ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ, ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 15 ਅਕਤੂਬਰ ਨੂੰ, ਅੰਤਿਮ ਪ੍ਰਕਾਸ਼ਨਾ 15 ਜਨਵਰੀ 2020 ਨੂੰ
ਹੁਸ਼ਿਆਰਪੁਰ,( ਸੁਖਵਿੰਦਰ, ਅਜੈ) : ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1-1-2020 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਪ੍ਰੋਗਰਾਮ 1 ਅਗਸਤ ਤੋਂ 31 ਅਗਸਤ ਤੱਕ ਚਲਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਯੋਗ ਨਾਗਰਿਕ/ਵੋਟਰ ਇਸ ਪ੍ਰੋਗਰਾਮ ਤਹਿਤ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਪੜਤਾਲ ‘ਵੋਟਰ ਹੈਲਪ ਲਾਈਨ’ ਮੋਬਾਇਲ ਐਪ, ‘ਐਨ.ਵੀ.ਐਸ.ਵੀ.’ ਪੋਰਟਲ ‘ਤੇ ਕਰ ਸਕਦੇ ਹਨ।
ਇਸ ਤੋਂ ਇਲਾਵਾ ਸਰਕਾਰੀ ਸ਼ਨਾਖਤੀ ਕਾਰਡ, ਪਾਸਪੋਰਟ, ਰਾਸ਼ਨ ਕਾਰਡ, ਆਧਾਰ ਕਾਰਡ, ਬੈਂਕ ਪਾਸ ਬੁੱਕ, ਕਿਸਾਨ ਸ਼ਨਾਖਤੀ ਕਾਰਡ, ਡਰਾਈਵਿੰਗ ਲਾਈਸੈਂਸ ਆਦਿ ਦਸਤਾਵੇਜ਼ ਜਮ•ਾਂ ਕਰਵਾ ਕੇ ਆਪਣੇ ਵੇਰਵਿਆਂ ਦੀ ਪ੍ਰਮਾਣਿਕਤਾ ਚੈਕ ਕੀਤੀ ਜਾ ਸਕਦੀ ਹੈ। ਉਨ•ਾਂ ਦੱਸਿਆ ਕਿ ਵੇਰਵਾ ਦਰੁੱਸਤ ਕਰਵਾਉਣ, ਰਿਹਾਇਸ਼ ਛੱਡ ਚੁੱਕੇ ਜਾਂ ਮ੍ਰਿਤਕ ਵੋਟਰਾਂ ਦੀ ਸੂਰਤ ਵਿੱਚ ਅਤੇ ਵੋਟਰ ਸੂਚੀ ‘ਚ ਨਾਮ ਦਰਜ਼ ਕਰਵਾਉਣ ਲਈ ਸਬੰਧਤ ਫਾਰਮ ਨੰਬਰ-8, 7 ਅਤੇ ਫਾਰਮ ਨੰਬਰ-6 ਭਰੇ ਜਾ ਸਕਦੇ ਹਨ। ਉਨ•ਾਂ ਦੱਸਿਆ ਕਿ ਆਟੋਮੈਟਿਕ ਫਾਰਮ ਜਨਰੇਟ ਕਰਨ ਦੀ ਸੁਵਿਧਾ ‘ਵੋਟਰ ਹੈਲਪ ਲਾਈਨ’ ਮੋਬਾਇਲ ਐਪ, ‘ਐਨ.ਵੀ.ਐਸ.ਵੀ.’ ਪੋਰਟਲ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ਤੇ ਵੀ ਇਹ ਸੇਵਾਵਾਂ ਉਪਲਬੱਧ ਹੋਣਗੀਆਂ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਆਮ ਪਬਲਿਕ ਵਲੋਂ ਪ੍ਰਮਾਣਿਕਤਾ ਦੌਰਾਨ ਜੋ ਵੇਰਵੇ ਦਿੱਤੇ ਗਏ ਹੋਣਗੇ, ਉਨ•ਾਂ ਦੀ ਪੜਤਾਲ ਬੀ.ਐਲ.ਓ ਵਲੋਂ 1-9-2019 ਤੋਂ 30-9-2019 ਤੱਕ ਘਰ-ਘਰ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਜਿਨ•ਾਂ ਵੋਟਰਾਂ ਵਲੋਂ ਵੇਰਵੇ ਨਹੀਂ ਦਿੱਤੇ ਗਏ ਹੋਣਗੇ, ਉਨ•ਾਂ ਵੋਟਰਾਂ ਦੇ ਵੇਰਵੇ ਵੀ ਇਸ ਸਮੇਂ ਦੌਰਾਨ ਬੀ.ਐਲ.ਓਜ਼ ਵਲੋਂ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਨ•ਾਂ ਦੇ ਨਾਮ ਵੋਟਰ ਸੂਚੀ ‘ਚ ਸ਼ਾਮਲ ਨਹੀਂ ਹਨ, ਮ੍ਰਿਤਕ ਅਤੇ ਰਿਹਾਇਸ਼ ਛੱਡ ਚੁੱਕੇ ਵੋਟਰਾਂ ਦੇ ਵੇਰਵੇ ਵੀ ਇਕੱਤਰ ਕੀਤੇ ਜਾਣਗੇ।
ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਪ੍ਰੋਗਰਾਮ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦਾ ਕੰਮ 16-9-2019 ਤੋਂ 15-10-2019 ਤੱਕ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ 15-10-2019 ਨੂੰ ਯੋਗਤਾ ਮਿਤੀ 1-1-2020 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾਂ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ 15-10-2019 ਤੋਂ 30-11-2019 ਤੱਕ ਵੋਟਰ ਸੂਚੀ ‘ਤੇ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ ਦਾਅਵੇ/ਇਤਰਾਜ਼ ਪ੍ਰਾਪਤ ਕਰਨ ਲਈ ਮਿਤੀ 2-11-2019 (ਸ਼ਨੀਵਾਰ), 3-11-2019 (ਐਤਵਾਰ), 9-11-2019 (ਸ਼ਨੀਵਾਰ), 10-11-2019 (ਐਤਵਾਰ) ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ•ਾਂ ਦੱਸਿਆ ਕਿ 15 ਦਸੰਬਰ 2019 ਨੂੰ ਪ੍ਰਾਪਤ ਹੋਏ ਦਾਅਵੇ/ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 15 ਜਨਵਰੀ 2020 ਨੂੰ ਕੀਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp