰਕਾਰੀ ਕਾਲਿਜ ਗੜਦੀਵਾਲਾ ਨੂੰ ਜਰੂਰ ਮਿਲਣਾ ਚਾਹੀਦਾ ਹੈ ਅਤੇ ਉਹ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਲਿਖ ਚੁੱਕੇ ਹਨ। ਇਸ ਮੌਕੇ ਹੈਪੀ, ਪਰਮਿੰਦਰ ਸਿੰਘ, ਗੌਤਮ, ਰਵੀ ਕਾਂਤ, ਮੁਕੇਸ਼ ਸ਼ਰਮਾਂ, ਰਾਜੇਸ਼ ਕੌਸ਼ਲ, ਸੁਰੇਸ਼ ਰਾਣਾ ਤੇ ਕਈ ਹੋਰ ਹਾਜਿਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp